Home / Malout News / ਮਲੋਟ ਵਿਕਾਸ ਮੰਚ ਵੱਲੋਂ ਪ੍ਰਧਾਨ ਹਰਪ੍ਰੀਤ ਸਿੰਘ ਦਾ ਸਨਮਾਨ

ਮਲੋਟ ਵਿਕਾਸ ਮੰਚ ਵੱਲੋਂ ਪ੍ਰਧਾਨ ਹਰਪ੍ਰੀਤ ਸਿੰਘ ਦਾ ਸਨਮਾਨ

ਮਲੋਟ, 04 ਅਗਸਤ (ਆਰਤੀ ਕਮਲ) : ਮਲੋਟ ਵਿਕਾਸ ਮੰਚ ਵੱਲੋਂ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ ਦਾ ਕਾਰ ਬਜਾਰ ਦੀਆਂ ਤਿੰਨ ਯੂਨੀਅਨਾਂ ਵਿਚ ਏਕਾ ਕਰਵਾਉਣ ਕਰਕੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ । ਇਸ ਸਬੰਧੀ ਸਥਾਨਕ ਲੋਹਾ ਬਜਾਰ ਵਿਖੇ ਮਲੋਟ ਵਿਕਾਸ ਮੰਚ ਦੇ ਅਹੁਦੇਦਾਰਾਂ ਦੀ ਇਕ ਅਹਿਮ ਮੀਟਿੰਗ ਹੋਈ ਜਿਸ ਵਿਚ ਸਮੂਹ ਸਮਾਜਸੇਵੀ ਅਤੇ ਧਾਰਮਿਕ ਜਥੇਬੰਦੀਆਂ ਦੇ ਜਿਲ•ਾ ਸ੍ਰੀ ਮੁਕਤਸਰ ਸਾਹਿਬ ਕੋਆਰਡੀਨੇਟਰ ਡ੍ਰਾ. ਸੁਖਦੇਵ ਸਿੰਘ ਗਿੱਲ ਵੀ ਪੁੱਜੇ । ਡ੍ਰਾ. ਗਿੱਲ ਨੇ ਕਿਹਾ ਕਿ ਅਜੋਕੇ ਸਮੇਂ ਚੌਧਰ ਦੀ ਵੱਧਦੀ ਭੁੱਖ ਕਾਰਨ ਹਰ ਐਸੋਸੀਏਸ਼ਨ ਵਿਚ ਫੁੱਟ ਵੱਧ ਰਹੀ ਹੈ ਤਾਂ ਅਜਿਹੇ ਸਮੇਂ ੇ ਭਾਰਤੀ ਹਵਾਈ ਸੈਨਾ ਵਿਚ ਵੀਹ ਸਾਲ ਤੋਂ ਵੀ ਵੱਧ

ਸਮਾਂ ਸੇਵਾ ਨਿਭਾ ਕਿ ਰਿਟਾ. ਹੋਏ ਵਰੰਟ ਅਫਸਰ ਹਰਪ੍ਰੀਤ ਸਿੰਘ ਹੈਪੀ ਵੱਲੋਂ ਆਪਣੇ ਮਿੱਠਬੋਲੜੇ ਸੁਭਾਅ ਅਤੇ ਇਮਾਨਦਾਰੀ ਛਵੀ ਕਾਰਨ ਕਾਰ ਬਜਾਰ ਵਿਚ ਏਕਾ ਸੰਭਵ ਹੋਇਆ ਹੈ ਜਿਸ ਲਈ ਇਹ ਵਧਾਈ ਦੇ ਪਾਤਰ ਹਨ । ਉਹਨਾਂ ਕਿਹਾ ਕਿ ਕੋਈ ਵੀ ਵਪਾਰ ਦੀ ਤਰੱਕੀ ਵਿਚ ਸਮੂਹ ਵਪਾਰੀਆਂ ਵਿਚ ਇਤਫਾਕ ਤੇ ਮਿਲਵਰਤਨ ਹੋਣਾ ਜਰੂਰੀ ਹੈ ਤਾਂ ਹੀ ਉਹ ਅੱਗੇ ਵੱਧ ਸਕਦਾ ਹੈ । ਡ੍ਰਾ. ਗਿੱਲ ਨੇ ਕਿਹਾ ਕਿ ਮਲੋਟ ਵਿਖੇ ਲੱਗਣ ਵਾਲੀ ਪੁਰਾਣੀਆਂ ਕਾਰਾਂ ਦੀ ਮੰਡੀ ਦਾ ਸ਼ਹਿਰ ਦੇ ਆਰਥਿਕ ਵਿਕਾਸ ਵਿਚ ਅਹਿਮ ਯੋਗਦਾਨ ਹੈ ਅਤੇ ਇਸ ਕਿੱਤੇ ਦੇ ਵਧਣ ਫੁੱਲਣ ਕਾਰਨ ਇਥੇ ਹਜਾਰਾਂ ਨੌਜਵਾਨਾਂ ਨੂੰ ਰੁਜਗਾਰ ਮਿਲਿਆ ਹੋਇਆ ਹੈ ਜਿਸ ਕਰਕੇ ਮਲੋਟ ਵਿਕਾਸ ਮੰਚ ਵੀ ਇਸ ਕਿੱਤੇ ਦੀ ਸੁਰੱਖਿਆ ਵਿਚ ਪੂਰਾ ਬਣਦਾ ਯੋਗਦਾਨ ਕਰੇਗਾ । ਮੀਟਿੰਗ ਵਿਚ ਸ਼ਹਿਰ ਦੇ ਵਿਕਾਸ ਸਬੰਧੀ ਹੋਰ ਵੀ ਅਹਿਮ ਵਿਚਾਰਾਂ ਕੀਤੀਆਂ ਗਈਆਂ । ਇਸ ਮੌਕੇ ਡ੍ਰਾ ਗਿੱਲ ਤੋਂ ਇਲਾਵਾ ਕੋ-ਕਨਵੀਨਰ ਮਾਸਟਰ ਹਿੰਮਤ ਸਿੰਘ, ਜਨਰਲ ਸਕੱਤਰ ਬ੍ਰਹਮ ਪ੍ਰਕਾਸ਼, ਖਜਾਨਚੀ ਹਰਬੰਸ ਲਾਲ, ਦੇਸ ਰਾਜ ਸਿੰਘ, ਕੇਸਰ ਸਿੰਘ, ਰਾਮਸ਼ਰਨ ਛਾਬੜਾ ਅਤੇ ਓਮੇਸ਼ ਨਾਗਪਾਲ ਆਦਿ ਅਹੁਦੇਦਾਰ ਵੀ ਹਾਜਰ ਸਨ ।

Comments

comments

Scroll To Top

Facebook

Get the Facebook Likebox Slider Pro for WordPress