Malout News

ਸਾਂਝ ਕੇਂਦਰ ਦੀ ਟੀਮ ਵੱਲੋਂ ਫਾਸਟਟਰੈਕ ਵੀਜ਼ਾ ਸਲਿਊਸ਼ਨ ਦੇ ਸਿਖਿਆਰਥੀਆਂ ਨੂੰ ਸੈਮੀਨਾਰ ਲਗਾ ਕੀਤਾ ਜਾਗਰੂਕ

ਮਲੋਟ:- ਮਾਨਯੋਗ ਐੱਸ.ਐੱਸ.ਪੀ ਚਰਨਜੀਤ ਸਿੰਘ ਸੌਹਲ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਜਿਲ੍ਹਾ ਕਮਿਊਨਟੀ ਅਫਸਰ ਕਪਤਾਨ ਪੁਲਿਸ ਸ਼੍ਰੀ ਕੁਲਵੰਤ ਰਾਏ ਐੱਸ.ਪੀ/ਪੀ.ਬੀ.ਆਈ ਅਤੇ ਸਬ-ਇੰਸਪੈਕਟਰ ਭਾਵਨਾ ਬਿਸ਼ਨੋਈ ਇੰਚਾਰਜ ਸਾਂਝ ਕੇਂਦਰ ਸ਼੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਹੇਠ ਏ.ਐੱਸ.ਆਈ ਅਮਨਪ੍ਰੀਤ ਸਿੰਘ ਇੰਚਾਰਜ ਸਮੂਹ ਸਬ-ਡਿਵੀਜਨ ਅਤੇ ਥਾਣਾ ਸਾਂਝ ਕੇਂਦਰ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅਤੇ ਉਹਨਾਂ ਦੇ ਸਟਾਫ ਦੁਆਰਾ ਫਾਸਟਟਰੈਕ ਵੀਜ਼ਾ ਸਲਿਊਸ਼ਨ ਮਲੋਟ ਵਿਖੇ ਸੈਮੀਨਾਰ ਲਗਾਇਆ ਗਿਆ।

ਸੈਮੀਨਾਰ ਦੌਰਾਨ ਹਾਜਿਰ ਸਿਖਿਆਰਥੀਆਂ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਟੋਲ ਫਰੀ ਹੈਲਪਲਾਈਨ ਨੰਬਰ 181, ਔਰਤਾਂ ਲਈ ਮੱਦਦਗਾਰ ਸਾਬਿਤ ਹੋਣ ਵਾਲੀ ਸ਼ਕਤੀ ਐਪ ਨੂੰ ਚਲਾਉਣ ਬਾਰੇ, ਸਾਂਝ ਵਿੱਚ ਦਿੱਤੀਆਂ ਜਾਣ ਵਾਲੀਆਂ ਸੇਵਾਵਾ ਸੰਬੰਧੀ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਇਸ ਤੋਂ ਇਲਾਵਾ ਸਾਂਝ ਕੇਂਦਰ ਦੀ ਟੀਮ ਵੱਲੋਂ ਸਾਈਬਰ ਕਰਾਇਮ ਗੈਰ-ਕਾਨੂੰਨੀ ਟਰੈਵਲ ਏਜੰਟਾਂ ਬਾਰੇ ਵੀ ਸਿਖਿਆਰਥੀਆਂ ਨੂੰ ਜਾਗਰੂਕ ਕੀਤਾ ਜਿਹਨਾਂ ਕਰਕੇ ਲੋਕ ਆਨਲਾਈਨ ਠੱਗੀਆਂ ਦਾ ਸ਼ਿਕਾਰ ਹੋ ਰਹੇ ਹਨ ਬਾਰੇ ਜਾਣੂੰ ਕਰਵਾਇਆ ਕਿ ਅਸੀਂ ਕਿਸ ਤਰ੍ਹਾਂ ਇਹਨਾਂ ਤੋਂ ਛੁਟਕਾਰਾ ਪਾ ਸਕਦੇ ਹਾਂ। ਇਸ ਮੌਕੇ ਸਾਂਝ ਕੇਂਦਰ ਦੀ ਟੀਮ ਸੀਨੀਅਰ ਸਿਪਾਹੀ ਸੁਖਪਾਲ ਸਿੰਘ, ਸੀਨੀਅਰ ਸਿਪਾਹੀ ਰਣਦੀਪ ਸਿੰਘ ਅਤੇ ਸੀਨੀਅਰ ਲੇਡੀ ਸਿਪਾਹੀ ਮਨਦੀਪ ਕੌਰ ਅਤੇ ਫਾਸਟਟਰੈਕ ਵੀਜ਼ਾ ਸਲਿਊਸ਼ਨ ਦੇ ਸਿਖਿਆਰਥੀ ਹਾਜ਼ਿਰ ਸੀ।

Leave a Reply

Your email address will not be published. Required fields are marked *

Back to top button