Malout News

ਸੜਕ ਹਾਦਸੇ ਵਿੱਚ ਪਿੰਡ ਅਬੁਲਖੁਰਾਣਾ ਦੇ ਨੌਜਵਾਨ ਦੀ ਹੋਈ ਮੌਤ

ਮਲੋਟ: ਬੀਤੀ ਸ਼ਾਮ ਪਿੰਡ ਅਬੁੱਲਖੁਰਾਣਾ ਦੇ ਬੱਸ ਅੱਡੇ ‘ਤੇ ਇਕ ਵਿਅਕਤੀ ਦੀ ਕਿਸੇ ਅਣਪਛਾਤੇ ਵਾਹਨ ਵਲੋਂ ਟੱਕਰ ਮਾਰਨ ਕਰਕੇ ਮੌਤ ਹੋਣ ਦਾ ਸਮਾਚਾਰ ਹੈ। ਪਿੰਡ ਦੇ ਸਰਪੰਚ ਸੁਰਜੀਤ ਸਿੰਘ ਨੇ ਦੱਸਿਆ ਕਿ ਬੁੱਧ ਰਾਮ ਪੁੱਤਰ ਸ਼ੋਅਕਰਨ ਰਾਮ ਵਾਸੀ ਪਿੰਡ ਅਬੁੱਲਖੁਰਾਣਾ ਉਮਰ ਕਰੀਬ 40 ਤੋਂ 45 ਸਾਲ ਜੋ ਸਾਈਕਲ ‘ਤੇ ਸਵਾਰ ਮਲੋਟ ਸਾਈਡ ਤੋਂ ਪਿੰਡ ਨੂੰ ਆ ਰਿਹਾ ਸੀ ਜਦੋਂ ਇਹ ਪਿੰਡ ਅਬੁੱਲ ਖੁਰਾਣਾ ਦੇ ਬੱਸ ਅੱਡੇ ਦੇ ਨਜ਼ਦੀਕ ਪਹੁੰਚਿਆ ਤਾਂ ਪਿੱਛੋਂ ਤੇਜ਼ ਰਫ਼ਤਾਰ ਆ ਰਹੀ ਇੱਕ ਅਣਪਛਾਤੀ ਕਾਰ ਵਲੋਂ ਇਸਨੂੰ ਪਿਛਲੇ ਪਾਸਿਉਂ ਜ਼ਬਰਦਸਤ ਟੱਕਰ ਮਾਰ ਦਿੱਤੀ ਜਿਸ ਦੇ ਫਲਸਰੂਪ ਬੁੱਧ ਰਾਮ ਦੀ ਮੌਤ ਹੋ ਗਈ। ਮੌਕੇ ‘ਤੇ ਦੇਖਣ ਵਾਲਿਆਂ ਅਨੁਸਾਰ ਕਾਰ ਬਰੀਜਾ ਕੰਪਨੀ ਦੀ ਦੱਸੀ ਜਾ ਰਹੀ ਹੈ। ਪੁਲਿਸ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਖੰਘਾਲ ਕੇ ਕਾਰ ਤੇ ਉਸਦੇ ਮਾਲਕ ਨੂੰ ਲੱਭਣ ਵਿਚ ਜੁੱਟ ਗਈ ਹੈ। ਇਸ ਦੁਰਘਟਨਾ ਸੰਬੰਧੀ ਸਿਟੀ ਥਾਣਾ ਮਲੋਟ ਦੀ ਪੁਲਿਸ ਨੇ ਅਣਪਛਾਤੇ ਵਾਹਨ ਦੇ ਅਣਪਛਾਤੇ ਡਰਾਈਵਰ ਖ਼ਿਲਾਫ਼ ਬਣਦੀ ਕਾਨੂੰਨੀ ਧਾਰਾ ਅਨੁਸਾਰ ਮੁਕੱਦਮਾ ਦਰਜ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ। ਪਰਿਵਾਰ ਵਲੋਂ ਮ੍ਰਿਤਕ ਬੁੱਧ ਰਾਮ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

Back to top button