Home / Malout News / ਉਰੈਕਲ ਇੰਟਰਨੈਸ਼ਨਲ ਸਕੂਲ ਵਿਖੇ ਤੀਜ ਦਾ ਤਿਉਹਾਰ ਮਨਾਇਆ

ਉਰੈਕਲ ਇੰਟਰਨੈਸ਼ਨਲ ਸਕੂਲ ਵਿਖੇ ਤੀਜ ਦਾ ਤਿਉਹਾਰ ਮਨਾਇਆ

ਮਲੋਟ, 04 ਅਗਸਤ (ਹਰਪਰੀਤ ਸਿੰਘ ਹੈਪੀ) : ਉਰੈਕਲ ਇੰਟਰਨੈਸ਼ਨਲ ਗਰਲਜ ਸਕੂਲ ਜੰਡਵਾਲਾ ਚੜ•ਤ ਸਿੰਘ ਵਿਖੇ ਸਕੂਲ ਦੀਆਂ ਕੁੜੀਆਂ ਤੇ ਮੈਡਮਾਂ ਨੇ ਤੀਜ ਫੈਸਟੀਵਲ ਤੀਆਂ ਲਾ ਕਿ ਮਨਾਇਆ । ਜਿਸ ਵਿਚ ਨਰਸਰੀ ਕਲਾਸ ਦੀਆਂ ਨੰਨ•ੀਆਂ ਮੁੰਨੀਆਂ ਬੱਚੀਆਂ ਤੋਂ ਲੈ ਕਿ ਅੱਠਵੀਂ ਜਮਾਤ ਦੀਆਂ ਬੱਚੀਆਂ ਨੇ ਗਿੱਧਾ, ਭੰਗੜਾ, ਜਾਗੋ, ਮਾਡਲਿੰਗ ਅਤੇ ਡਾਂਸਿੰਗ ਰਾਹੀਂ ਖੂਬ ਧਮਾਲਾਂ ਪਾ ਕਿ ਦਰਸ਼ਕਾਂ ਅਤੇ ਮਾਪਿਆਂ ਸਾਹਮਣੇ ਅੰਦਰ ਛੁੱਪੀ ਕਲਾ ਦਾ ਲਾਮਿਸਾਲ ਪ੍ਰਦਰਸ਼ਨ ਕੀਤਾ। ਮਿਸ ਤੀਜ ਲਈ ਹੋਏ ਮੁਕਾਬਲਿਆਂ ਦੌਰਾਨ ਜੂਨੀਅਰ ਵਿੰਗ ਵਿਚੋਂ ਅਨਮੋਲ ਪ੍ਰੀਤ ਕੌਰ ਨੇ ਅਤੇ ਸੀਨੀਅਰ ਵਿੰਗ ਵਿਚੋਂ ਸਪਨਾ ਨੇ ਮਿਸ ਤੀਜ ਦਾ ਖਿਤਾਬ ਜਿੱਤਿਆ । ਇਸ

ਪ੍ਰੋਗਰਾਮ ਦੀ ਤਿਆਰੀ ਸਕੂਲ ਇੰਚਾਰਜ ਵਿਪਨਦੀਪ ਕੌਰ ਦੀ ਦੇਖ ਰੇਖ ਹੇਠ, ਮੈਡਮ ਆਸ਼ੂ ਮਿੱਡਾ, ਸੀਮਾ ਗੁਰਪ੍ਰੀਤ ਕੌਰ, ਆਸ਼ਾ, ਨੈਨਸੀ, ਬਿੰਦਿਆ, ਭੂਮਿਕਾ, ਰਮਨ ਮਿੱਤਲ, ਕੰਵਲਜੀਤ, ਚਰਨਪ੍ਰੀਤ, ਸ਼ਰੂਤੀ ਅਤੇ ਜਸ਼ਨਦੀਪ ਕੌਰ ਨੇ ਕਰਾਈ । ਸਟੇਜ ਦਾ ਸੰਚਾਲਨ ਰਮਨਦੀਪ ਕੌਰ ਅਤੇ ਜਸਪ੍ਰੀਤ ਕੌਰ ਨੇ ਬਖੂਬੀ ਨਾਲ ਨਿਭਾਇਆ । ਇਸ ਮੌਕੇ ਮੁੱਖ ਮਹਿਮਾਨ ਪਰਮਜੀਤ ਕੌਰ ਢਿੱਲੋਂ ਜਿਲ•ਾ ਪ੍ਰਧਾਨ ਯੋਗਾ ਸ੍ਰੀ ਮੁਕਤਸਰ ਸਾਹਿਬ ਤੋਂ ਇਲਾਵਾ ਚੇਅਰਮੈਨ ਸਾਹਿਬ ਸਿੰਘ, ਰਜਿੰਦਰ ਕੌਰ, ਹਰਦੀਪ ਸਿੰਘ, ਲਕਸ਼, ਦਰਪਣ, ਰਵੀਇੰਦਰ ਸਿੰਘ ਅਤੇ ਦਰਸ਼ਨ ਲਾਲ ਕਾਂਸਲ ਆਦਿ ਹਾਜਰ ਸਨ ।

Comments

comments

Scroll To Top

Facebook

Get the Facebook Likebox Slider Pro for WordPress