News Today :
Home / Gurmeet Kaur Meet / ਇੱਕ ਦੀ ਗਲਤੀ ਸਜ਼ਾ ਸਾਰਿਆਂ ਨੂੰ ਕਿਉਂ ?

ਇੱਕ ਦੀ ਗਲਤੀ ਸਜ਼ਾ ਸਾਰਿਆਂ ਨੂੰ ਕਿਉਂ ?

ਬਲਰਾਜ ਸਿੰਘ ਦੀ ਧੀ ਕਾਮੀਆ ਦਾ ਕਾਲਜ’ਚ ਪੜ੍ਹਦੇ ਪੜ੍ਹਦੇ ਰਮਜਾਨ ਨਾਲ ਪਿਆਰ ਪੈ ਜਾਦਾ ਹੈ। ਦੋਨਾਂ ਦਾ ਪਿਆਰ ਇੰਨਾ ਗੂੜ੍ਹਾ ਹੋ ਜਾਦਾ ਹੈ ਕਿ ਦੋਨੇ ਆਪਸ ‘ਚ ਵਿਆਹ ਕਰਵਾਉਣ ਲਈ ਤਿਆਰ ਹੁੰਦੇ ਹਨ।ਪਰ ਦੋਨਾਂ ਦੇ ਘਰਦਿਆਂ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਹੁੰਦਾ।ਇਸਦਾ ਕਾਰਨ ਇਹ ਹੁੰਦਾ ਹੈ ਕਿ ਦੋਵੇ ਤੁਸੀਂ ਹਾਲੇ ਆਪਣੇ ਪੈਰਾਂ ਤੇ ਖੜ੍ਹੇ ਨਹੀ ਹੋ ਪਹਿਲਾਂ ਆਪਣੀ ਸਟੱਡੀ ਪੂਰੀ ਕਰ ਕੇ ਸਟੈਂਡ ਹੋ ਜਾਉ ਫਿਰ ਤੁਹਾਡਾ ਵਿਆਹ ਕਰ ਦੇਵਾਂਗੇ ਪਰ ਦੋਨਾਂ ਨੂੰ ਇਹ ਗੱਲ ਮਨਜ਼ੂਰ ਨਹੀ ਹੁੰਦੀ ।ਅੰਤ ਇਹ ਨਿਕਲਦਾ ਹੈ ਕਿ ਦੋਨੋ ਭੱਜ ਕੇ ਵਿਆਹ ਕਰਵਾ ਲੈਂਦੇ ਹਨ।

ppppppp

ਬਲਰਾਜ ਸਿੰਘ ਆਪਣੀ ਧੀ ਨੂੰ ਲੱਭਣ ਲਈ ਥਾਣੇ ਰਿਪਰੋਟ ਲਿਖਵਾ ਦਿੰਦਾ ਹੈ ।ਆਸ ਪਾਸ ਦੇ ਗੁਆਂਢੀ ਕੁੜੀ ਦੇ ਭੱਜਣ ਦੀਆਂ ਗੱਲਾਂ ਕਰਨ ਲੱਗਦੇ ਹਨ ।ਕਈ ਤਾਂ ਆਪਣੀਆਂ ਧੀਆਂ ਨੂੰ ਕਾਲਜ ‘ਚ ਹਟਾ ਕੇ ਘਰੇ ਬਿਠਾ ਲੈਦੇ ਹਨ ।ਇਹਦਾ ਹੀ ਬਲਰਾਜ ਸਿਘ ਦੇ ਪੜੋਸੀ ਗੁਰਵਿੰਦਰ ਕੌਰ ਹੋਣਹਾਰ ਧੀ ਨੂੰ ਕਾਲਜ ‘ਚ ਜਾਣ ਲਈ ਮਨ੍ਹਾ ਕਰ ਦਿੰਦੇ ਹਨ ।ਗੁਰਵਿੰਦਰ ਕੌਰ ਆਪਣੇ ਪਾਪਾ ਨੂੰ ਕਹਿੰਦੀ ਹੈ ,ਪਾਪਾ,”ਕਾਮੀਆ ਨੇ ਭੱਜ ਕੇ ਵਿਆਹ ਕਰਵਾ ਲਿਆ ਤੇ ਤੁਹਾਨੂੰ ਲੱਗਦਾ ਹੈ ਮੈਂ ਵੀ ਇਹਦਾ ਹੀ ਕਰਾਂਗੀ,ਜੋ ਤੁਸੀਂ ਮੇਰੀ ਸਟੱਡੀ ਛਡਾ ਕੇ ਘਰ ਬਿਠਾ ਰਹੇ ਹੋ,aੁਸਦੀ ਗਲਤੀ ਦੀ ਸਜ਼ਾ ਤੁਸੀਂ ਮੈਨੂੰ ਕਿਉ ਦੇ ਰਹੇ ਹੋ ?ਇਸ ‘ਚ ਮੇਰਾ ਕੀ ਕਸੂਰ ਹੈ ?ਇੱਕ ਲੜਕੀ ਦੀ ਗਲਤੀ ਦੀ ਸਜ਼ਾ ਸਾਰੇ ਸਮਾਜ ਦੀਆਂ ਧੀਆਂ ਨੂੰ ਕਿਉਂ ਭੁਗਤਣੀ ਪੈ ਰਹੀ ਹੈ ? ਇਸੇ ਕਰਕੇ ਹੀ ਲੋਕ ਧੀਆਂ  ਨੂੰ ਕੁੱਖ’ਚ ਮਰਵਾ ਦਿੰਦੇ ਹਨ”।ਪਾਪਾ,ਬੇਟੇ,ਤੂੰ ਗਲ ਤਾਂ ਸਹੀ ਕਹਿ ਰਹੀ ਹੈ ਉਸ ਲੜਕੀ ਦੀ ਗਲਤੀ ਦੀ ਸਜ਼ਾ ਮੈ ਤੈਨੂੰ ਕਿਉਂ ਦੇਵਾ ? ਪਾਪਾ,ਪਲੀਜ਼ ਮੇਰੇ ਤੇ ਵਿਸ਼ਵਾਸ ਕਰੋ ਮੈਂ ਕੋਈ ਅਜਿਹਾ ਕਦਮ ਨਹੀ ਚੁੱਕਾਂਗੀ ਜਿਸ ਕਰਕੇ ਤੁਹਾਡੀ ਪੱਗ ਨੂੰ ਦਾਗ ਲੱਗੇ ।ਪਲੀਜ਼ ,ਮੈਨੂੰ ਕਾਲਜ ਜਾ ਕੇ ਸਟੱਡੀ ਜਾਰੀ ਰੱਖਣ ਦਿਉ।ਪਾਪਾ,ਬੇਟੇ ਮੈਨੂੰ ਤੇਰੇ ਤੇ ਵਿਸ਼ਵਾਸ ਹੈ , ਤੂੰ ਕਾਲਜ ਜਾ ਕੇ ਸਟੱਡੀ ਜਾਰੀ ਰੱਖ ਤੇ ਆਪਣੇ ਪੈਰਾਂ ਤੇ ਖੜ੍ਹੀ ਹੋ ਜਾ ।ਇੱਕ ਗੱਲ ਤੈਨੂੰ ਮੈਂ ਜ਼ਰੂਰ ਕਹਾਂਗਾ ਜੇਕਰ ਤੈਨੂੰ ਕੋਈ ਮੁੰਡਾ ਪਸੰਦ ਹੋਵੇ ਤਾਂ ਮੈਨੂੰ ਜ਼ਰੂਰ ਦੱਸ ਦੇਈ ਤੇਰੀ ਖੁਸ਼ੀ ‘ਚ ਹੀ ਮੇਰੀ ਖੁਸ਼ੀ ਹੈ ।ਜਿੱਥੇ ਕਹੇਗੀ ਉੱਥੇ ਤੇਰਾ ਵਿਆਹ ਕਰ ਦੇਵਾਂਗੇ।ਗੁਰਵਿੰਦਰ ਆਪਣੇ ਪਾਪਾ ਨੂੰ ਬਾਏ ਕਰਦੀ ਹੋਈ ਕਾਲਜ ਚਲੀ ਜਾਦੀ ਹੈ ।

ਗੁਰਮੀਤ ਕੌਰ ‘ਮੀਤ’
ਮਲੋਟ,ਕੋਟਕਪੂਰਾ
ermeet@rediffmail.com

Comments

comments

Scroll To Top

Facebook

Get the Facebook Likebox Slider Pro for WordPress