Poem

ਕੁੜੀਆਂ ਨੂੰ ਸਮਝਦੇ ਬੋਝ ਜਿਹੜੇ, ਪ੍ਰੀਆ ਉਹਨਾਂ ਲਈ ਇਕ ਉਦਾਹਰਨ ਆ।।

ਪ੍ਰੀਆ ਬੰਗਾਂ

ਸਲਿਊਟ ਤੂੰ ਕਰੀਂ ਕਬੂਲ ਭੈਣੇ,
ਬੜਾ ਫਖਰ ਹੋਇਆ ਤੇਰੇ ਮਾਪਿਆਂ ਨੂੰ,
ਅੱਜ ਗੁਲਾਬ ਵਾਂਗੂੰ ਜੋ ਦਿਸਦੀ ਆ,
ਆਈ ਮਿੱਧ ਕੇ ਕੰਡਿਆਂ ਦੇ ਝਾਫਿਆ ਨੂੰ,
ਬੜੇ ਕੁੱਖਾਂ ਦੇ ਵਿੱਚ ਗਲ ਘੁੱਟੇ,
ਕਈ ਲਾਉਣ ਪਾਬੰਦੀਆਂ ਧੀਆਂ ਉੱਤੇ,
ਸਦਾਂ ਭਾਗ ਉਹਨਾਂ ਦੇ ਰਹਿਣ ਸੁੱਤੇ,
ਗੱਲ ਸੋਚ ਤੇ ਆ ਕੇ ਮੁੱਕ ਜਾਂਦੀ, ਇਹ ਸੋਚ-ਸੋਚ ਦਾ ਕਾਰਨ ਆ,
ਕੁੜੀਆਂ ਨੂੰ ਸਮਝਦੇ ਬੋਝ ਜਿਹੜੇ,
ਪ੍ਰੀਆ ਉਹਨਾਂ ਲਈ ਇਕ ਉਦਾਹਰਨ ਆ।।
ਕੁੜੀਆਂ ਨੂੰ ਸਮਝਦੇ ਬੋਝ ਜਿਹੜੇ,
ਪ੍ਰੀਆ ਉਹਨਾਂ ਲਈ ਇਕ ਉਦਾਹਰਨ ਆ।।

ਬੱਬਰ ਸ਼ੇਰਨੀ ਮਾਂ ਨੇ ਜਾਈ ਆ,
ਲੈ ਗੋਲਡ ਮੈਡਲ ਆਈ ਆ,
ਨਾ ਕੌਮ ਦਾ ਹੈ ਚਮਕਾ ਦਿੱਤਾ,
ਤਿਆਗ ਕੇ ਨੀਦਾਂ ਮੰਜਿਲ ਪਾਈ ਆ,
ਉਸ ਘਰ ਵਿੱਚ ਸੂਰਜ ਉੱਘ ਜਾਂਦਾ,
ਜਿਸ ਘਰ ਵਿੱਚ ਧੀਆਂ ਜੰਮਦੀਆਂ ਨੇ,
ਰੌਣਕਾਂ ਦੇ ਬੂਟੇ ਲੱਗ ਜਾਂਦੇ,
ਹੋਣ ਦੂਰ ਹਵਾਵਾਂ ਗਮਦੀਆਂ ਨੇ,
ਪੁੱਤਾਂ ਦੀਆਂ ਲੋਹੜੀਆਂ ਵੰਡਦੇ ਆ,
ਤੇ ਚੱਲਦੀਆਂ ਬੋਤਲਾਂ ਰੰਮਦੀਆਂ ਨੇ,
ਕੁੜੀਆਂ ਦੇ ਜੰਮਣ ਤੇ ਸੋਗ ਹੁੰਦਾ,
ਟੱਬਰ ਦੀਆਂ ਅੱਖਾਂ ਨਮਦੀਆਂ ਨੇ,
ਧੀਆਂ ਦਾ ਜਮਾਨਾਂ ਆ ਜਾਣਾਂ,
ਕਰੋ ਇਤਿਹਾਸ ਨਵਾਂ ਤੁਸੀ ਉਸਾਰਨ ਆ,
ਕੁੜੀਆਂ ਨੂੰ ਸਮਝਦੇ ਬੋਝ ਜਿਹੜੇ,
ਪ੍ਰੀਆ ਉਹਨਾਂ ਲਈ ਇਕ ਉਦਾਹਰਨ ਆ।।
ਕੁੜੀਆਂ ਨੂੰ ਸਮਝਦੇ ਬੋਝ ਜਿਹੜੇ,
ਪ੍ਰੀਆ ਉਹਨਾਂ ਲਈ ਇਕ ਉਦਾਹਰਨ ਆ।।

 

ਮੋਮਬੱਤੀ ਜਿਹੀਆਂ ਕੁੜੀਆਂ ਨੂੰ ਕੁੱਝ ਸਿੱਖਣਾ ਚਾਹੀਦਾ,
ਨਹੀ ਅੰਦਰੋਂ ਖੁਰਨਾ ਚਾਹੀਦਾ, ਟੀਚਾ ਮਿਥਨਾਂ ਚਾਹੀਦਾ,
ਰੋਸ਼ਨੀ ਤਾਂ ਉਹ ਕਰਦੀ ਆ ਪਰ ਅੰਦਰੋਂ ਅੰਦਰੀ ਹੀ,
ਜੇ ਚੰਨ ਦੇ ਵਾਗੂੰ ਚਮਕਣਾ,
ਮੁਕੱਦਰ ਢਾਹ ਕੇ ਲਿਖਣਾ ਚਾਹੀਦਾ,
ਜੇ ਚੰਨ ਦੇ ਵਾਗੂੰ ਚਮਕਣਾ,
ਮੁਕੱਦਰ ਆਪੇ ਲਿਖਣਾ ਚਾਹੀਦਾ,
ਮਾਤਾ ਗੁਜਰੀ ਤੇ ਵਿਧਿਆਵਤੀ ਜਿਹੀਆਂ ਮਾਵਾਂ ਦੇ ਜਿਗਰੇ ਨੇ,
ਨਾ ਅੱਜ ਤੱਕ ਦਿੱਤਾ ਹਾਰਨ ਆ,
ਕੁੜੀਆਂ ਨੂੰ ਸਮਝਦੇ ਬੋਝ ਜਿਹੜੇ,
ਪ੍ਰੀਆ ਉਹਨਾਂ ਲਈ ਇਕ ਉਦਾਹਰਨ ਆ ।।
ਕੁੜੀਆਂ ਨੂੰ ਸਮਝਦੇ ਬੋਝ ਜਿਹੜੇ,
ਪ੍ਰੀਆ ਉਹਨਾਂ ਲਈ ਇਕ ਉਦਾਹਰਨ ਆ ।।

ਗੋਰਾ ਵਿਰਕਾਂ ਵਾਲਾ
8054768097

Show More
Back to top button
Close
Close
WhatsApp Any Help Whatsapp