District NewsMalout News

ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰ ਦੇ ਮੁਕਾਬਲੇ 14 ਸਤੰਬਰ ਤੋਂ 21 ਸਤੰਬਰ ਤੱਕ ਸ਼੍ਰੀ ਮੁਕਤਸਰ ਸਾਹਿਬ ਵਿਖੇ ਆਯੋਜਿਤ

ਮਲੋਟ: ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਪਰਮਿੰਦਰ ਸਿੰਘ ਸਿੱਧੂ ਸ਼੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਡ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ‘ਖੇਡਾਂ ਵਤਨ ਪੰਜਾਬ ਦੀਆਂ’ 2022 ਤਹਿਤ ਜ਼ਿਲ੍ਹਾ ਪੱਧਰ ਟੂਰਨਾਮੈਂਟ ਗੁਰੂ ਗੋਬਿੰਦ ਸਿੰਘ ਸਟੇਡੀਅਮ ਸ਼੍ਰੀ ਮੁਕਤਸਰ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦੇ ਮੁਕਾਬਲੇ 14 ਸਤੰਬਰ 2022 ਤੋਂ 21 ਸਤੰਬਰ 2022 ਤੱਕ ਕਰਵਾਏ ਜਾਣਗੇ। ਸਮੂਹ ਬਲਾਕਾਂ ਵਿੱਚ ਕਰਵਾਈਆਂ ਗਈਆਂ ਖੇਡਾਂ ਐਥਲੈਟਿਕਸ, ਖੋਹ-ਖੋਹ, ਕਬੱਡੀ, ਵਾਲੀਬਾਲ ਅਤੇ ਫੁੱਟਬਾਲ ਵਿੱਚੋਂ ਪਹਿਲੀਆਂ ਤਿੰਨ ਜੇਤੂ ਟੀਮਾਂ ਹੀ ਜ਼ਿਲ੍ਹਾ ਪੱਧਰ ਵਿੱਚ ਭਾਗ ਲੈ ਸਕਣਗੀਆਂ। ਇਸ ਤੋਂ ਇਲਾਵਾ ਗੇਮ ਬਾਸਕਿਟਬਾਲ, ਹੈਂਡਬਾਲ, ਲਾਅਨ ਟੈਨਿਸ, ਕੁਸ਼ਤੀ, ਹਾਕੀ, ਬਾਕਸਿੰਗ, ਗਤਕਾ, ਕਿੱਕ ਬਾਕਸਿੰਗ, ਬੈਡਮਿੰਟਨ ਅਤੇ ਟੇਬਲ ਟੈਨਿਸ ਗੇਮਾਂ ਦੀਆਂ ਟੀਮਾਂ ਸਿੱਧਾ ਜ਼ਿਲ੍ਹਾ ਪੱਧਰ ਵਿੱਚ ਭਾਗ ਲੈਣਗੀਆਂ। ਬਾਕੀ ਦੀਆਂ ਖੇਡਾਂ ਸਾਫਟਬਾਲ, ਜੂਡੋ, ਰੋਲਰ ਸਕੇਟਿੰਗ, ਨੈੱਟਬਾਲ, ਪਾਵਰ ਲਿਫਟਿੰਗ ਸਵੀਮਿੰਗ ਅਤੇ ਵੇਟ ਲਿਫਟਿੰਗ ਖੇਡਾਂ ਲਈ ਸਿੱਧਾ ਸਟੇਟ ਪੱਧਰ ਟੂਰਨਾਮੈਂਟ ਵਿੱਚ ਭਾਗ ਲੈਣ ਅਤੇ ਟ੍ਰਾਇਲ ਰੱਖਣ ਸੰਬੰਧੀ ਵੱਖਰਾ ਪ੍ਰੈੱਸ ਨੋਟ ਜਾਰੀ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ 14 ਅਕਤੂਬਰ 2022 ਤੋਂ 15 ਅਕਤੂਬਰ 2022 ਤੱਕ U-14, (ਲੜਕੇ-ਲੜਕੀਆਂ) ਦੇ ਖੇਡ ਮੁਕਾਬਲੇ ਕਰਵਾਏ ਜਾਣਗੇ। 16 ਅਕਤੂਬਰ ਤੋਂ 17 ਅਕਤੂਬਰ ਤੱਕ ਉਮਰ ਵਰਗ U-17 ਲੜਕੇ-ਲੜਕੀਆਂ ਦੇ ਖੇਡ ਮੁਕਾਬਲੇ ਹੋਣਗੇ, 18 ਅਕਤੂਬਰ ਤੋਂ 19 ਅਕਤੂਬਰ ਤੱਕ U-21 ਸਾਲ ਅਤੇ 21 ਤੋਂ 40 ਸਾਲ ਤੱਕ (ਲੜਕੇ-ਲੜਕੀਆਂ) ਦੇ ਮੁਕਾਬਲੇ ਕਰਵਾਏ ਜਾਣਗੇ। 20 ਅਕਤੂਬਰ ਤੋਂ 21 ਅਕਤੂਬਰ ਤੱਕ ਉਮਰ ਵਰਗ 41 ਤੋ 50 ਸਾਲ ਅਤੇ 50 ਸਾਲ ਤੋਂ ਵੱਧ ਉਮਰ ਵਿੱਚ (ਮਹਿਲਾ-ਪੁਰਸ਼) ਮੁਕਾਬਲੇ ਕਰਵਾਏ ਜਾਣਗੇ। ਇਹਨਾਂ ਟੂਰਨਾਮੈਂਟ ਦੇ ਵੈਨਿਊ ਸੰਬੰਧੀ 98887-88785 ‘ਤੇ ਸੰਪਰਕ ਕੀਤਾ ਜਾਵੇ।

Author: Malout Live

Leave a Reply

Your email address will not be published. Required fields are marked *

Back to top button