Home / Malout News / ਮਨਿਸਟਰੀਅਲ ਕਾਮਿਆਂ ਦੀ ਸੀਨੀਆਰਤਾ ਸੂਚੀ ਇਕ ਕਰਨ ਦੀ ਮੰਗ ਨੂੰ ਲੈ ਕਿ ਸਿਖਿਆ ਮੰਤਰੀ ਨਾਲ ਹੋਵੇਗੀ ਮੁਲਾਕਾਤ

ਮਨਿਸਟਰੀਅਲ ਕਾਮਿਆਂ ਦੀ ਸੀਨੀਆਰਤਾ ਸੂਚੀ ਇਕ ਕਰਨ ਦੀ ਮੰਗ ਨੂੰ ਲੈ ਕਿ ਸਿਖਿਆ ਮੰਤਰੀ ਨਾਲ ਹੋਵੇਗੀ ਮੁਲਾਕਾਤ

ਮਲੋਟ, 06 ਅਗਸਤ (ਹਰਪਰੀਤ ਸਿੰਘ ਹੈਪੀ) : ਸਿਖਿਆ ਵਿਭਾਗ ਦੇ ਮੁੱਖ ਦਫਤਰ ਵਿਚ ਕੰਮ ਕਰਦੇ ਅਤੇ ਫੀਲਡ ਵਿਚ ਕੰਮ ਕਰਦੇ ਮਨਿਸਟਰੀਅਲ ਕਾਮਿਆਂ ਦੀ ਸੀਨੀਆਰਤਾ ਸੂਚੀ ਇਕ ਕਰਨ ਦੀ ਮੰਗ ਨੂੰ ਲੈ ਕਿ ਦੋਹਾਂ ਅਦਾਰਿਆਂ ਵਿਚ ਭੇਦਭਾਵ ਚਲਦਾ ਆ ਰਿਹਾ ਹੈ ਜਿਸ ਕਰਕੇ ਫੀਲਡ ਵਿਚ ਕੰਮ ਕਰਦੇ ਕਾਮਿਆਂ ਵੱਲੋਂ 9 ਤਰੀਕ ਨੂੰ ਇਹ ਸੀਨੀਆਰਤਾ ਸੂਚੀ ਇਕੱਠੀ ਕਰਨ ਲਈ ਪੰਜਾਬ  ਸਰਕਾਰ ਦੇ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਨੂੰ ਇਕ ਮੰਗ ਪੱਤਰ ਦਿੱਤਾ ਜਾ ਰਿਹਾ ਹੈ । ਇਹ ਜਾਣਕਾਰੀ ਮਲੋਟ ਵਿਖੇ ਪੱਤਰਕਾਰਾਂ ਨਾਲ ਸਾਂਝੀ ਕਰਦਿਆਂ ਸੂਬਾ ਕਮੇਟੀ ਮੈਂਬਰ ਅਮਨਦੀਪ ਸਿੰਘ ਬੁਰਜਸਿੱਧਵਾਂ ਨੇ ਕਿਹਾ ਕਿ ਪੰਜਾਬ ਦੇ ਪ੍ਰਧਾਨ ਹਰਸਿਮਰਨ ਸਿੰਘ ਸੋਖਲ ਦੀ ਅਗਵਾਈ ਵਿਚ ਇਹ ਮੰਗ ਪੱਤਰ ਦੇਣ ਲਈ ਜਿਲ•ਾ ਸ੍ਰੀ ਮੁਕਤਸਰ ਸਾਹਿਬ ਤੋਂ ਵੀ ਜਿਲ•ਾ ਪ੍ਰਧਾਨ ਗਗਨਦੀਪ ਬੇਦੀ ਦੀ ਅਗਵਾਈ ਵਿਚ ਵੱਡੀ ਗਿਣਤੀ ਮਨਿਸਟਰੀਅਲ ਕਾਮੇ ਛੁੱਟੀ ਲੈ ਕਿ ਇਸ ਵਫਦ ਵਿਚ ਸ਼ਾਮਿਲ ਹੋਣਗੇ ਤਾਂ ਜੋ ਲੰਮੇ ਸਮੇਂ ਤੋਂ ਲਟਕਦੀ ਇਸ ਮੰਗ ਲਈ ਸਿੱਖਿਆ ਮੰਤਰੀ ਨੂੰ ਸਮੱਸਿਆ ਤੋਂ  ਜਾਣੂ ਕਰਵਾਇਆ ਜਾ ਸਕੇ । ਉਹਨਾਂ ਦੱਸਿਆ ਕਿ ਇਹ ਸੀਨੀਆਰਤਾ ਸੂਚੀ ਵੱਖ ਵੱਖ ਹੋਣ ਕਾਰਨ ਮੁੱਖ ਦਫਤਰ  ਦੇ ਕਾਮੇ ਤਾਂ ਪੰਜ ਸਾਲ ਵਿਚ ਹੀ ਸੀਨੀਅਰ ਸਹਾਇਕ ਬਣ ਜਾਂਦੇ ਹਨ ਜਦਕਿ ਫੀਲਡ ਵਿਚ ਕੰਮ ਕਰਦੇ 28-29 ਸਾਲ ਦੀ ਨੌਕਰੀ ਉਪਰੰਤ ਵੀ ਸੀਨੀਅਰ ਸਹਾਇਕ ਨਹੀ ਬਣਦੇ ਜਿਸ ਕਰਕੇ ਇਹ ਪੱਖਪਾਤ ਨੂੰ ਮਿਟਾਉਣ ਲਈ ਫੀਲਡ ਕਾਮਿਆਂ ਵੱਲੋਂ ਲਗਾਤਾਰ ਇਹ ਮੰਗ ਕੀਤੀ ਜਾ ਰਹੀ ਹੈ । ਉਹਨਾਂ ਦੱਸਿਆ ਕਿ ਇਸ ਸਬੰਧੀ ਕਈ ਵਾਰ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਸਹਿਮਤੀ ਹੋ ਚੁੱਕੀ ਹੈ ਪਰ ਮੁੱਖ ਦਫਤਰ ਵਿਚ ਕੰਮ ਕਰਦੇ ਕਾਮੇ ਆਪਣੇ ਨਿੱਜੀ ਲਾਲਚ ਤਹਿਤ ਫਿਰ ਰੋਕ ਲੈਂਦੇ ਹਨ ਜਿਸ ਕਰਕੇ ਫੀਲਡ ਕਾਮੇ ਆਪਣੇ ਹੱਕਾਂ ਤੋਂ ਵਾਂਝੇ ਰਹਿ ਜਾਂਦੇ ਹਨ ।

Comments

comments

Scroll To Top

Facebook

Get the Facebook Likebox Slider Pro for WordPress