News Today :
Home / Stories / ਮਿੰਨੀ ਕਹਾਣੀ— ਮਾਂ

ਮਿੰਨੀ ਕਹਾਣੀ— ਮਾਂ

ਕੁੱਝ ਦਿਨ ਪਹਿਲਾਂ ਮੈਂ ਡਾਕਟਰ ਕੋਲ ਦਵਾਈ ਲੈਣ ਗਿਆ | ਕਾਫੀ ਜਿਆਦਾ ਰਸ਼ ਸੀ ਮੈਂ ਆਪਣੀ ਵਾਰੀ ਦੀ ਵੇਟ ਕਰ ਹੀ ਰਿਹਾ ਸੀ ਤਦ ਹੀ ਡਾਕਟਰ ਦੇ ਰੂਮ ਚੌਂ ਇੱਕ ਬਿਰਦ ਮਾਤਾ (70-75 ਸਾਲ) ਬਾਹਰ ਆਈ ਜੋ ਬਹੁਤ ਕਮਜੋਰ ਸੀ ਤੇ ਉਸਦਾ ਖੰਗ ਨਾਲ ਬੁਰਾ ਹਾਲ ਸੀ| ਉਹ ਮੇਰੇ ਕੋਲ ਆਕੇ ਕਹਿੰਦੀ “ਪੁੱਤ ਇੱਕ ਫੋਨ ਕਰਦੇ , ਡਾਕਟਰ ਸਾਹਿਬ ਨੇ ਮੇਰਿਆ ਰਿਪੋਰਟਾਂ ਕਰਾਉਣ ਨੂੰ ਆਖਿਆ ਹੈ , ਕਹਿੰਦਾ ਖੰਗ ਕਾਫੀ ਉਲਝੀ ਪਈ ਏ ,ਪਹਿਲਾਂ ਰਿਪੋਰਟਾਂ ਕਰਾ ਫਿਰ ਦਵਾਈ ਦੇਵਾਂਗਾ” ਉਸਨੇ ਮੇਰੇ ਵੱਲ ਪਰਚੀ ਕੀਤੀ ਜਿਸ ਤੇ ਉਸਦੇ ਪੁੱਤਰ ਦਾ ਨੰਬਰ ਲਿਖਿਆ ਹੋਇਆ ਸੀ ਮੈਂ ਨੰਬਰ ਡਾਇਲ ਕੀਤਾ ਉਸਨੇ ਫੋਨ ਨਹੀ ਚੁੱਕਿਆ ਪਰ ਰਿੰਗਟੋਨ ਵਧੀਆ ਲਗੀ ਹੋਈ ਸੀ (ਮਾਂ ਹੁੰਦੀ ਏ ਮਾਂ ਉਏ ਦੁਨੀਆ ਵਾਲਿਉ) ਮੈਂ ਫਿਰ ਫੋਨ ਕੀਤਾ ਤੇ ਉਸ ਦੇ ਮੁੰਡੇ ਨਾਲ ਗਲ ਹੋਈ|

11267044_399901810216157_8727068043924542179_n

ਉਹ ਕਹਿੰਦਾ ਸਾਡੀ ਬੁੜੀ ਦਾ ਦਿਮਾਗ ਖਰਾਬ ਹੋ ਗਿਆ ਏਵੇਂ ਫਿਰੀ ਜਾਂਦੀ ਏ ਇਸਨੂੰ ਕੁੱਛ ਨੀ ਹੋਇਆ ਆਪੇ ਆਜੂ ਘਰ| ਮੈਂ ਮਾਤਾ ਨੂੰ ਕਿਹਾ ਕਿ ਉਸਦਾ ਪੁੱਤ ਬਿਜੀ ਏ ਮਾਤਾ ਕਹਿੰਦੀ ਮੇਰੇ ਪੁੱਤ ਨੂੰ ਕੰਮ ਵੀ ਬਹੁਤ ਹੁੰਦੇ ਨੇ ਪਰ ਸੇਵਾ ਵੀ ਬਹੁਤ ਕਰਦਾ ਮੇਰੀ ਚਲ ਕੋਈ ਨੀ ਮੈਂ ਲੱਭ ਲੈਨੀ ਆ ਰਿਪੋਰਟ ਆਲੇ ਨੂੰ, ਇਹ ਆਖ ਕੇ ਮਾਤਾ ਖੰਗਦੀ ਹੋਈ ਬਾਹਰ ਚਲੀ ਗਈ| ਉਸਦੇ ਚੇਹਰੇ ਦੀ ਉਦਾਸੀ ਤੇ ਹੱਥ ਚ ਫੜੀ ਖੂੰਡੀ ਬਹੁਤ ਕੁੱਝ ਬਿਆਨ ਕਰ ਰਹੀ ਸੀ
ਮੈਨੂੰ ਉਸਦੇ ਪੁੱਤ ਦੇ ਫੋਨ ਦੀ ਰਿੰਗਟੋਨ ਯਾਦ ਆ ਰਹੀ ਸੀ ਮਾਂ ਦੀ ਪੂਜਾ ਰੱਬ ਦੀ ਪੂਜਾ ,
ਮਾਂ ਰੱਬ ਦਾ ਨਾਮ ਹੈ ਦੂਜਾ
ਮਾਂ ਹੂੰਦੀ ਏ ਮਾਂ ਉਏ ਦੁਨੀਆ ਵਾਲਿਉ

 ਜਗਜੀਤ ਸਿੰਘ ਬੂੱਟਰ

ਜਿਲਾ ਪਟਿਆਲਾ ਤਹਿਸੀਲ ਨਾਭਾ

ਪਿੰਡ ਥੂਹੀ 

Comments

comments

Scroll To Top

Facebook

Get the Facebook Likebox Slider Pro for WordPress