Home / Malout News / ਮੰਗਲਮ ਮੋਟਰਜ ਵਿਖੇ ਬਜਾਜ ਦੇ ਨਵੇਂ ਮੋਟਰਸਾਈਕਲ ਦੀ ਹੋਈ ਘੁੰਡ ਚੁਕਾਈ

ਮੰਗਲਮ ਮੋਟਰਜ ਵਿਖੇ ਬਜਾਜ ਦੇ ਨਵੇਂ ਮੋਟਰਸਾਈਕਲ ਦੀ ਹੋਈ ਘੁੰਡ ਚੁਕਾਈ

ਮਲੋਟ, 11 ਅਗਸਤ (ਆਰਤੀ ਕਮਲ) : ਦੋ ਪਹੀਆ ਗੱਡੀਆਂ ਵਿਚ ਆਪਣਾ ਨਾਮ ਬਣਾ ਚੁੱਕੀ ਕੰਪਨੀ ਬਜਾਜ ਵੱਲੋਂ ਆਪਣੇ ਸਭ ਤੋਂ ਸਸਤੇ ਮੋਟਰਸਾਈਕਲ ਬਜਾਜ ਸੀਟੀ 100 ਨੂੰ ਹੁਣ ਸੈਲਫ ਸਟਾਰਟ ਰੂਪ ਵਿਚ ਫਿਰ ਤੋਂ ਲਾਂਚ ਕੀਤਾ ਗਿਆ ਹੈ ਜਿਸ ਨਾਲ ਕੰਪਨੀ ਦੇ ਇਸ ਮੋਟਰਸਾਈਕਲ ਦੇ ਚਾਹਵਾਨ ਮਿਡਲ ਕਲਾਸ ਪਰਿਵਾਰਾਂ ਵਿਚ ਕਾਫੀ ਖੁਸ਼ੀ ਪਾਈ ਜਾ ਰਹੀ ਹੈ । ਮਲੋਟ ਵਿਖੇ ਕੰਪਨੀ ਦੇ ਡੀਲਰ ਮੰਗਲਮ ਮੋਟਰਜ ਵੱਲੋਂ ਇਸ ਨਵੇਂ ਵਰਜਨ ਦੀ ਘੁੰਡ ਚੁਕਾਈ ਮੌਕੇ ਇਕ ਸਾਦਾ ਸਮਾਰੋਹ ਕਰਵਾਇਆ ਗਿਆ । ਘੁੰਡ ਚੁਕਾਈ ਦੀ ਰਸਮ ਅਦਾ ਕਰਨ ਲਈ ਸੀਨੀਅਰ ਕਾਂਗਰਸੀ ਆਗੂ ਤੇ ਐਮ.ਸੀ ਲਾਲੀ ਗਗਨੇਜਾ, ਕਾਰ ਬਜਾਰ ਯੂਨੀਅਨ ਦੇ ਪ੍ਰਧਾਨ

ਹਰਪ੍ਰੀਤ ਸਿੰਘ ਹੈਪੀ, ਐਚ.ਡੀ.ਐਫ.ਸੀ ਬੈਂਕ ਦੇ ਬਰਾਂਚ ਮੈਨੇਜਰ ਗੌਤਮ ਅਹੂਜਾ ਅਤੇ ਸਤਨਾਮ ਸਿੰਘ ਐਮਡੀ ਜੌਹਨਡੀਅਰ ਟਰੈਕਟਰਜ ਮਲੋਟ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ । ਮੈਨੇਜਰ ਪਵਨ ਕੌਸ਼ਲ ਨੇ ਇਸ ਮੌਕੇ ਇਕੱਤਰ ਵੱਡੀ ਗਿਣਤੀ ਟੂਵੀਲਰ ਮਕੈਨਿਕ ਤੇ ਹੋਰ ਇਲਾਕਾ ਨਵਾਸੀਆਂ ਨੂੰ ਮੋਟਰਸਾਈਕਲ ਦੀਆਂ ਖੂਬੀਆਂ ਬਾਰੇ ਦੱਸਿਆ ਕਿ ਜਿਥੇ ਇਹ ਮੋਟਰਸਾਈਕਲ ਸਭ ਤੋਂ ਸਸਤਾ ਹੈ ਉਥੇ ਹੀ ਇਸ ਦੀ ਮਾਈਲੇਜ ਅਤੇ ਹੋਰ ਟੈਕਨੀਕ ਵੀ ਦੂਜਿਆਂ ਨਾਲੋਂ ਬਿਹਤਰ ਹੈ । ਮੰਗਲਮ ਮੋਟਰਜ ਦੇ ਐਮਡੀ ਸੁਮੇਸ਼ ਫੁਟੇਲਾ ਬੰਟੀ ਅਤੇ ਅਰੁਨ ਸਿਡਾਨਾ ਨੇ ਆਏ ਹੋਏ ਪਤਵੰਤਿਆਂ ਅਤੇ ਕੰਪਨੀ ਪ੍ਰਸੰਸਕਾ ਦਾ ਧੰਨਵਾਦ ਕਰਦਿਆਂ ਬਿਹਤਰ ਸੇਵਾਵਾਂ ਦੇਣ ਦਾ ਵਾਅਦਾ ਕੀਤਾ । ਇਸ ਮੌਕੇ ਮਲੋਟ ਲਾਈਵ ਟੀਮ ਤੋਂ ਡਾਇਰੈਕਟਰ ਗੁਰਵਿੰਦਰ ਸਿੰਘ, ਦੇਸੀ ਵਰਲਡ ਰੇਡੀਉ ਦੇ ਐਮਡੀ ਹਰਮਨਜੋਤ ਸਿੰਘ ਸਿੱਧੂ, ਖੁਸ਼ੀ ਫਾਈਨੈਂਸਲ ਸਰਵਿਸ ਦੇ ਐਮਡੀ ਖੁਸ਼ੀ ਅਰੋੜਾ ਆਦਿ ਸਮੇਤ ਸ਼ੋਰੂਮ ਦਾ ਸਮੁੱਚਾ ਸਟਾਫ ਅਤੇ ਵੱਡੀ ਗਿਣਤੀ ਪ੍ਰਸੰਸਕ ਨੌਜਵਾਨ ਹਾਜਰ ਸਨ ।

Comments

comments

Scroll To Top

Facebook

Get the Facebook Likebox Slider Pro for WordPress