Malout News

ਥਾਣਾ ਸਦਰ ਦੀ ਪੁਲਿਸ ਪਾਰਟੀ ਨੇ ਵੱਖ ਵੱਖ ਮਾਮਲਿਆਂ ਵਿੱਚ ਕਾਰਵਾਈ ਕਰਦਿਆਂ ਦੋਸ਼ੀਆਂ ਨੂੰ ਫੜ੍ਹਨ ਵਿੱਚ ਕੀਤੀ ਸਫਲਤਾ ਹਾਸਿਲ

ਮਲੋਟ:- ਸ਼੍ਰੀ ਚਰਨਜੀਤ ਸਿੰਘ ਸੋਹਲ ਸੀਨੀਅਰ ਕਪਤਾਨ ਪੁਲਿਸ, ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੈਂਬੀ ਰਾਜਪਾਲ ਸਿੰਘ ਕਪਤਾਨ ਪੁਲਿਸ ਇੰਨਵੈ.) ਸ਼੍ਰੀ ਮੁਕਤਸਰ ਸਾਹਿਬ, ਸ਼੍ਰੀ ਕੁਲਵੰਤ ਰਾਏ ਪੀ.ਪੀ.ਐੱਸ ਕਪਤਾਨ ਪੁਲਿਸ ਪੀ.ਬੀ.ਆਈ) ਮੁਕਤਸਰ ਸਾਹਿਬ, ਸ਼੍ਰੀ ਜਸਪਾਲ ਸਿੰਘ ਪੀ.ਪੀ.ਐੱਸ ਉਪ ਕਪਤਾਨ ਪੁਲਿਸ ਸਬ ਡਿਵੀਜਨ ਮਲੋਟ ਤੋਂ ਇਕਬਾਲ ਸਿੰਘ ਮੁੱਖ ਅਫਸਰ ਥਾਣਾ ਸਦਰ ਮਲੋਟ ਜੀ ਦੀ ਰਹਿਨੁਮਾਈ ਹੇਠ ਐੱਸ.ਆਈ ਪ੍ਰੇਮ ਚੰਦ ਥਾਣਾ ਸਦਰ ਮਲੋਟ ਸਮੇਤ ਪੁਲਿਸ ਪਾਰਟੀ ਨੇ ਬੀਤੇ ਦਿਨ ਇੱਕ ਔਰਤ ਪਾਸੋਂ 2 ਕਿਲੋਂ 300 ਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਕਰ ਦੋਸ਼ਣ ਖਿਲਾਫ ਮੁਕੱਦਮਾ ਨੰਬਰ 144 ਮਿਤੀ 27.09.21 ਅ/ਧ-15B/61/85 NDPS Act ਥਾਣਾ ਸਦਰ ਮਲੋਟ ਦਰਜ ਕੀਤਾ ਗਿਆ।

ਇਸੇ ਤਰ੍ਹਾ ਇੱਕ ਹੋਰ ਮਾਮਲਾ ਮਿਤੀ 22.09.21 ਦੀ ਦਰਮਿਆਨੀ ਰਾਤ ਨੂੰ ਨਾਮਲੂਮ ਵਿਅਕਤੀਆਂ ਵੱਲੋਂ ਪਿੰਡ ਔਲਖ ਵਿਖੇ ਨਵਨੀਤ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਦਵਿੰਦਰਾ ਰੋਡ ਗਲੀ ਨੰ: 6 ਮਲੋਟ ਅਤੇ ਉਸ ਦੇ ਗੁਆਂਢੀ ਮਹਿੰਦਰਪਾਲ ਬਾਂਸਲ ਦੀ ਦੁਕਾਨ ਦੀਆਂ ਛੱਤਾਂ ਦੇ ਗੇਟ ਤੋੜ ਕੇ ਅੰਦਰ ਦਾਖਲ ਹੋ ਕੇ 60,000/- ਰੁਪਏ ਨਗਦ ਅਤੇ ਇੱਕ ਲੈਪਟਾਪ ਅਤੇ ਮਹਿੰਦਰ ਪਾਲ ਦੀ ਦੁਕਾਨ ਵਿੱਚ 15000/- ਰੁਪਏ ਨਗਦ ਅਤੇ ਇੱਕ LCD ਚੋਰੀ ਕਰਕੇ ਲੈ ਗਏ ਸੀ। ਜਿਸ ਸੰਬੰਧੀ ਨਵਨੀਤ ਕੁਮਾਰ ਵੱਲੋਂ ਮੁ:ਨੰ:138 ਮਿਤੀ 22.09.21 ਅ/ਧ 457,380 ਹਿੰ:ਦੰ: ਥਾਣਾ ਸਦਰ ਮਲੋਟ ਦਰਜ ਰਜਿਸਟਰ ਕੀਤਾ ਗਿਆ ਸੀ। ਇਸ ਦੌਰਾਨ ਪੁਲਿਸ ਨੇ ਕਾਰਵਾਈ ਕਰਦਿਆਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸੁਖਜਿੰਦਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਪਿੰਡ ਕੁਰਾਈਵਾਲਾ ਨੂੰ ਮਿਤੀ 25.09.21 ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋ ਚੋਰੀ ਕਰਨ ਵਾਲੇ ਸੰਦ ਸਮੇਤ ਚੋਰੀ ਕੀਤਾ ਇੱਕ ਲੈਪਟਾਪ ਅਤੇ ਇੱਕ LCD ਬ੍ਰਾਮਦ ਕਰ ਲਿਆ ਹੈ। ਪੁਲਿਸ ਨੇ ਉਕਤ ਦੋਵਾਂ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਜੇਲ ਵਿੱਚ ਬੰਦ ਕਰ ਦਿੱਤਾ।

Leave a Reply

Your email address will not be published. Required fields are marked *

Back to top button