Malout News

ਸੀ.ਐਚ.ਸੀ ਆਲਮਵਾਲਾ ਅਤੇ ਮਲੋਟ ਦੇ ਫੀਲਡ ਸਟਾਫ ਨੇ ਮਲੋਟ ਵਿਖੇ ਲੋਕਾਂ ਨੂੰ ਡੇਗੂ ਸੰਬੰਧੀ ਕੀਤਾ ਜਾਗਰੂਕ ਤੇ ਲਾਰਵਾ ਚੈੱਕ ਕੀਤਾ।

ਮਲੋਟ:- ਪਿਛਲੇ ਦਿਨ੍ਹਾਂ ਤੋ ਮਲੋਟ ਸ਼ਹਿਰ ਵਿੱਚ ਡੇਂਗੂ ਦੇ ਕਾਫੀ ਮਰੀਜ਼ ਹੋਣ ਕਰਕੇ ਡਾ.ਰੰਜੂ ਸਿੰਗਲਾ ਸਿਵਲ ਸਰਜਨ ਵੱਲੋਂ ਜਾਰੀ ਹੁਕਮਾਂ ਅਨੁਸਾਰ ਸ਼ਹਿਰ ਵਾਸੀਆਂ ਨੂੰ ਡੇਂਗੂ ਤੋ ਬਚਾਉਣ ਲਈ ਬਲਾਕ ਆਲਮਵਾਲਾ ਦੇ ਫੀਲਡ ਸਟਾਫ ਦੀਆਂ ਡਿਊਟੀਆਂ ਸਿਵਲ ਹਸਪਤਾਲ ਵਿਖੇ ਲਗਾਈਆ ਗਈਆ ਹਨ ਤਾਂ ਜੋ ਲੋਕਾਂ ਨੂੰ ਡੇਂਗੂ ਬਾਰੇ ਜਾਗਰੂਕ ਕੀਤਾ ਜਾ ਸਕੇ।

ਇਸ ਸੰਬੰਧੀ ਡਾ.ਵਿਕਰਮ ਅਸੀਜਾ ਤੇ ਡਾ.ਸੀਮਾ ਗੋਇਲ ਜਿਲ੍ਹਾ ਐਪਡੀਮੈਲੋਜਿਸਟ ਦੇ ਨਿਰਦੇਸ਼ਾਂ ਅਨੁਸਾਰ ਡਾ.ਰਸ਼ਮੀ ਚਾਵਲਾ ਸੀਨੀਅਰ ਮੈਡੀਕਲ ਅਫਸਰ ਮਲੋਟ ਅਤੇ ਡਾ.ਜਗਦੀਪ ਚਾਵਲਾ ਸੀਨੀਅਰ ਮੈਡੀਕਲ ਅਫਸਰ ਆਲਮਵਾਲਾ ਦੀ ਯੋਗ ਅਗਵਾਈ ਵਿੱਚ ਸਮੂਹ ਫੀਲਡ ਸਟਾਫ ਦੀਆਂ ਟੀਮਾਂ ਬਣਾ ਕਿ ਉਹਨਾਂ ਏਰੀਆ ਵਿੱਚ ਸਰਵੇ ਕਰਵਾਇਆ ਜਾ ਰਿਹਾ ਹੈ ਜਿਨ੍ਹਾਂ ਏਰੀਆ ਵਿੱਚ ਡੇਂਗੂ ਦੇ ਮਰੀਜ ਆਏ ਹਨ। ਗੁਰਵਿੰਦਰ ਸਿੰਘ ਤੇ ਸੁਖਮੰਦਰ ਸਿੰਘ ਵੱਲੋ ਦੱਸਿਆ ਗਿਆ ਕਿ ਜੋ ਡੇਂਗੂ ਦੇ ਮਰੀਜ ਹਨ ਉਹਨਾਂ ਘਰ੍ਹਾਂ ਵਿੱਚ ਜਾ ਕਿ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਵਿਅਕਤੀ ਡੇਂਗੂ ਦੀ ਚਪੇਟ ਵਿੱਚ ਕਿਵੇ ਆਇਆ। ਉਹਨਾਂ ਵਿਅਕਤੀਆਂ ਦੇ ਆਲੇ ਦੁਆਲੇ ਦੇ ਘਰ੍ਹਾਂ ਵਿੱਚ ਗਮਲਿਆਂ, ਫਰਿੱਜਾਂ ਦੀਆਂ ਟਰੇਆਂ, ਕੂਲਰਾਂ ਜਾਂ ਜਿਸ ਜਗ੍ਹਾ ਪਾਣੀ ਇੱਕਠਾ ਹੁੰਦਾ ਦੀ ਪੜਤਾਲ ਕੀਤੀ ਜਾਦੀ ਹੈ ਤਾਂ ਜੋ ਮੱਛਰ ਦਾ ਲਾਰਵਾ ਨਾ ਹੋਵੇ ਅਤੇ ਤਾਂ ਜੋ ਹੋਰ ਵਿਅਕਤੀ ਡੇਂਗੂ ਦੀ ਚਪੇਟ ਵਿੱਚ ਨਾ ਆਉਣ। ਇਸ ਮੌਕੇ ਸੁਖਜੀਤ ਸਿੰਘ ਆਲਮਵਾਲਾ ਨੇ ਦੱਸਿਆ ਕਿ ਸਿਹਤ ਮਹਿਕਮੇ ਵੱਲੋ ਹਰ ਸ਼ੁੱਕਰਵਾਰ ਨੂੰ ਖੁਸ਼ਕ ਦਿਨ ਭਾਵ ਡਰਾਈ ਡੇ ਘੋਸ਼ਿਤ ਕੀਤਾ ਗਿਆ ਹੈ। ਇਸ ਦਿਨ ਕੂਲਰਾ, ਫਰਿੱਜਾਂ ਦੀਆਂ ਟਰੇਆਂ, ਗਮਲਿਆ, ਤੇ ਪਾਣੀ ਇੱਕਠਾ ਕਰਨ ਵਾਲੇ ਸਰੋਤਾਂ ਨੂੰ ਸੁੱਕਾ ਕਿ ਧੁੱਪ ਲਗਵਾਉਣੀ ਚਾਹੀਦੀ ਹੈ ਤਾਂ ਜੋ ਡੇਗੂ ਦਾ ਮੱਛਰ ਪੈਦਾ ਹੋਣ ਤੋ ਰੋਕਿਆ ਜਾਵੇ। ਇਸ ਮੌਕੇ ਹਰਮਿੰਦਰ ਸਿੰਘ, ਗੁਰਮੀਤ ਸਿੰਘ, ਹਰਜਿੰਦਰ ਸਿੰਘ, ਗੁਰਪ੍ਰੀਤ ਸਿੰਘ ਕਬਰਵਾਲਾ, ਗੁਰਜੰਟ ਸਿੰਘ, ਅਕਸ਼ੈ ਮਿੱਡਾ, ਸਿਵਲ ਹਸਪਤਾਲ ਮਲੋਟ ਤੋ ਹਰਜੀਤ ਸਿੰਘ, ਸੁਖਨਪਾਲ ਸਿੰਘ ਅਤ ਸੰਨੀ ਬ੍ਰੀਡ ਚੈੱਕਰ ਵੀ ਮੌਜੂਦ ਸਨ।

Back to top button
error: Content is protected by Malout Live !!
Close
Close
WhatsApp Any Help Whatsapp