News Today :
Home / Stories / ਮਿੰਨੀ ਕਹਾਣੀ -ਗੁਪਤ ਮੀਟਿੰਗ

ਮਿੰਨੀ ਕਹਾਣੀ -ਗੁਪਤ ਮੀਟਿੰਗ

ਐਮ ਐਲ ਏ ਵੱਲੋਂ ਮੀਟਿੰਗ ਬੁਲਾਈ ਗਈ
ਐਮ ਐਲ ਏ :- ਦੋਸਤੋ ਹੁਣ ਟਾਇਮ ਆ ਗਿਆ ਹੈ ਆਪਾਂ ਵੀ ਪਾਰਟੀ ਬਦਲ ਲਈਏ । ਇਸ ਪਾਰਟੀ ਚ ਆਪਾਂ ਨੂੰ ਟਿਕਟ ਨਹੀ ਮਿਲਣੀ । ਮੇਰੀ ਦੁਜੀ ਪਾਰਟੀ ਨਾਲ ਗੱਲ ਹੋਈ ਹੈ ਉੱਥੇ ਆਪਣੀ ਟਿਕਟ ਪੱਕੀ ਹੈ ਨਾਲੇ ਤੁਹਾਡੀਆਂ ਚੇਅਰਮੇਨੀਆ ਵੀ
ਤੁਸੀ ਸ਼ਰਾਬ ਦੇ ਠੇਕੇ ,ਨਜਾਈਜ ਕਾਰੋਬਾਰ ਜਿਵੇਂ ਮਰਜੀ ਚਲਾੳ ਉਹਨਾ ਨੂੰ ਸਭ ਸ਼ਰਤਾਂ ਮਨਜੂਰ ਹਨ।
ਵਰਕਰ :- ਪਰ ਐਮ ਐਲ ਏ ਸਾਬ ਲੋਕ ਕੀ ਕਹਿਣਗੇ ਇਹਨਾ ਨੇ ਡੁੱਬਦੀ ਬੇੜੀ ਦੇਖ ਪਾਰਟੀ ਬਦਲ ਲਈ

12573799_472218689651135_5291952371285459720_n

ਐਮ ਐਲ ਏ :- ਲੋਕਾਂ ਦਾ ਕੀ ਏ ਇਹ ਤਾਂ ਸ਼ਰਾਬ ਦੀ ਬੋਤਲ ਪਿੱਛੇ ਬਦਲ ਜਾਂਦੇ ਨੇ ਬਾਕੀ ਦੋ ਚਾਰ ਝੁੱਠੇ ਵਾਅਦੇ ਹੋਰ ਕਰ ਦਿਆਂਗੇ ਦੋ ਚਾਰ ਦਿਨ ਲੋਕਾਂ ਦੀ ਮਿੰਨਤਦਾਰੀ ਕਰ ਦਿਆਗੇ ਆਪਣਾ ਕੀ ਘਟਦਾ ਫਿਰ ਪੰਜ ਸਾਲ ਐਸ਼ ਕਰਾਗੇ।ਬਸ ਤੁਸੀ ਤਿਆਰੀ ਕਰੋ ਆਪਣੀਆਂ ਪੱਗਾ ਰੰਗਾ ਕੇ ਰੱਖੋ ਫੇਰ ਨਾ ਕਿਹੋ ਵੀ ਦੱਸਿਆ ਨਹੀ।

ਦੂਜੇ ਦਿਨ ਪ੍ਰੈਸ ਚ ਐਮ ਐਲ ਏ ਬੋਲਦਾ ਹੈ
ਇਸ ਪਾਰਟੀ ਦੀਆਂ ਨੀਤੀਆਂ ਦੇਖ ਪੰਜਾਬ ਦੀ ਤਰੱਕੀ ਲਈ ਆਪਣੇ ਏਰੀਏ ਦੀ ਖੁਸ਼ਹਾਲੀ ਲਈ ਮੈਂ ਆਪਣੇ ਵਰਕਰਾਂ ਸਮੇਤ ਇਸ ਪਾਰਟੀ ਵਿਚ ਬਿਨਾ ਕਿਸੇ ਸ਼ਰਤ ਦੇ ਸਾਮਿਲ ਹੋ ਰਿਹਾ ਹਾਂ ਪਾਰਟੀ ਜਿਥੇ ਸੇਵਾ ਲਾਉ ਸਾਨੂੰ ਮਨਜੂਰ ਹੋਉ।

ਜਗਜੀਤ ਸਿੰਘ ਬੂੱਟਰ
09855063065

Comments

comments

Scroll To Top

Facebook

Get the Facebook Likebox Slider Pro for WordPress