Home / Malout News / ਸੀਨੀਅਰ ਸਿਟੀਜਨ ਦੀਆਂ ਅਲੱਗ ਕਤਾਰਾਂ ਲਾਉਣ ਲਈ ਐਸ.ਡੀ.ਐਮ ਦੇ ਹੁਕਮਾਂ ਦੀ ਕਾਪੀ ਵੰਡੀ

ਸੀਨੀਅਰ ਸਿਟੀਜਨ ਦੀਆਂ ਅਲੱਗ ਕਤਾਰਾਂ ਲਾਉਣ ਲਈ ਐਸ.ਡੀ.ਐਮ ਦੇ ਹੁਕਮਾਂ ਦੀ ਕਾਪੀ ਵੰਡੀ

ਮਲੋਟ, 04 ਅਗਸਤ (ਆਰਤੀ ਕਮਲ) : ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ (ਰਜਿ.) ਮਲੋਟ ਵੱਲੋਂ ਬਜੁਰਗਾਂ ਦੀਆਂ ਸਹੂਲਤਾਂ ਲਈ ਲਗਾਤਾਰ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ । ਜਿਲ•ਾ ਕੋਆਰਡੀਨੇਟਰ ਡ੍ਰਾ. ਸੁਖਦੇਵ ਸਿੰਘ ਗਿੱਲ ਦੀ ਅਗਵਾਈ ‘ਚ ਐਸੋਸੀਏਸ਼ਨ ਦੇ ਅਹੁਦੇਦਾਰਾਂ ਵੱਲੋਂ ਮਾਣਯੋਗ ਐਸਡੀਐਮ ਸਾਹਿਬ ਮਲੋਟ ਦੇ ਹੁਕਮਾਂ ਦੀਆਂ ਕਾਪੀਆਂ ਨੂੰ ਵੱਖ ਵੱਖ ਬੈਕਾਂ, ਬਿਜਲੀ ਘਰਾਂ, ਰੇਲਵੇ ਸਟੇਸ਼ਨ, ਸਿਵਲ ਹਸਪਤਾਲ ਮੁਹਈਆ ਕਰਵਾਈਆਂ ਗਈਆਂ । ਇਸ ਪੱਤਰ ਵਿਚ ਵੱਖ ਵੱਖ ਦਫਤਰਾਂ ਲਈ ਆਦੇਸ਼ ਕੀਤੇ ਗਏ ਹਨ ਕਿ ਜਿਥੇ ਬਜੁਰਗਾਂ ਲਈ ਵੱਖਰੀਆਂ ਲਾਈਨਾਂ ਦਾ ਪ੍ਰਬੰਧ ਕੀਤਾ ਜਾਵੇ ਉਥੇ ਹੀ ਉਹਨਾਂ

ਦੇ ਕੰਮ ਵੀ ਪਹਿਲ ਦੇ ਅਧਾਰ ਤੇ ਕੀਤੇ ਜਾਣ । ਡ੍ਰਾ. ਗਿੱਲ ਨੇ ਕਿਹਾ ਕਿ ਐਸੋਸੀਏਸ਼ਨ ਵੱਲੋਂ ਪਹਿਲਾਂ ਵੀ ਵੱਖ ਵੱਖ ਸਰਕਾਰੀ ਮਹਿਕਮਿਆਂ ਵਿਚ ਇਹ ਕਾਪੀਆਂ ਦਿੱਤੀਆਂ ਗਈਆਂ ਸਨ ਪਰ ਹੁਣ ਇਹਨਾਂ ਹੁਕਮਾਂ ਦੀ ਪਾਲਣਾ ਨਾ ਕਰਨ ਦੀਆਂ ਲਗਾਤਾਰ ਮਿਲ ਰਹੀਆਂ ਸਿਕਾਇਤਾਂ ਕਾਰਨ ਇਹ ਕਾਪੀਆਂ ਦੁਬਾਰਾ ਦਿੱਤੀਆਂ ਗਈਆਂ ਹਨ । ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਇਹਨਾਂ ਦਫਤਰਾਂ ਦੀਆਂ ਖਿੜਕੀਆਂ ਤੇ ਬਜੁਰਗਾਂ ਲਈ ਲਾਈਨ ਵਾਲੀਆਂ ਪਲੇਟਾਂ ਵੀ ਐਸੋਸੀਏਸ਼ਨ ਵੱਲੋਂ ਲਗਾਈਆਂ ਗਈਆਂ ਹਨ । ਇਸ ਮੌਕੇ ਪ੍ਰਧਾਨ ਕਸ਼ਮੀਰ ਸਿੰਘ ਭੁੱਲਰ, ਰੇਸ਼ਮ ਸਿੰਘ, ਬਲਵੀਰ ਚੰਦ, ਦਰਸ਼ਨ ਸਿੰਘ, ਹਰਸ਼ਰਨ ਸਿੰਘ ਰਾਜਪਾਲ, ਰਕੇਸ਼ ਕੁਮਾਰ ਜੈਨ, ਦੇਸ ਰਾਜ ਸਿੰਘ, ਸੁਰਜੀਤ ਸਿੰਘ, ਰਾਜ ਕੁਮਾਰ ਅਤੇ ਗੁਰਚਰਨ ਸਿੰਘ ਆਦਿ ਹਾਜਰ ਸਨ ।

Comments

comments

Scroll To Top

Facebook

Get the Facebook Likebox Slider Pro for WordPress