District NewsMalout News

ਡੀ.ਏ.ਵੀ ਕਾਲਜ ਮਲੋਟ ਵਿਖੇ ਮਨਾਇਆ ਗਿਆ ਵਿਦਾਇਗੀ ਸਮਾਰੋਹ

ਮਲੋਟ:- ਡੀ.ਏ.ਵੀ ਕਾਲਜ ਮਲੋਟ ਵਿਖੇ ਕਾਰਜਕਾਰੀ ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ ਦੀ ਰਹਿਨੁਮਾਈ ਹੇਠ ਕਾਲਜ ਦੇ EMA ਵਿਭਾਗ ਅਤੇ ਯੂਥ ਵੈੱਲਫੇਅਰ ਵਿਭਾਗ ਵੱਲੋਂ 11 ਜੂਨ 2022 ਨੂੰ ਇੰਚਾਰਜ ਡਾ.ਬ੍ਰਹਮਵੇਦ ਸ਼ਰਮਾ ਅਤੇ ਮੈਡਮ ਤਜਿੰਦਰ ਕੌਰ ਦੀ ਅਗਵਾਈ ਅਧੀਨ ਬੀ.ਏ/ ਬੀ.ਐੱਸ.ਸੀ/ਬੀ.ਕਾਮ ਸਾਲ ਦੂਜਾ ਦੇ ਵਿਦਿਆਰਥੀਆਂ ਵੱਲੋਂ ਬੀ.ਏ/ਬੀ.ਐੱਸ.ਸੀ/ਬੀ.ਕਾਮ ਅਤੇ ਬੀ.ਸੀ.ਏ ਸਾਲ ਤੀਜਾ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ।

ਸਮਾਰੋਹ ਦੀ ਸ਼ੁਰੂਆਤ ਜੋਤੀ ਪ੍ਰਜਵਲਨ ਦੇ ਨਾਲ ਹੋਈ। ਇਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਸ਼ਬਦ ਗਾ ਕੇ ਸਮਾਗਮ ਸ਼ੁਰੂ ਕੀਤਾ ਗਿਆ। ਵਿਦਿਆਰਥੀਆਂ ਨੇ ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਜਿਵੇਂ ਕਿ ਗੀਤ, ਸਕਿੱਟ, ਭੰਗੜਾ, ਗਿੱਧਾ, ਸੋਲੋ ਡਾਂਸ ਆਦਿ ਕੀਤੀਆਂ ਗਈਆਂ ਅਤੇ ਸਮਾਰੋਹ ਦਾ ਰੱਜ ਕੇ ਆੰਨਦ ਮਾਨਿਆ ਗਿਆ। ਅੰਤ ਵਿੱਚ ਕਾਰਜਕਾਰੀ ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ ਅਤੇ ਸਮੂਹ ਸਟਾਫ਼ ਵੱਲੋਂ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ ਖੁਸ਼ੀ-ਖੁਸ਼ੀ ਵਿਦਾ ਕੀਤਾ ਗਿਆ।

Author : Malout Live

Leave a Reply

Your email address will not be published. Required fields are marked *

Back to top button