Malout News

ਜੀ.ਟੀ.ਬੀ ਸਕੂਲ,ਮਲੋਟ ਵਿੱਚ ਮਨਾਇਆ ਵਿਦਿਆਰਥੀ ਸਮਾਰੋਹ

 ਮਲੋਟ:- ਜੀ.ਟੀ.ਬੀ.ਖਾਲਸਾ.ਸੀਨੀਅਰ.ਸੈਕੰਡਰੀ.ਸਕੂਲ, ਮਲੋਟ ਵਿਖੇ ਬਾਰ੍ਹਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਨੂੰ ਨਿੱਘੀ ਵਿਦਾਇਗੀ ਪਾਰਟੀ ਦਿੰਦਿਆ ਸੰਸਥਾ ਨੂੰ ਛੱਡ ਕੇ ਜਾਣ ਵਾਲੇ ਵਿਦਿਆਰਥੀਆਂ ਨੂੰ ਰਸਮੀ ਤੌਰ ਤੇ ਅਲਵਿਦਾ ਆਖਿਆ।ਵਿਦਿਆਰਥੀਆਂ ਦੇ ਗੀਤ,ਲੋਕਗੀਤ,ਗਿੱਧੇ ਭੰਗੜੇ ਤੇ ਵਨ ਮਿੰਟ ਸ਼ੋਅ ਨੇ ਮਾਹੌਲ ਨੂੰ ਖੂਬ ਰੰਗੀਨ ਬਣਾਇਆ ਤੇ ਖੁੱਲ੍ਹ ਕੇ ਆਨੰਦ ਮਾਨਿਆ।ਇਸ ਮੌਕੇ ਸੰਸਥਾ ਦੇ ਬਾਰਵੀ ਕਲਾਸ ਗਰੁੱਪ ਆਰਟਸ ਦੇ ਵਿਦਿਆਰਥੀ ਅਭੀਜੀਤ ਸਿੰਘ ਸੈਸ਼ਨ 2019-2020 ਦੇ ਉੱਤਮ ਵਿਦਿਆਰਥੀ ਵਜੋ ਸਨਮਾਨਿਤ ਕੀਤਾ ਗਿਆ ਅਤੇ ਸਾਲ 2019 ਦੇ ਅੰਤਰ ਸਕੂਲ ਹਾਊਸ ਵਿੱਚੋ ਵਧੀਆਂ ਅਤੇ ਜਿੰਮੇਵਾਰੀ ਭਰਪੂਰ ਡਿਊਟੀ ਨਿਭਾਉਣ ਵਾਲੇ ਵਿਦਿਆਰਥੀ ਅਤੇ ਅਧਿਆਪਕਾ ਨੂੰ ਵੀ ਸਨਮਾਨਿਤ ਕੀਤਾ।ਸੰਸਥਾ ਦੇ ਪ੍ਰਿੰਸੀਪਲ ਮੈਡਮ ਅਮਰਜੀਤ ਨਰੂਲਾ ਜੀ ਨੇ ਵਿਦਿਆਰਥੀਆਂ ਨੂੰ ਖੂਬ ਮਿਹਨਤ ਕਰਨ ਦੀ ਪ੍ਰੇਰਨਾ ਦਿੰਦਿਆ ਚੰਗੇ ਭਵਿੱਖ ਲਈ ਆਸ਼ੀਰਵਾਦ ਦਿੱਤਾ।

Leave a Reply

Your email address will not be published. Required fields are marked *

Back to top button