District NewsMalout News

ਓਵਰਏਜ ਬੇਰੁਜ਼ਗਾਰ ਯੂਨੀਅਨ ਪੰਜਾਬ ਵੱਲੋਂ 18 ਮਈ ਦੀ ਕੈਬਨਿਟ ਮੀਟਿੰਗ ਵਿੱਚ ਉੱਮਰ ਹੱਦ ਵਿੱਚ ਵਾਧਾ ਨਾ ਕੀਤੇ ਜਾਣ ਤੇ ਕੀਤਾ ਜਾਵੇਗਾ ਸਿੱਖਿਆ ਮੰਤਰੀ ਦੀ ਬਰਨਾਲਾ ਰਿਹਾਇਸ਼ ਦਾ ਘਿਰਾਓ- ਰਮਨ ਕੁਮਾਰ

ਮਲੋਟ(ਪੰਜਾਬ):- ਓਵਰਏਜ ਬੇਰੁਜ਼ਗਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਰਮਨ ਕੁਮਾਰ ਨੇ ਦੱਸਿਆ ਕਿ ਮਾਸਟਰ ਕੇਡਰ 4161 ਪੋਸਟਾਂ ਵਿੱਚ ਅਪਲਾਈ ਕਰਨ ਲਈ ਉਮਰ ਹੱਦ 37 ਹੈ, ਜਿਸ ਨੂੰ 42 ਕਰਵਾਉਣ ਲਈ ਵਾਰ-ਵਾਰ ਚੰਡੀਗੜ੍ਹ ਸੀ.ਐੱਮ ਹਾਊਸ ਅਤੇ ਸਿੱਖਿਆ ਮੰਤਰੀ ਨਾਲ ਮੀਟਿੰਗਾਂ ਹੋ ਚੁੱਕੀਆਂ ਹਨ। ਪਰ ਹਰ ਵਾਰ ਕਿਹਾ ਜਾਂਦਾ ਸੀ ਕਿ ਤੁਹਾਡੀਆ ਮੰਗਾਂ ਜਲਦ ਹੀ ਪੂਰੀਆਂ ਕਰ ਦਿੱਤੀਆਂ ਜਾਣਗੀਆਂ। ਇਸ ਲਈ ਸਰਕਾਰ ਦੇ ਲਾਰਿਆਂ ਤੋਂ ਅੱਕ ਕੇ ਸੂਬਾ ਪ੍ਰਧਾਨ 30 ਅਪ੍ਰੈਲ ਨੂੰ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਬਰਨਾਲਾ ਰਿਹਾਇਸ਼ ਮੂਹਰੇ ਮਰਨ ਵਰਤ ਤੇ ਬੈਠ ਗਿਆ ਸੀ, ਜ਼ੋ ਕਿ ਤਿੰਨ ਦਿਨਾਂ ਲਗਾਤਾਰ ਚੱਲਣ ਤੇ ਸਿਹਤ ਖਰਾਬ ਹੋ ਜਾਣ ਕਾਰਨ ਪ੍ਰਸ਼ਾਸਨ ਅਤੇ ਮੰਤਰੀ ਵੱਲੋਂ ਆਸ਼ਵਾਸਨ ਦੇ ਕੇ ਮੰਤਰੀ ਦੇ ਪਿਤਾ ਵੱਲੋਂ ਵਰਤ ਖੁਲਵਾ ਦਿੱਤਾ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਜਲਦ ਹੀ ਉਮਰ ਹੱਦ ਵਿੱਚ ਵਾਧਾ ਕਰਕੇ ਤੁਹਾਨੂੰ ਅਪਲਾਈ ਕਰਵਾਇਆ ਜਾਵੇਗਾ

ਅਤੇ ਅਪਲਾਈ ਕਰਨ ਦੀ ਮਿਤੀ ਵਿੱਚ 15 ਮਈ ਤੱਕ ਵਾਧਾ ਕਰ ਦਿੱਤਾ ਗਿਆ ਸੀ। ਪਰ 15 ਮਈ ਤੱਕ ਸਰਕਾਰ ਨੇ ਨਾ ਤਾਂ ਉਮਰ ਹੱਦ ਵਿਚ ਵਾਧਾ ਕੀਤਾ ਬਲਕਿ ਪੋਸਟਾਂ ਲਈ ਅਪਲਾਈ ਕਰਨ ਦੀ ਮਿਤੀ ਵਿੱਚ ਵਾਧਾ ਕਰਨ ਦੀ ਬਜਾਏ ਪੋਰਟਲ ਹੀ ਬੰਦ ਕਰ ਦਿੱਤਾ ਹੈ। ਵਾਰ-ਵਾਰ ਮਹਿਕਮੇ ਨਾਲ ਸੰਪੰਕ ਕਰਨ ਤੇ ਪਤਾ ਲੱਗਾ ਹੈ ਕਿ 18 ਮਈ ਦੀ ਕੈਬਨਿਟ ਮੀਟਿੰਗ ਵਿੱਚ ਉਮਰ ਹੱਦ ਵਿਚ ਵਾਧੇ ਦਾ ਏਜੰਡਾ ਸ਼ਾਮਿਲ ਹੈ। ਇਸ ਲਈ ਜੇਕਰ 18 ਮਈ ਦੀ ਕੈਬਨਿਟ ਮੀਟਿੰਗ ਵਿੱਚ ਉੱਮਰ ਹੱਦ ਵਿੱਚ ਵਾਧਾ ਨਾ ਕੀਤਾ ਗਿਆ ਤਾਂ ਯੂਨੀਅਨ ਵੱਲੋਂ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਬਰਨਾਲਾ ਰਿਹਾਇਸ਼ ਦਾ ਘਿਰਾਓ ਕਰਕੇ ਪੱਕਾ ਮੋਰਚਾ ਲਾਇਆ ਜਾਵੇਗਾ। ਇਸ ਲਈ ਸਰਕਾਰ ਜਲਦ ਹੀ ਮਾਸਟਰ ਕੇਡਰ 4161 ਪੋਸਟਾਂ ਵਿੱਚ ਸਿੱਖਿਆ ਵਿਭਾਗ ਰਾਹੀਂ ਉੱਮਰ ਹੱਦ ਵਿੱਚ 5 ਸਾਲ ਦਾ ਵਾਧਾ ਕਰਕੇ ਉਮਰ ਹੱਦ ਨੂੰ 37 ਤੋਂ 42 ਕਰਨ ਦਾ ਕੋਰੀਏਡਮ ਕੱਢ ਕੇ ਬੇਰੁਜ਼ਗਾਰ ਸਾਥੀਆਂ ਨੂੰ ਅਪਲਾਈ ਕਰਵਾਏ।

Author : Malout Live

Leave a Reply

Your email address will not be published. Required fields are marked *

Back to top button