Home / Malout News / ਗੁਰਦਾਸ ਬਾਦਲ ਨੇ ਕੇਟ ਕੱਟ ਕੇ ਪਹਿਲੀ ਵਾਰ 87ਵਾਂ ਜਨਮ ਦਿਨ ਮਨਾਇਆ

ਗੁਰਦਾਸ ਬਾਦਲ ਨੇ ਕੇਟ ਕੱਟ ਕੇ ਪਹਿਲੀ ਵਾਰ 87ਵਾਂ ਜਨਮ ਦਿਨ ਮਨਾਇਆ

ਮਲੋਟ, 06 ਅਗਸਤ (ਹਰਪਰੀਤ ਸਿੰਘ ਹੈਪੀ) : ਦਾਸ ਜੀ ਵਜੋਂ ਮਸ਼ਹੂਰ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵੱਡੇ ਭਰਾ ਅਤੇ ਮੌਜੂਦਾ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਗੁਰਦਾਸ ਬਾਦਲ ਵੱਲੋਂ ਆਪਣਾ 87ਵਾਂ ਜਨਮ ਦਿਨ ਪਹਿਲੀ ਵਾਰ ਕੇਕ ਕੱਟ ਕਿ ਮਨਾਇਆ ਗਿਆ । ਦਾਸ ਜੀ ਦੇ

ਪਾਰਟੀ ਸਮੱਰਥਕਾਂ ਵੱਲੋਂ ਪਿੰਡ ਬਾਦਲ ਉਹਨਾਂ ਦੇ ਗ੍ਰਹਿ ਵਿਖੇ ਪੁੱਜ ਕਿ ਇਹ ਕੇਕ ਕੱਟਣ ਦੀ ਰਸਮ ਕਰਵਾਈ ਗਈ ਅਤੇ ਸਭ ਨੇ ਦਾਸ ਜੀ ਦੀ ਲੰਮੀ ਉਮਰ ਦੀ ਕਾਮਨਾ ਕੀਤੀ । ਦਾਸ ਜੀ ਨੇ ਕਿਹਾ ਕਿ ਪੂਰੀ ਜਿੰਦਗੀ ਉਹਨਾਂ ਕਦੀ ਵੀ ਇਸ ਤਰਾਂ ਕੇਕ ਕੱਟ ਕਿ ਜਨਮ ਦਿਨ ਨਹੀ ਮਨਾਇਆ । ਉਹਨਾਂ ਕਿਹਾ ਕਿ ਵਧੀਆ ਹੁੰਦਾ ਮਨਪ੍ਰੀਤ ਬਾਦਲ ਵੀ ਇਥੇ ਹੁੰਦੇ ਪਰ ਉਹ ਜੀਐਸਟੀ ਸਬੰਧੀ ਕਿਸੇ ਜਰੂਰੀ ਮੀਟਿੰਗ ਵਿਚ ਸ਼ਿਰਕਤ ਕਰਨ ਦਿੱਲੀ ਗਏ ਹੋਏ ਸਨ । ਅੱਜ ਵੈਸੇ ਬਾਦਲ ਪਰਿਵਾਰ ਦੇ ਇਸ ਘਰ ਵਿਚ ਮਨਪ੍ਰੀਤ ਬਾਦਲ ਦੀ ਪਤਨੀ ਵੀਨੂੰ ਬਾਦਲ ਦਾ ਵੀ ਜਨਮ ਦਿਨ ਹੁੰਦਾ ਹੈ ਜਿਸ ਕਰਕੇ ਇਹ ਦਿਨ ਹੋਰ ਵੀ ਖਾਸ ਹੋ ਜਾਂਦਾ ਹੈ । ਗੁਰਦਾਸ ਬਾਦਲ ਨਾਲ ਜਨਮ ਦਿਨ ਦੀ ਖੁਸ਼ੀ ਸਾਂਝੀ ਕਰਨ ਵਾਲਿਆਂ ਵਿਚ ਮਲੋਟ ਦੇ ਸ਼ਿੰਪਾ ਗਰਗ ਸਮੇਤ ਕਈ ਨੌਜਵਾਨ ਆਗੂ ਹਾਜਰ ਸਨ ।

Comments

comments

Scroll To Top

Facebook

Get the Facebook Likebox Slider Pro for WordPress