Malout News

ਬਲਾਕ ਮਲੋਟ ਦੇ ਪਿੰਡ ਈਨਾਖੇੜਾ ਵਿਖੇ ਝੀਂਗਾ ਪਾਲਣ ਸੰਬੰਧੀ ਤਿੰਨ ਦਿਨਾਂ ਟ੍ਰੇਨਿੰਗ ਕੈੰਪ ਦੀ ਹੋਈ ਸ਼ੁਰੂਆਤ

ਮਲੋਟ:- ਡੈਮੋਨਸਟ੍ਰੇਸ਼ਨ ਫਾਰਮ-ਕਮ-ਟ੍ਰੇਨਿੰਗ ਸੈਂਟਰ ਪਿੰਡ ਈਨਾਖੇੜਾ, ਬਲਾਕ ਮਲੋਟ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਖਾਰੇ ਪਾਣੀ/ਸੇਮ ਦੀ ਮਾਰ ਹੇਠ ਪਇਆ ਜ਼ੀਰੋ ਅਰਨਿੰਗ ਇਲਾਕਿਆਂ ਨੂੰ ਆਬਾਦ ਕਰਨ ਲਈ ਝੀਂਗਾ ਪਾਲਣ ਸੰਬੰਧੀ ਤਿੰਨ ਦਿਨਾਂ ਟ੍ਰੇਨਿੰਗ ਕੈਂਪ ਦੀ ਸ਼ੁਰੂਆਤ ਕੀਤੀ ਗਈ। ਜਿਸ ਦਾ ਉਦਘਾਟਨ ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ ਪੰਜਾਬ ਮੋਹਾਲੀ ਵੱਲੋਂ ਕੀਤਾ ਗਿਆ।

ਡਾ. ਮਦਨ ਮੋਹਨ ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ ਪੰਜਾਬ ਵੱਲੋਂ ਪੰਜਾਬ ਵਿੱਚ ਝੀਂਗਾ ਪਾਲਣ ਦਾ ਟ੍ਰਾਇਲ ਸਾਲ 2016 ਵਿਚ ਪਹਿਲੀ ਵਾਰ ਪਿੰਡ ਰੱਤਾਖੇੜਾ ਸ਼੍ਰੀ ਮੁਕਤਸਰ ਸਾਹਿਬ ਵਿਖੇ 1 ਏਕੜ ਰਕਬੇ ਵਿਚ ਕਰਵਾਇਆ ਗਿਆ। ਜਿਸ ਵਿੱਚ 14 ਲੱਖ ਰੁਪਏ ਦੀ ਝੀਂਗੇ ਦੀ ਫਸਲ ਪ੍ਰਾਪਤ ਹੋਈ, ਇਹਨਾਂ ਦੀ ਅਗਵਾਈ ਹੇਠ ਖਾਰੇ ਪਾਣੀ ਨਾਲ ਸੰਬੰਧਿਤ ਡੇੈਮੋਨਸਟ੍ਰੇਸ਼ਨ ਫਾਰਮ-ਕਮ-ਟ੍ਰੇਨਿੰਗ ਸੈਂਟਰ ਈਨਾ ਖੇੜਾ ਦੀ ਸਥਾਪਨਾ ਹੋਈ। ਜਿਸ ਵਿਚ ਮਿੱਟੀ, ਪਾਣੀ ਟੈਸਟਿੰਗ ਲੈਬੋਰੇਟਰੀ ਹੈ ਅਤੇ ਜਿਥੇ ਖਾਰੇ ਪਾਣੀ ਮਿੱਟੀ ਅਤੇ ਝੀਂਗੇ/ਮੱਛੀ ਆਦਿ ਦੀਆਂ ਬਿਮਾਰੀ ਸੰਬੰਧੀ ਲੈਬ ਟੈਸਟ ਕੀਤੇ ਜਾਂਦੇ ਹਨ। ਇਸ ਕੈਂਪ ਵਿੱਚ ਸਤਿੰਦਰ ਕੌਰ ਸਹਾਇਕ ਡਾਇਰੈਕਟਰ ਮੱਛੀ ਪਾਲਣ ਮੁੱਖ ਦਫ਼ਤਰ ਪੰਜਾਬ, ਅਮਰਦੀਪ ਸਿੰਘ ਮੱਛੀ ਪ੍ਰਸਾਰ ਅਫਸਰ ਮੁਖ ਦਫਤਰ ਪੰਜਾਬ, ਰਾਹੁਲ ਕੁਮਾਰ ਮੱਛੀ ਪਾਲਣ ਅਫ਼ਸਰ ਮਲੋਟ ਅਤੇ ਹਰਵਿੰਦਰ ਸਿੰਘ ਮੱਛੀ ਪਾਲਣ ਅਫ਼ਸਰ ਸ਼੍ਰੀ ਮੁਕਤਸਰ ਸਾਹਿਬ, ਜਸਵੀਰ ਸਿੰਘ, ਸੀਨੀਅਰ ਸਹਾਇਕ ਤੋਂ ਇਲਾਵਾ ਸਮੂਹ ਸਟਾਫ ਨੇ ਵੀ ਸ਼ਿਰਕਤ ਕੀਤੀ।

Leave a Reply

Your email address will not be published. Required fields are marked *

Check Also
Close
Back to top button