District NewsMalout News

ਡੀ.ਏ.ਵੀ ਕਾਲਜ ਮਲੋਟ ਦੇ ਅੰਗਰੇਜੀ ਵਿਭਾਗ ਵੱਲੋਂ ਕੀਤਾ ਗਿਆ ਇੱਕ ਰੋਜ਼ਾ ਇਤਿਹਾਸਕ ਟੂਰ ਦਾ ਆਯੋਜਨ

ਮਲੋਟ: ਡੀ.ਏ.ਵੀ ਕਾਲਜ ਮਲੋਟ ਦੇ ਅੰਗਰੇਜ਼ੀ ਵਿਭਾਗ ਵੱਲੋਂ ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ ਦੀ ਯੋਗ ਅਗਵਾਈ ਅਤੇ ਅੰਗਰੇਜ਼ੀ ਵਿਭਾਗ ਦੇ ਮੁੱਖੀ ਸ਼੍ਰੀਮਤੀ ਰਿੰਪੂ ਭਟੇਜਾ ਦੇ ਸਹਿਯੋਗ ਨਾਲ ਇੱਕ ਰੋਜ਼ਾ ਇਤਿਹਾਸਿਕ ਟੂਰ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਦੋ ਅਧਿਆਪਕਾਂ ਮੈਡਮ ਰਿੰਪੂ ਅਤੇ ਸ਼੍ਰੀ ਸੁਮੀਤ ਸਿੰਘ ਸਮੇਤ ਕੁੱਲ 34 ਵਿਦਿਆਰਥੀ ਇਸ ਟੂਰ ਵਿੱਚ ਸ਼ਾਮਿਲ ਸਨ। ਇਸ ਇਤਿਹਾਸਿਕ ਟੂਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਇਤਿਹਾਸਕ ਸਥਾਨਾਂ, ਉਨ੍ਹਾਂ ਦੇ ਅਤੀਤ ਅਤੇ ਸੱਭਿਆਚਾਰਕ ਵਿਰਸੇ ਬਾਰੇ ਜਾਣੂੰ ਕਰਵਾਉਣਾ ਸੀ।

ਇਸ ਇਤਿਹਾਸਿਕ ਟੂਰ ਦੌਰਾਨ ਵਿਦਿਆਰਥੀਆਂ ਨੇ ਸ਼੍ਰੀ ਹਰਿਮੰਦਰ ਸਾਹਿਬ ਜੀ, ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਕਰਕੇ, ਜੱਲ੍ਹਿਆਂ ਵਾਲੇ ਬਾਗ, ਅਤੇ ਵਾਹਗਾ ਬਾਰਡਰ ਦੀ ਪਰੇਡ ਦਾ ਖੂਬ ਅਨੰਦ ਮਾਣਿਆ।

Author: Malout Live

Back to top button