News Today :
Home / Malout News / ਹਰਪ੍ਰੀਤ ਸਿੰਘ ਹੈਪੀ – ਹਾਲਾਤਾਂ ਦੇ ਮੱਦੇਨਜਰ ਸ੍ਰੀ ਮੁਕਤਸਰ ਸਾਹਿਬ ਦਾ ਕਿਸਾਨ ਮੇਲਾ ਟਲਿਆ

ਹਰਪ੍ਰੀਤ ਸਿੰਘ ਹੈਪੀ – ਹਾਲਾਤਾਂ ਦੇ ਮੱਦੇਨਜਰ ਸ੍ਰੀ ਮੁਕਤਸਰ ਸਾਹਿਬ ਦਾ ਕਿਸਾਨ ਮੇਲਾ ਟਲਿਆ

ਮਲੋਟ, 29 ਅਗਸਤ (ਹਰਪ੍ਰੀਤ ਸਿੰਘ ਹੈਪੀ) : ਸਿਰਸਾ ਡੇਰੇ ਦੇ ਬਾਬਾ ਰਾਮ ਰਹੀਮ ਨੂੰ ਬਲਾਤਕਾਰ ਦੇ ਕੇਸ ਵਿਚ ਹੋਈ ਸਜਾ ਉਪਰੰਤ ਪੈਦਾ ਹੋਏ ਹਾਲਾਤਾਂ ਦੇ ਮੱਦੇਨਜਰ ਸ੍ਰੀ ਮੁਕਤਸਰ ਸਾਹਿਬ ਵਿਖੇ ਮਿਤੀ 1 ਅਤੇ 2 ਸਤੰਬਰ ਨੂੰ ਲੱਗਣ ਵਾਲੇ ਕਿਸਾਨ ਮੇਲੇ ਨੂੰ ਵੀ ਅੱਗੇ ਪਾ ਦਿੱਤਾ ਗਿਆ ਹੈ । ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਲਾਇਆ ਜਾ ਰਿਹਾ ਇਹ ਕਿਸਾਨ ਮੇਲਾ ਕਿਸਾਨਾਂ ਲਈ ਬਹੁਤ ਹੀ ਅਹਿਮ ਮੰਨਿਆ ਜਾ ਰਿਹਾ ਸੀ । ਇਸ ਸਬੰਧੀ ਜਾਣਕਾਰੀ ਦਿੰਦਿਆਂ ਮੇਲੇ ਦਾ ਮੁੱਖ ਪ੍ਰਬੰਧਕ ਦੀਪ ਸੰਧੂ ਕੋਲਿਆਂਵਾਲੀ ਨੇ ਦੱਸਿਆ ਕਿ ਹਾਲਾਂ ਕਿ ਇਸ ਮੇਲੇ ਲਈ ਬੀਤੇ 6 ਮਹੀਨੇ ਤੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਤੇ ਪੰਜਾਬ ਹੀ ਨਹੀ ਬਲਕਿ ਬਾਹਰਲੇ ਸੂਬਿਆਂ ਤੋਂ ਵੀ ਖੇਤੀ ਮਾਹਿਰ ਜਾਣਕਾਰੀਆਂ ਦੇਣ ਲਈ ਪੁੱਜ ਰਹੇ ਸਨ ਅਤੇ ਬਹੁਤ ਸਾਰੀਆਂ ਖੇਤੀ ਵਾਲੀਆਂ ਆਧੁਨਿਕ ਮਸ਼ੀਨਾਂ ਦੀ ਵੀ ਪ੍ਰਦਰਸ਼ਨੀ ਲਾਉਣ ਲਈ ਕੰਪਨੀਆਂ ਦੁਰ ਦੁਰਾਡੇ ਤੋਂ ਪੁੱਜਣ ਲਈ ਤਿਆਰੀਆਂ ਕਰ ਚੁੱਕੀਆਂ ਸਨ ਪਰ ਪੰਜਾਬ ਹਰਿਆਣਾ ਦੇ ਹਾਲਾਤਾਂ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਮੇਲੇ ਨੂੰ ਪੋਸਟਪਾਉਣ ਕਰਨ ਦੀ ਸਲਾਹ ਤੇ ਇਹ ਮੇਲਾ ਇਕ ਵਾਰ ਕੈਂਸਲ ਕਰ ਦਿੱਤਾ ਗਿਆ ਹੈ । ਦੀਪ ਸੰਧੂ ਨੇ ਦੱਸਿਆ ਕਿ ਪ੍ਰਸ਼ਾਸਨ ਨਾਲ ਮੀਟਿੰਗ ਉਪਰੰਤ ਕਿਸਾਨ ਮੇਲੇ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਕੁਝ ਸਮਾਂ ਬਾਅਦ ਹੀ ਕੀਤਾ ਜਾ ਸਕੇਗਾ ।

Comments

comments

Scroll To Top

Facebook

Get the Facebook Likebox Slider Pro for WordPress