Uncategorized

ਦਿਵਿਆਂਗ ਵਿਅਕਤੀਆਂ ਦੇ ਯੂ.ਡੀ.ਆਈ.ਡੀ ਕਾਰਡ (ਡਿਸਏਬਿਲਟੀ ਸਰਟੀਫਿਕੇਟ) ਬਣਾਉਣ ਸੰਬੰਧੀ ਲਗਾਇਆ ਜਾ ਰਿਹਾ ਵਿਸ਼ੇਸ਼ ਕੈਂਪ

ਸ਼੍ਰੀ ਮੁਕਤਸਰ ਸਾਹਿਬ:- ਦਿਵਿਆਂਗ ਵਿਅਕਤੀਆਂ ਤੇ ਯੂ.ਡੀ.ਆਈ.ਡੀ ਕਾਰਡ (ਡਿਸਏਬਿਲਟੀ ਸਰਟੀਫਿਕੇਟ) ਬਣਾਉਣ ਸੰਬੰਧੀ ਕੈਂਪ ਮਿਤੀ 06.10.2021 ਸਮਾਂ ਸਵੇਰੇ 10.00 ਵਜੇ ਸਥਾਨ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਰੋਡ, ਸ਼੍ਰੀ ਮੁਕਤਸਰ ਸਾਹਿਬ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਜਿਲ੍ਹਾ ਪ੍ਰਸ਼ਾਸ਼ਨ , ਸ਼੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਦਿਵਿਆਂਗ ਵਿਅਕਤੀਆਂ ਦੇ ਯੂ.ਡੀ.ਆਈ.ਡੀ ਕਾਰਡ (ਡਿਸਏਬਿਲਟੀ ਸਰਟੀਫਿਕੇਟ) ਬਣਾਉਣ ਸੰਬੰਧੀ ਮਿਤੀ 06.10.2021 ਨੂੰ ਸਵੇਰੇ 10.00 ਵਜੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਰੋਡ, ਸ਼੍ਰੀ ਮੁਕਤਸਰ ਸਾਹਿਬ ਵਿਖੇ ਕੈਂਪ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਦਿਵਿਆਂਗ ਵਿਅਕਤੀਆਂ ਦੇ ਯੂ.ਡੀ.ਆਈ.ਡੀ ਕਾਰਡ (ਡਿਸਏਬਿਲਟੀ ਸਰਟੀਫਿਕੇਟ), ਅੱਧੇ ਕਿਰਾਏ ਦੇ ਬੱਸ ਪਾਸ, ਪੈਨਸ਼ਨ ਫਾਰਮ ਆਦਿ ਕੈਂਪ ਵਿੱਚ ਬਣਾਏ ਜਾਣਗੇ। ਦਿਵਿਆਂਗ ਵਿਅਕਤੀ ਆਪਣੀ ਪਾਸਪੋਰਟ ਸਾਈਜ਼ ਫੋਟੋ, ਆਧਾਰ ਕਾਰਡ ਅਤੇ ਜੇਕਰ ਪਹਿਲਾਂ ਤੋਂ ਬਣਿਆ ਡਿਸਏਬਿਲਟੀ ਸਰਟੀਫਿਕੇਟ ਹੈ ਤਾਂ ਉਸ ਨੂੰ ਡਿਜ਼ੀਟਾਈਜ ਕਰਵਾਉਣ ਸੰਬੰਧੀ ਨਾਲ ਲੈ ਕੇ ਆਉਣ।

Back to top button