District News

ਪੁਲਿਸ ਪ੍ਰੀਖਿਆ ਦੀ ਭਰਤੀ ਲਈ 01.ਐਸ.ਪੀ, 17 ਡੀ.ਐਸ.ਪੀ ਅਤੇ ਤਕਰੀਬਨ 700 ਦੇ ਕਰੀਬ ਪੁਲਿਸ ਅਧਿਕਾਰੀ/ਕਰਮਚਾਰੀ ਕੀਤੇ ਗਏ ਹਨ ਤਾਇਨਾਤ

ਪੰਜਾਬ ਪੁਲਿਸ ਭਰਤੀ ਹੋਣ ਲਈ ਸਿਪਾਹੀ ਪ੍ਰੀਖਿਆ ਜੋ 25 ਅਤੇ 26 ਸਤੰਬਰ ਨੂੰ ਹੋਣੀ ਹੈ ਇਸ ਸੰਬੰਧ ਵਿੱਚ ਮਾਨਯੋਗ ਸ਼੍ਰੀ ਚਰਨਜੀਤ ਸਿੰਘ ਸੋਹਲ ਆਈ.ਪੀ.ਐੱਸ ਐੱਸ.ਐੱਸ.ਪੀ ਵੱਲੋਂ ਮੀਟਿੰਗ ਆਯੋਜਿਤ ਕੀਤੀ ਗਈ ਜਿਸ ਵਿੱਚ ਸ. ਰਾਜਪਾਲ ਸਿੰਘ ਹੁੰਦਲ ਐਸ.ਪੀ(ਡੀ), ਸ.ਹਰਵਿੰਦਰ ਸਿੰਘ ਚੀਮਾ ਡੀ.ਐਸ.ਪੀ (ਸ.ਮ.ਸ), ਸ. ਜਸਪਾਲ ਸਿੰਘ ਡੀ.ਐਸ.ਪੀ (ਮਲੋਟ), ਪ੍ਰਿਖਿਆਵਾਂ ਦੇ ਸੈਂਟਰਾ ਦੇ ਪ੍ਰਿੰਸੀਪਲ/ਮੁਖੀ ਤੋਂ ਇਲਾਵਾ ਸ਼੍ਰੀ ਹਰਜਿੰਦਰ ਸਿੰਘ ਜਿਲ੍ਹਾ ਮੁੱਖੀ ਟੀ.ਸੀ.ਐਸ. ਕੰਪਨੀ ਤੋਂ ਇਲਾਵਾ ਅਧਿਕਾਰੀ/ਕਰਮਚਾਰੀ ਹਾਜ਼ਰ ਸਨ।

ਇਸ ਮੌਕੇ ਸ਼੍ਰੀ ਚਰਨਜੀਤ ਸਿੰਘ ਸੋਹਲ ਆਈ.ਪੀ.ਐੱਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 26 ਸਤੰਬਰ 2021 ਪੰਜਾਬ ਪੁਲਿਸ ਦੇ ਸਿਪਾਹੀ ਪ੍ਰੀਖਿਆ ਲਈ ਜਿਲ੍ਹਾਂ ਅੰਦਰ 15 ਪ੍ਰੀਖਿਆ ਸੈਂਟਰ ਬਣਾਏ ਗਏ ਹਨ ਜਿਨ੍ਹਾਂ ਵਿੱਚੋਂ 9 ਸੈਂਟਰ ਮੁਕਤਸਰ ਅਤੇ 6 ਸੈਂਟਰ ਮਲੋਟ ਹਨ। ਉਨ੍ਹਾਂ ਕਿਹਾ ਕਿ  ਇਨ੍ਹਾਂ ਸੈਂਟਰਾਂ ਅੰਦਰ ਅਤੇ ਸੈਂਟਰਾ ਦੇ ਨਜ਼ਦੀਕ ਪੁਲਿਸ ਵੱਲੋਂ ਪੂਰੀ ਸੁਰੱਖਿਆ ਕੀਤੀ ਗਈ ਜਿਸ ਤਹਿਤ 1 ਐੱਸ.ਪੀ, 17 ਡੀ.ਐੱਸ.ਪੀ, ਸਮੇਤ ਤਕਰੀਬ 700 ਦੇ ਕਰੀਬ ਪੁਲਿਸ ਅਧਿਕਾਰੀ/ਕਰਮਚਾਰੀ ਡਿਊਟੀ ਲਈ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪ੍ਰੀਖਿਆਵਾਂ ਸੈਂਟਰਾਂ ਤੇ ਪੁਖਤਾ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ ਕਿ ਕੋਈ ਵੀ ਸ਼ਰਾਰਤੀ ਅਨਸਰ ਪ੍ਰੀਖਿਆ ਅੰਦਰ ਕਿਸੇ ਪ੍ਰਕਾਰ ਦੀ ਕੋਈ ਸ਼ਰਾਰਤ ਨਾ ਕਰ ਸਕਣ। ਇਸ ਤੋਂ ਇਲਾਵਾ ਪ੍ਰੀਖਿਆਵਾਂ ਸੈਂਟਰਾਂ ਦੇ ਨਜ਼ਦੀਕ ਨਾਕਾ ਬੰਦੀ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਮ ਦੀ ਸ਼ਰਾਰਤ ਬਰਦਾਸ਼ਤ ਨਹੀ ਕੀਤੀ ਜਾਵੇਗੀ ਜੇਕਰ ਕੋਈ ਵੀ ਪ੍ਰੀਖਿਆਵਾਂ ਵਿੱਚ ਨਕਲ ਜਾਂ ਕੋਈ ਸ਼ਰਾਰਤ ਕਰਦਾ ਪਾਇਆ ਗਿਆ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਐੱਸ.ਐੱਸ.ਪੀ ਨੇ ਪ੍ਰੀਖਿਆ ਦੇਣ ਲਈ ਆ ਰਹੇ ਵਿਦਿਆਰਥੀਆ ਨੂੰ ਵਧੀਆਂ ਪ੍ਰੀਖਿਆ ਕਰਨ ਲਈ ਅਤੇ ਉਨਾਂ ਦੇ ਚੰਗੇ ਭਵਿਖ ਲਈ ਕਾਮਨਾ ਕੀਤੀ।

Show More
Back to top button
Close
Close
WhatsApp Any Help Whatsapp