District NewsMalout News

ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਬੀਤੇ ਦਿਨਾਂ ਵਿੱਚ ਭਾਰੀ ਤਰਦੱਦ ਕਾਰਨ ਨਸ਼ਿਆ ਤੇ ਜੁਰਮਾਂ ਵਿੱਚ ਆਈ ਖੜੋਤ

ਮਲੋਟ:- ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਪੁਲਿਸ ਦੀ ਕਮਾਨ ਜਦੋਂ ਤੋਂ ਸ੍ਰ: ਸਰਬਜੀਤ ਸਿੰਘ ਪੀ.ਪੀ.ਐੱਸ ਦੇ ਹੱਥ ਸੌਂਪੀ ਗਈ ਹੈ ਉਦੋਂ ਤੋਂ ਹੀ ਪੁਲਿਸ ਦੀ ਕਾਰਜਸ਼ੈਲੀ ਵਿੱਚ ਕਾਫੀ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ। ਜ਼ਿਲ੍ਹੇ ਵਿੱਚ ਨਸ਼ਿਆਂ ਦੇ ਖਾਤਮੇ ਲਈ ਚਲਾਈ ਗਈ ਵਿਸ਼ੇਸ ਮੁਹਿੰਮ ਦੌਰਾਨ ਬੀਤੇ ਦਿਨੀਂ ਨਸ਼ਾ ਵਿਰੋਧੀ ਐਕਟ ਤਹਿਤ ਕੁੱਲ 34 ਮੁੱਕਦਮੇ ਵੱਖ-ਵੱਖ ਥਾਣਿਆਂ ਵਿੱਚ ਦਰਜ ਕੀਤੇ ਗਏ ਹਨ ਤੇ 41 ਨਸ਼ੇ ਦੇ ਸੌਦਾਗਰਾਂ ਨੂੰ ਸਲਾਖਾਂ ਪਿੱਛੇ ਬੰਦ ਕੀਤਾ ਜਾ ਚੁੱਕਾ ਹੈ। ਇਹਨਾਂ ਕਾਬੂ ਕੀਤੇ ਗਏ ਨਸ਼ਾ ਤਸਕਰਾਂ ਪਾਸੋਂ 73.300 ਕਿਲੋਗ੍ਰਾਮ ਚੂਰਾ ਪੋਸਤ, 17100 ਨਸ਼ੀਲੀਆਂ ਗੋਲੀਆਂ, 18 ਗ੍ਰਾਮ ਨਾਰਕੋਟਿਕ ਪਾਊਡਰ, 172 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ। ਇਸੇ ਪ੍ਰਕਾਰ ਜ਼ਿਲ੍ਹਾ ਪੁਲਿਸ ਵੱਲੋਂ ਥੋੜੇ ਸਮੇਂ ਅੰਦਰ ਹੀ ਆਬਕਾਰੀ ਐਕਟ ਕਾਰਵਾਈ ਕਰਦਿਆਂ 50 ਮੁੱਕਦਮੇ ਦਰਜ ਕਰਕੇ 44 ਸ਼ਰਾਬ ਦੇ ਤਸਕਰਾਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 323.500 ਲੀਟਰ ਨਜਾਇਜ਼ ਸ਼ਰਾਬ, 322.500 ਲੀਟਰ ਠੇਕਾ ਸ਼ਰਾਬ, 300 ਲੀਟਰ ਲਾਹਣ, 4 ਚਾਲੂ ਭੱਠੀਆਂ ਅਤੇ 50.250 ਲੀਟਰ ਸ਼ਰਾਬ ਅੰਗਰੇਜੀ ਬ੍ਰਾਮਦ ਕੀਤੀ ਗਈ। ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਜਿਲ੍ਹਾ ਪੁਲਿਸ ਵੱਲੋਂ ਜਿਲ੍ਹਾ ਭਰ ਵਿੱਚ 24 ਘੰਟੇ ਲਈ ਲਗਾਏ ਗਏ ਨਾਕਿਆਂ ਤੇ ਚੈਕਿੰਗ ਅਤੇ ਵਿਸ਼ੇਸ਼ ਗਸ਼ਤ ਪਾਰਟੀਆਂ ਵੱਲੋਂ ਕੀਤੀ ਗਈ ਚੈਕਿੰਗ ਦੇ ਸਿੱਟੇ ਵਜੋਂ ਜ਼ਿਲ੍ਹਾ ਪੁਲਿਸ ਵੱਲੋਂ ਪਿਛਲੇ ਦਿਨਾਂ ਵਿੱਚ 24 ਮੋਟਰਸਾਈਕਲ ਅਤੇ ਇੱਕ ਸਵਿਫਟ ਕਾਰ ਬ੍ਰਾਮਦ ਕੀਤੀ ਗਈ, ਜੋ ਕਿ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ ਗਏ ਸਨ ਅਤੇ ਇਹਨਾਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 21 ਦੋਸ਼ੀਆਂ ਨੂੰ ਵੀ ਕਾਬੂ ਕੀਤਾ ਗਿਆ। ਇਸੇ ਪ੍ਰਕਾਰ ਇਹਨਾਂ ਦੋਸ਼ੀ ਵਿਅਕਤੀਆਂ ਪਾਸੋਂ ਬੀਤੇ ਦਿਨੀ ਚੋਰੀ ਹੋਈ 25 ਕਿਲੋ ਤਾਂਬੇ ਦੀ ਤਾਰ ਬ੍ਰਾਮਦ ਵੀ ਕੀਤੀ ਗਈ ਅਤੇ ਭਗੌੜੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਸਦਕਾ ਬੀਤੇ ਦਿਨੀਂ ਕੁੱਲ 5 ਭਗੌੜੇ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਮੀਡੀਆ ਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ ਆਮ ਲੋਕਾਂ ਅਤੇ ਸਮਾਜ ਦੇ ਹਰ ਵਰਗ ਦਾ ਸਹਿਯੋਗ ਲੈਣ ਲਈ ਅਤੇ ਜ਼ਿਲ੍ਹਾ ਸ੍ਰੀ ਮੁਕਸਤਰ ਸਾਹਿਬ ਨੂੰ ਪੂਰੀ ਤਰਾਂ ਨਾਲ ਨਸ਼ਾ ਮੁਕਤ ਕਰਨ ਦੇ ਮੰਤਵ ਨਾਲ ਜ਼ਿਲ੍ਹਾ ਪੁਲਿਸ ਵੱਲੋਂ ਸਿਵਲ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਇੱਕ ਡੀ ਅਡਿੱਕਸ਼ਨ ਸੁਸਾਇਟੀ ਦਾ ਜਲਦੀ ਹੀ ਗਠਨ ਕੀਤੇ ਜਾਣ ਦੀ ਯੋਜਨਾ ਵੀ ਹੈ। ਜ਼ਿਲ੍ਹਾ ਪੁਲਿਸ ਮੁਖੀ ਦੀ ਇਸ ਪ੍ਰਕਾਰ ਦੀ ਕਾਰਜਸ਼ੈਲੀ ਦੀ ਆਮ ਅਮਨ ਪਸੰਦ ਨਾਗਰਿਕ ਅਕਸਰ ਸਿਫਤ ਕਰਦੇ ਹੋਏ ਸਮੇਂ ਦੀ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਅਤੇ ਜੁਰਮ ਮੁਕਤ ਕਰਨ ਦੀਆਂ ਕੋਸ਼ਿਸ਼ਾਂ ਪ੍ਰਤੀ ਤਸੱਲੀ ਦਾ ਪ੍ਰਗਟਾਵਾ ਕਰਦੇ ਵੇਖੇ ਜਾਂਦੇ ਹਨ।

Leave a Reply

Your email address will not be published. Required fields are marked *

Back to top button