Home / Malout News / ਪੌਦਿਆਂ ਬਿਨਾ ਇਨਸਾਨੀ ਜਿੰਦਗੀ ਦੀ ਕਲਪਨਾ ਵੀ ਨਹੀ ਹੋ ਸਕਦੀ – ਬਾਬਾ ਬਲਜੀਤ ਸਿੰਘ

ਪੌਦਿਆਂ ਬਿਨਾ ਇਨਸਾਨੀ ਜਿੰਦਗੀ ਦੀ ਕਲਪਨਾ ਵੀ ਨਹੀ ਹੋ ਸਕਦੀ – ਬਾਬਾ ਬਲਜੀਤ ਸਿੰਘ

ਮਲੋਟ, 6 ਅਗਸਤ (ਹਰਪਰੀਤ ਸਿੰਘ ਹੈਪੀ) : ਪੌਦੇ ਕੁਦਰਤ ਦਾ ਅਨਮੋਲ ਖਜਾਨਾ ਹਨ ਅਤੇ ਵਾਤਾਵਰਨ ਦੀ ਸ਼ੁੱਧਤਾ ਲਈ ਪੌਦੇ ਬਹੁਤ ਜਰੂਰੀ ਹਨ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਦਾਨੇਵਾਲਾ ਮਲੋਟ ਵਿਖੇ ਮੁੱਖ ਸੇਵਾਦਾਰ ਸੰਤ ਬਾਬਾ ਬਲਜੀਤ ਸਿੰਘ ਨੇਐਤਵਾਰ ਦੇ ਸਮਾਗਮ ਦੌਰਾਨ ਸੰਗਤ ਨਾਲ ਸਾਂਝੇ ਕਰਦਿਆਂ ਕਿਹਾ ਕਿ ਪੌਦੇ ਇਨਸਾਨ ਵਾਂਗ ਹੀ ਸਾਹ ਤੇ ਖੁਰਾਕ ਲੈਂਦੇ ਹਨ ਅਤੇ ਇਨਸਾਨੀ ਜਿੰਦਗੀ ਨੂੰ ਜਿੰਦਾ ਰੱਖਣ ਲਈ ਮੁੱਖ ਤੱਤ ਆਕਸੀਜਨ ਦੀ ਹੋਂਦ ਦਾ ਮੁੱਖ ਕੇਂਦਰ ਹਨ । ਪੌਦਿਆਂ ਬਿਨਾ ਇਨਸਾਨੀ ਜਿੰਦਗੀ ਦੀ ਕਲਪਨਾ ਮਾਤਰ ਵੀ ਨਹੀ ਕੀਤੀ ਜਾ ਸਕਦੀ । ਉਹਨਾਂ ਕਿਹਾ ਸ਼ਬਦ ਗੁਰੂ ਸ੍ਰੀ ਗੁਰੂ ਗਰੰਥ ਸਾਹਿਬ ਦੀ ਬਾਣੀ ਵੀ ਇਨਸਾਨ ਨੂੰ ਕੁਦਰਤ ਨਾਲ ਪ੍ਰੇਮ ਕਰਨ ਅਤੇ ਇਸ ਕੁਦਰਤ ਦੀ ਦੇਖ ਭਾਲ ਕਰਨ ਦਾ ਸੰਦੇਸ਼ ਦਿੰਦੀ ਹੈ । ਅੱਜ ਦੇ ਧਾਰਮਿਕ

ਸਮਾਗਮ ਦੌਰਾਨ ਸ਼ਬਦ ਗੁਰੂ ਅੱਗੇ ਇਲਾਕਾ ਨਿਵਾਸੀਆਂ ਦੀ ਚੜ•ਦੀ ਕਲਾ ਲਈ ਅਰਦਾਸ ਜੋਦੜੀ ਕਰਨ ਉਪਰੰਤ ਗੁਰੂ-ਘਰ ਵੱਲੋਂ ਵਿਸ਼ੇਸ਼ ਤੌਰੇ ਤੇ ਸੰਗਤ ਨੂੰ ਪੌਦਿਆਂ ਦਾ ਪ੍ਰਸ਼ਾਦ ਦਿੱਤਾ ਗਿਆ । ਬਾਬਾ ਜੀ ਨੇ ਸੰਗਤ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਇਹ ਪੌਦਿਆਂ ਨੂੰ ਵੀ ਬੱਚਿਆਂ ਵਾਂਗ ਪਾਲਨਾ ਕਰਨੀ ਹੈ ਅਤੇ ਇਹਨਾਂ ਨੂੰ ਆਪਣੇ ਘਰ ਅੰਦਰ ਜਾਂ ਆਸਪਾਸ ਲਗਾ ਕੇ ਇਹਨਾਂ ਦੇ ਨਾਮ ਰੱਖਣੇ ਹਨ । ਉਹਨਾਂ ਕਿਹਾ ਕਿ ਸਾਵਣ ਦਾ ਮਹੀਨਾ ਚਲ ਰਿਹਾ ਹੈ ਅਤੇ ਇਹ ਪੌਦੇ ਇਹਨਾਂ ਦਿਨਾ ਵਿਚ ਅਸਾਨੀ ਨਾਲ ਚੱਲ ਪੈਂਦੇ ਹਨ ਪਰ ਸੰਗਤ ਅਗਰ ਸ਼ਰਧਾ ਭਾਵ ਨਾਲ ਪੁੱਤਾਂ ਵਾਂਗੂ ਪਾਲਨਾ ਕਰੇਗੀ ਤਾਂ ਇਹ ਪੌਦਿਆਂ ਦੇ ਵਧਣ ਫੁੱਲਣ ਨਾਲ ਜਿੰਦਗੀ ਵੀ ਵਧਣ ਫੁੱਲਣ ਲੱਗੇਗੀ । ਇਸ ਮੌਕੇ ਹਾਜਰ ਵੱਡੀ ਗਿਣਤੀ ਸੰਗਤ ਨੇ ਪੌਦੇ ਪ੍ਰਸ਼ਾਦ ਲੈਣ ਉਪਰੰਤ ਜੈਕਾਰਿਆਂ ਨਾਲ ਇਹਨਾਂ ਪੌਦਿਆਂ ਨੂੰ ਲਾਉਣ ਤੇ ਚਲਾਉਣ ਲਈ ਪ੍ਰਣ ਕੀਤਾ । ਇਸ ਮੌਕੇ ਕਾਰ ਬਜਾਰ ਯੂਨੀਅਨ ਮਲੋਟ ਦੇ ਪ੍ਰਧਾਨ ਤੇ ਸਾਬਕਾ ਵਰੰਟ ਅਫਸਰ ਹਰਪ੍ਰੀਤ ਸਿੰਘ ਹੈਪੀ, ਜੱਜ ਸ਼ਰਮਾ, ਡ੍ਰਾ. ਸ਼ਮਿੰਦਰ ਸਿੰਘ, ਇਕਬਾਲ ਸਿੰਘ ਭੰਗਚੜੀ, ਜਰਨੈਲ ਸਿੰਘ, ਲਖਵਿੰਦਰ ਸਿੰਘ ਗੁਰੂਸਰ, ਹਰਮਨਦੀਪ ਸਿੰਘ, ਬਲਜੀਤ ਸਿੰਘ ਆਦਿ ਸਮੇਤ ਵੱਡੀ ਗਿਣਤੀ ਸੰਗਤ ਹਾਜਰ ਸੀ ।

Comments

comments

Scroll To Top

Facebook

Get the Facebook Likebox Slider Pro for WordPress