District NewsMalout News

ਸ਼੍ਰੀ ਕਪਿਲ ਜਿੰਦਲ ਸਹਾਇਕ ਕਮਿਸ਼ਨਰ ਰਾਜ ਕਰ ਨੇ ਓ.ਟੀ.ਐੱਸ ਸਕੀਮ ਸੰਬੰਧੀ ਇੰਡਸਟਰੀ ਅਤੇ ਵਪਾਰਕ ਖੇਤਰ ਦੇ ਪ੍ਰਤੀਨਿਧੀਆਂ ਅਤੇ ਬਾਰ ਐਸੋਸੀਏਸ਼ਨ ਨਾਲ ਕੀਤੀ ਮੀਟਿੰਗ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸ਼੍ਰੀ ਕਪਿਲ ਜ਼ਿੰਦਲ, ਸਹਾਇਕ ਕਮਿਸ਼ਨਰ ਰਾਜ ਕਰ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਪੰਜਾਬ ਸਰਕਾਰ ਦੁਆਰਾ ਇੰਡਸਟਰੀ ਅਤੇ ਵਪਾਰਕ ਖੇਤਰ ਨੂੰ ਰਾਹਤ ਦੇਣ ਦੇ ਮੰਤਵ ਨਾਲ ਲਿਆਂਦੀ ਗਈ ਓ.ਟੀ.ਐੱਸ ਸਕੀਮ ਸੰਬੰਧੀ ਇੰਡਸਟਰੀ ਅਤੇ ਵਪਾਰਕ ਖੇਤਰ ਦੇ ਪ੍ਰਤੀਨਿਧੀਆਂ ਅਤੇ ਬਾਰ ਐਸੋਸੀਏਸ਼ਨ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਓ.ਟੀ.ਐੱਸ ਸਕੀਮ ਦੀਆਂ ਵਿਸ਼ੇਸ਼ਤਾਵਾਂ ਅਤੇ ਸ਼ਰਤਾਂ ਬਾਰੇ ਵਪਾਰੀਆਂ ਅਤੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੂੰ ਜਾਣੂੰ ਕਰਵਾਇਆ ਗਿਆ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸ਼੍ਰੀ ਕਪਿਲ ਜ਼ਿੰਦਲ ਨੇ ਦੱਸਿਆ ਕਿ ਇਹ ਸਕੀਮ ਪੰਜਾਬ ਸਰਕਾਰ ਵੱਲੋਂ ਮਿਤੀ 15 ਨਵੰਬਰ 2023 ਨੂੰ ਲਾਗੂ ਕਰ ਦਿੱਤੀ ਗਈ ਹੈ ਅਤੇ ਇਸ ਵਿੱਚ ਅਰਜ਼ੀ ਦੇਣ ਦੀ ਅੰਤਿਮ ਮਿਤੀ 15.03.2024 ਹੈ। ਇਸ ਸਕੀਮ ਅਧੀਨ 1 ਲੱਖ ਤੋਂ ਹੇਠਾਂ ਦੇ ਸਾਰੇ ਬਕਾਏ ਪੰਜਾਬ ਸਰਕਾਰ ਦੁਆਰਾ ਮੁਆਫ਼ ਕਰ ਦਿੱਤੇ ਗਏ ਹਨ ਅਤੇ 1 ਲੱਖ ਤੋਂ 1 ਕਰੋੜ ਤੱਕ ਦੇ ਬਕਾਇਆ ਟੈਕਸ ਰਕਮਾਂ ਵਿੱਚ ਸਿਰਫ਼ ਟੈਕਸ ਦੀ ਰਕਮ ਦਾ 50# ਅਦਾ ਕਰਕੇ ਵਪਾਰੀ ਇਸ ਸਕੀਮ ਦਾ ਲਾਭ ਉਠਾ ਸਕਦੇ ਹਨ। ਉਨ੍ਹਾਂ ਵੱਲੋਂ ਵਪਾਰੀਆਂ ਨੂੰ ਨਾਲ ਇਹ ਵੀ ਦੱਸਿਆ ਗਿਆ ਕਿ ਇਸ ਸਕੀਮ ਵਿੱਚ ਬਕਾਇਆ ਟੈਕਸ ਰਕਮਾਂ ਤੇ 31.03.2023 ਤੱਕ ਬਣਦੇ ਵਿਆਜ਼ ਦੀ ਗਣਨਾ ਕਰਨੀ ਜ਼ਰੂਰੀ ਹੈ।

ਇਸ ਮੀਟਿੰਗ ਵਿੱਚ ਵੱਖ-ਵੱਖ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਤੋਂ ਇਲਾਵਾ ਵਪਾਰ ਮੰਡਲ ਦੇ ਪ੍ਰਧਾਨ ਸ਼੍ਰੀ ਇੰਦਰਜੀਤ ਬਾਂਸਲ, ਹੋਲਸੇਲ ਡਿਸਟ੍ਰੀਬਿਊਟਰ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਦੇਸ ਰਾਜ ਤਨੇਜਾ, ਸੁਨਿਆਰ ਸੰਘ ਦੇ ਜਨਰਲ ਸਕੱਤਰ ਸ਼੍ਰੀ ਮਨੋਹਰ ਸਿੰਘ ਦਿਉੜਾ, ਸ਼੍ਰੀ ਜਗਦੀਸ਼ ਸ਼ਰਮਾ ਪ੍ਰਧਾਨ ਲੋਹਾ ਯੂਨੀਅਨ ਮਲੋਟ, ਸ਼੍ਰੀ ਗਗਨ ਪਠੇਲਾ ਪ੍ਰਧਾਨ ਬਾਰ ਐਸੋਸੀਏਸ਼ਨ, ਸ਼੍ਰੀ ਮੁਕਤਸਰ ਸਾਹਿਬ, ਸ਼੍ਰੀ ਰੋਹਿਤ ਜੈਨ, ਸ਼੍ਰੀ ਪਰਮਿੰਦਰ ਸਿੰਘ, ਮਲੋਟ ਫੋਕਲ ਪੁਆਇੰਟ ਇੰਡਸਟਰੀਅਲ ਐਸੋਸੀਏਸ਼ਨ ਦੇ ਮੈਂਬਰ, ਸ਼੍ਰੀ ਮੇਜ਼ਰ ਸਿੰਘ ਢਿੱਲੋਂ ਬਤੌਰ ਪ੍ਰਧਾਨ ਵਪਾਰ ਮੰਡਲ ਮਲੋਟ, ਸੁਭਾਸ਼ ਕੱਕੜ ਬਤੌਰ ਸੈਕਟਰੀ ਅਤੇ ਸ਼੍ਰੀ ਪਾਲੀ ਮੱਕੜ ਬਤੌਰ ਪ੍ਰਧਾਨ ਰੈਡੀਮੇਡ ਯੂਨੀਅਨ ਤੋਂ ਇਲਾਵਾ ਕਰ ਵਿਭਾਗ, ਸ਼੍ਰੀ ਮੁਕਤਸਰ ਸਾਹਿਬ ਦੇ ਸ਼੍ਰੀ ਮਨਜਿੰਦਰ ਸਿੰਘ ਰਾਜ ਕਰ ਅਫ਼ਸਰ, ਸ਼੍ਰੀ ਗੁਰਿੰਦਰਜੀਤ ਸਿੰਘ ਰਾਜ ਕਰ ਅਫ਼ਸਰ, ਸ਼੍ਰੀ ਰਵਿੰਦਰ ਕੁਮਾਰ ਕਰ ਨਿਰੀਖਕ, ਸ਼੍ਰੀ ਤਰਸੇਮ ਸਿੰਘ ਕਰ ਨਿਰੀਖਕ, ਸ਼੍ਰੀ ਰੁਪਿੰਦਰ ਸਿੰਘ ਕਰ ਨਿਰੀਖਕ ਅਤੇ ਸ਼੍ਰੀ ਜਤਿੰਦਰ ਬਾਂਸਲ ਕਰ ਨਿਰੀਖਕ ਸ਼ਾਮਿਲ ਸਨ।

Author: Malout Live

Back to top button