Home / Malout News / ਗੁ. ਸਿੰਘ ਸਭਾ ਕਮੇਟੀ ਦੇ ਗੁਰਚਰਨ ਸਿੰਘ ਮੱਕੜ ਫਿਰ ਬਣੇ ਪ੍ਰਧਾਨ

ਗੁ. ਸਿੰਘ ਸਭਾ ਕਮੇਟੀ ਦੇ ਗੁਰਚਰਨ ਸਿੰਘ ਮੱਕੜ ਫਿਰ ਬਣੇ ਪ੍ਰਧਾਨ

ਮਲੋਟ, 07 ਅਗਸਤ (ਹਰਪਰੀਤ ਸਿੰਘ ਹੈਪੀ) : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਲੋਟ (ਰਜਿ.) ਪ੍ਰਬੰਧਕ ਕਮੇਟੀ ਦੀ ਅਹਿਮ ਮੀਟਿੰਗ ਗੁਰੂ ਘਰ ਵਿਖੇ ਹੋਈ ਜਿਸ ਵਿਚ ਗੁਰਚਰਨ ਸਿੰਘ ਮੱਕੜ ਨੂੰ ਪੰਜਵੀਂ ਵਾਰ ਸਰਬ ਸੰਮਤੀ ਨਾਲ ਫਿਰ ਤੋਂ ਪ੍ਰਧਾਨ ਚੁਣ ਲਿਆ ਗਿਆ । ਪ੍ਰਧਾਨ ਮੱਕੜ ਦੀਆਂ ਗੁਰੂਘਰ ਪ੍ਰਤੀ ਸੇਵਾਵਾਂ ਅਤੇ ਵਧੀਆ ਪ੍ਰਬੰਧਾਂ ਨੂੰ ਦੇਖਦਿਆਂ ਸੰਗਤ ਨੇ ਉਹਨਾਂ ਨੂੰ ਅਗਲੇ ਤਿੰਨ ਸਾਲ ਲਈ ਫਿਰ ਤੋਂ ਪ੍ਰਧਾਨਗੀ ਲਈ ਸੇਵਾ ਦੇ ਦਿੱਤੀ । ਇਸ ਮੌਕੇ ਸਮੂਹ ਕਮੇਟੀ ਮੈਂਬਰਾਂ ਤੇ ਸੰਗਤ

ਦਾ ਧੰਨਵਾਦ ਕਰਦਿਆਂ ਪ੍ਰਧਾਨ ਮੱਕੜ ਨੇ ਕਿਹਾ ਕਿ ਉਹਨਾਂ ਦਾ ਜੀਵਨ ਮਨੋਰਥ ਸ਼ਬਦ ਗੁਰੂ ਸ੍ਰੀ ਗੁਰੂ ਗਰੰਥ ਸਾਹਿਬ ਦੀ ਸੇਵਾ ਕਰਨਾ ਅਤੇ ਗੁਰੂ ਸਾਹਿਬ ਦਾ ਸੰਦੇਸ਼ ਲੁਕਾਈ ਤੱਕ ਪੁਜਦਾ ਕਰਨਾ ਹੈ ਅਤੇ ਉਹ ਕੇਵਲ ਸੇਵਾ ਭਾਵ ਨਾਲ ਆਪਣਾ ਫਰਜ ਅਦਾ ਕਰਦੇ ਹਨ । ਇਸ ਮੀਟਿੰਗ ਵਿਚ ਪ੍ਰਧਾਨ ਤੋਂ ਇਲਾਵਾ ਗੁਰਮਿੰਦਰਪਾਲ ਸਿੰਘ ਨੂੰ ਕੈਸ਼ੀਅਰ, ਅਜੀਤ ਸਿੰਘ ਦਿਲਜੀਤ ਸਿੰਘ ਨੂੰ ਸੈਕਟਰੀ ਵੀ ਚੁਣਿਆ ਗਿਆ । ਇਸ ਮੌਕੇ ਕਮੇਟੀ ਮੈਂਬਰਾਂ ਵਿਚ ਕਰਤਾਰ ਸਿੰਘ ਮੱਕੜ, ਈਸ਼ਰ ਸਿੰਘ ਮਦਾਨ, ਹਰਜੀਤ ਸਿੰਘ ਗੁਲਿਆਣੀ, ਦਵਿੰਦਰਪਾਲ ਸਿੰਘ, ਅਜਿੰਦਰ ਸਿੰਘ ਮੌਂਗਾ, ਹਰਪਾਲ ਸਿੰਘ ਗੁਲਿਆਣੀ, ਸ਼ੁਮੇਰ ਸਿੰਘ, ਅਮਰ ਸਿੰਘ ਮੱਕੜ, ਹਰਵਿੰਦਰਪਾਲ ਸਿੰਘ, ਮਹਿੰਦਰਪਾਲ ਸਿੰਘ, ਮੰਨਾ ਸਿੰਘ, ਸੁਰਿੰਦਰਪਾਲ ਸਿੰਘ ਕਾਕਾ, ਨਾਨਕ ਸਿੰਘ ਅਤ ੇਜਸਵੀਰ ਸਿੰਘ ਆਦਿ ਮੈਂਬਰ ਹਾਜਰ ਸਨ ।

Comments

comments

Scroll To Top

Facebook

Get the Facebook Likebox Slider Pro for WordPress