District NewsMalout News

ਡੀ.ਏ.ਵੀ ਕਾਲਜ, ਮਲੋਟ ਵਿਖੇ ਰਾਸ਼ਟਰੀ ਏਕਤਾ ਦਿਵਸ ਅਤੇ ਵਿਜੀਲੈਂਸ ਜਾਗਰੂਕਤਾ ਦਿਵਸ ਮਨਾਇਆ ਗਿਆ

ਮਲੋਟ: ਡੀ.ਏ.ਵੀ ਕਾਲਜ, ਮਲੋਟ ਵਿਖੇ ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ ਦੀ ਅਗਵਾਈ ਵਿੱਚ ਐੱਨ.ਐੱਸ.ਐੱਸ ਯੂਨਿਟ ਦੇ ਅਫਸਰਾਂ-ਡਾ. ਜਸਬੀਰ ਕੌਰ ਅਤੇ ਡਾ. ਵਿਨੀਤ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਰਾਸ਼ਟਰੀ ਏਕਤਾ ਦਿਵਸ ਮਨਾਇਆ ਗਿਆ। ਇਹ ਦਿਵਸ ਹਰ ਸਾਲ 31 ਅਕਤੂਬਰ ਨੂੰ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦੀ ਜੈਯੰਤੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਉਨ੍ਹਾਂ ਦੀ ਭਾਰਤ ਦੀ ਆਜਾਦੀ ਦੇ ਸੰਘਰਸ਼ਾਂ ਵਿੱਚ ਬਹੁਤ ਵੱਡੀ ਦੇਣ ਹੈ। ਉਨ੍ਹਾਂ ਨੇ 550 ਤੋਂ ਵੀ ਵੱਧ ਰਿਆਸਤਾਂ ਨੂੰ ਇਕੱਠੇ ਕਰਕੇ ਭਾਰਤ ਵਿੱਚ ਮਿਲਾਇਆ ਸੀ। ਉਹ ਭਾਰਤ ਦੇ ਡਿਪਟੀ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਵੀ ਰਹੇ। ਇਸ ਮੌਕੇ ਕਾਲਜ ਦੇ ਐੱਨ.ਐੱਸ.ਐੱਸ ਵਲੰਟੀਅਰਾਂ ਨੇ ਭਾਰਤ ਦੀ ਏਕਤਾ,

ਅਖੰਡਤਾ ਅਤੇ ਸੁਰੱਖਿਆ ਨੂੰ ਬਣਾਏ ਰੱਖਣ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਦੀ ਸਹੁੰ ਚੁੱਕੀ। ਇਸ ਤੋਂ ਇਲਾਵਾ 30 ਅਕਤੂਬਰ ਤੋਂ 5 ਨਵੰਬਰ ਤੱਕ ਵਿਜੀਲੈਂਸ ਜਾਗਰੂਕਤਾ ਹਫ਼ਤਾ ਮਨਾਉਂਦੇ ਹੋਏ ਵਿਦਿਆਰਥੀਆਂ ਨੂੰ ‘Say No to Corruption: Commit to the Nation’ ਥੀਮ ਬਾਰੇ ਵੀ ਜਾਗਰੂਕ ਕੀਤਾ ਗਿਆ। ਵਿਦਿਆਰਥੀਆਂ ਨੇ ਇਹ ਵਿਸ਼ਵਾਸ ਦਿਵਾਇਆ ਕਿ ਉਹ ਕਿਸੇ ਵੀ ਅਹੁਦੇ ਤੇ ਪਹੁੰਚ ਕੇ ਕਦੀ ਵੀ ਨਾ ਤਾਂ ਰਿਸ਼ਵਤ ਲੈਣਗੇ ਅਤੇ ਨਾ ਹੀ ਰਿਸ਼ਵਤ ਦੇਣਗੇ। ਇਸ ਮੌਕੇ ਐੱਨ.ਐੱਸ.ਐੱਸ ਯੂਨਿਟ ਦੇ ਅਫ਼ਸਰਾਂ ਸਹਿਤ ਸ਼੍ਰੀ ਸੁਦੇਸ਼ ਗਰੋਵਰ, ਡਾ. ਮੁਕਤਾ ਮੁਟਨੇਜਾ, ਮੈਡਮ ਰਿੰਪੂ, ਡਾ. ਬਲਜਿੰਦਰ ਕੁਮਾਰ, ਮੈਡਮ ਅਪਨੀਤ, ਮੈਡਮ ਕੋਮਲ ਗੱਖੜ ਅਤੇ ਮੈਡਮ ਭੁਪਿੰਦਰ ਕੌਰ ਵੀ ਹਾਜ਼ਿਰ ਸਨ।

Author: Malout Live

Back to top button