Home / Malout News / ਮਲੋਟ ਵਿਖੇ ਅੱਖਾਂ ਦਾ ਮੁਫਤ ਚੈਕਅੱਪ ਅਤੇ ਅਪ੍ਰੇਸ਼ਨ ਕੈਂਪ ਭਲਕੇ

ਮਲੋਟ ਵਿਖੇ ਅੱਖਾਂ ਦਾ ਮੁਫਤ ਚੈਕਅੱਪ ਅਤੇ ਅਪ੍ਰੇਸ਼ਨ ਕੈਂਪ ਭਲਕੇ

ਮਲੋਟ, 04 ਅਗਸਤ (ਹਰਪਰੀਤ ਸਿੰਘ ਹੈਪੀ) : ਲੋੜਵੰਦ ਲੋਕਾਂ ਦੀ ਸਹਾਇਤਾ ਲਈ ਇਕ ਅੱਖਾਂ ਦਾ ਮੁਫਤ ਚੈਕਅੱਪ ਤੇ ਅਪ੍ਰੇਸ਼ਨ ਕੈਂਪ ਭਲਕੇ 6 ਅਗਸਤ ਦਿਨ ਐਤਵਾਨ ਨੂੰ ਸਵੇਰੇ 9 ਵਜੇ ਸੁਰਜਾ ਰਾਮ ਮਾਰਕੀਟ ਮਲੋਟ ਵਿਖੇ ਲਾਇਆ ਜਾ ਰਿਹਾ ਹੈ । ਸਮਾਜਸੇਵੀ ਸੰਸਥਾਵਾਂ ਦੇ ਜਿਲ•ਾ ਕੋਆਰਡੀਨੇਟਰ ਡ੍ਰਾ. ਸੁਖਦੇਵ ਸਿੰਘ ਗਿੱਲ ਨੇ ਦੱਸਿਆ ਕਿ ਚੜ•ਦੀ ਕਲਾ ਸਮਾਜਸੇਵੀ ਸੰਸਥਾ (ਰਜਿ.) ਮਲੋਟ ਵੱਲੋਂ ਲੁਧਿਆਣਾ ਆਈ ਕੇਅਰ ਸੈਂਟਰ ਵਿਖੇ ਲਾਏ ਜਾ ਰਹੇ ਇਸ ਕੈਂਪ ਦੌਰਾਨ ਚਿਟੇ ਮੋਤੀਏ

ਦੇ ਅਪ੍ਰੇਸ਼ਨ ਕਰਕੇ ਦਵਾਈਆਂ ਅਤੇ ਐਨਕਾਂ ਵੀ ਮੁਫਤ ਦਿੱਤੀਆਂ ਜਾਣਗੀਆਂ । ਕੈਂਪ ਪ੍ਰਬੰਧਾਂ ਦੀ ਦੇਖ ਰੇਖ ਲਈ ਸੰਸਥਾ ਦੇ ਪ੍ਰਧਾਨ ਸਵਰਣ ਸਿੰਘ ਅਤੇ ਡ੍ਰਾ. ਸੁਖਦੇਵ ਸਿੰਘ ਗਿੱਲ ਵੱਲੋਂ ਆਈ ਸਰਜਨ ਡ੍ਰਾ. ਸਾਕਸ਼ੀ ਕਪਿਲਾ ਐਮ.ਐਸ ਨਾਲ ਮੁਲਾਕਾਤ ਕੀਤੀ ਗਈ । ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਬਜੁਰਗਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਏ ਜਿਸ ਲਈ 6 ਅਗਸਤ ਨੂੰ ਸਿਰਫ ਚੈਕਅੱਪ ਕੀਤਾ ਜਾਵੇ ਅਤੇ ਅਪ੍ਰੇਸ਼ਨ ਵਾਲੇ ਮਰੀਜਾਂ ਨੂੰ 8 ਅਤੇ 9 ਅਗਸਤ ਦੋ ਦਿਨ ਦਿੱਤੇ ਜਾਣ । ਡ੍ਰਾ ਗਿੱਲ ਨੇ ਇਹ ਵੀ ਦੱਸਿਆ ਕਿ ਮਰੀਜਾਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਇਹ ਮੁਫਤ ਕੈਂਪ ਹਰ ਮਹੀਨੇ ਦੇ ਪਹਿਲੇ ਐਤਵਾਰ ਨੂੰ ਲਾਇਆ ਜਾਵੇਗਾ ਤਾਂ ਜੋ ਵੱਧ ਤੋਂ ਵੱਧ ਲੋੜਵੰਦਾਂ ਦੀ ਮਦਦ ਕੀਤੀ ਜਾ ਸਕੇ ।

Comments

comments

Scroll To Top

Facebook

Get the Facebook Likebox Slider Pro for WordPress