Home / Malout News / ਹਲਕਾ ਇੰਚਾਰਜ ਭੱਟੀ ਨੇ ਪਿੰਡਾਂ ‘ਚ ਲਾਭਪਾਤਰੀਆਂ ਨੂੰ ਕਣਕ ਵੰਡਣ ਦੀ ਸ਼ੁਰੂਆਤ ਕਰਵਾਈ

ਹਲਕਾ ਇੰਚਾਰਜ ਭੱਟੀ ਨੇ ਪਿੰਡਾਂ ‘ਚ ਲਾਭਪਾਤਰੀਆਂ ਨੂੰ ਕਣਕ ਵੰਡਣ ਦੀ ਸ਼ੁਰੂਆਤ ਕਰਵਾਈ

ਮਲੋਟ, 04 ਅਗਸਤ (ਹਰਪਰੀਤ ਸਿੰਘ ਹੈਪੀ) : ਪੰਜਾਬ ਸਰਕਾਰ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਕਣਕ ਨਵੀਂ ਸਰਕਾਰ ਵੱਲੋਂ ਵੀ ਜਾਰੀ ਰੱਖੀ ਗਈ ਹੈ ਜਿਸ ਤਹਿਤ ਅਗਲੀ ਛਿਮਾਹੀ ਦੀ ਕਣਕ ਇਹਨਾਂ ਪਰਿਵਾਰਾਂ ਨੂੰ ਵੰਡੀ ਜਾ ਰਹੀ ਹੈ । ਕਣਕ ਦੀ ਇਹ ਵੰਡੀ ਸਹੀ ਲਾਭਪਾਤਰੀਆਂ ਤੱਕ ਪੁੱਜੇ ਇਹ ਯਕੀਨੀ ਬਣਾਉਣ ਲਈ ਮਲੋਟ ਹਲਕੇ ਦੇ ਇੰਚਾਰਜ ਅਮਨਪ੍ਰੀਤ ਸਿੰਘ ਭੱਟੀ ਅਤੇ ਸਪੁੱਤਰ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਵੱਲੋਂ ਪਿੰਡ ਸ਼ੇਖੂ ਵਿਖੇ ਕਣਕ ਦੀ ਇਹ ਵੰਡ ਆਪਣੇ ਕਰ ਕਮਲਾਂ ਨਾਲ ਸ਼ੁਰੂ ਕਰਵਾਈ ਗਈ । ਇਸ ਮੌਕੇ ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਲੋੜਵੰਦ ਪਰਿਵਾਰਾਂ ਨੂੰ ਹਰ ਸਹੂਲੀਅਤ ਦੇਣ ਦੀ ਕੋਸ਼ਿਸ਼ ਕਰੇਗੀ ਅਤੇ ਉਸੇ ਤਹਿਤ ਹੀ ਅਗਲੇ 6 ਮਹੀਨਿਆਂ ਦੀ ਇਹ ਕਣਕ ਵੰਡੀ ਜਾ ਰਹੀ ਹੈ । ਉਹਨਾਂ

ਕਿਹਾ ਕਿ ਪਿਛਲੀ ਸਰਕਾਰ ਦੌਰਾਨ ਵੱਡੇ ਪੱਧਰ ਤੇ ਸਹੀ ਲਾਭਪਾਤਰੀਆਂ ਦੀ ਥਾਂ ਜਥੇਦਾਰਾਂ ਦੇ ਚਹੇਤਿਆਂ ਨੂੰ ਕਣਕ ਤੇ ਹੋਰ ਸਕੀਮਾਂ ਦੇ ਲਾਭ ਦਿੱਤੇ ਗਏ ਅਤੇ ਗਰੀਬ ਲੋਕ ਆਪਣੇ ਹੱਕਾਂ ਤੋਂ ਵਾਂਝੇ ਰਹਿ ਗਏ ਇਸ ਲਈ ਹੁਣ ਪੂਰੀ ਛਾਣਬੀਣ ਕਰਕੇ ਸਹੀ ਲੋੜਵੰਦ ਪਰਿਵਾਰਾਂ ਨੂੰ ਬਿਨਾ ਪੱਖਪਾਤ ਦੇ ਸਰਕਾਰੀ ਸਕੀਮਾਂ ਦਾ ਲਾਭ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਇੰਚਾਰਜ ਭੱਟੀ ਵੱਲੋਂ ਪਿੰਡ ਸ਼ੇਖ ਤੋਂ ਇਲਾਵਾ ਪਿੰਡ ਜੰਡਵਾਲਾ ਅਤੇ ਪਿੰਡ ਸੋਥਾ ਵਿਖੇ ਵੀ ਕਣਕ ਵੰਡ ਸ਼ੁਰੂ ਕਰਵਾਈ ਗਈ । ਇਸ ਮੌਕੇ ਪਿੰਡ ਸ਼ੇਖੂ ਵਿਖੇ ਉਹਨਾਂ ਨਾਲ ਲਖਜੀਤ ਸਿੰਘ ਲੱਖਾ ਪ੍ਰਧਾਨ, ਪੀਏ ਖੁਸ਼ਦੀਪ ਸਿੰਘ, ਸਕਿਉਰਟੀ ਇੰਚਾਰਜ ਸੁਰਿੰਦਰ ਸਿੰਘ, ਭੋਲਾ ਸਿੰਘ ਗਿੱਲ ਪੈਟਰੌਲ ਪੰਪ ਵਾਲੇ, ਜਗਜੀਤ ਸਿੰਘ, ਜਗਤਾਰ ਸਿੰਘ, ਗੁਰਲਾਲ ਸਿੰਘ, ਇਕਬਾਲ ਸਿੰਘ ਅਤੇ ਗੁਰਕਮਲ ਸਿੰਘ ਆਦਿ ਤੋਂ ਇਲਾਵਾ ਪਿੰਡ ਸੋਥਾ ਵਿਖੇ ਪ੍ਰੋ. ਬਲਜੀਤ ਸਿੰਘ ਗਿੱਲ, ਡੀਪੂ ਹੋਲਡਰ ਸੁਨੀਲ ਕੁਮਾਰ, ਬਲਵੀਰ ਸਿੰਘ ਸਰਪੰਚ, ਨਿਰਮਲ ਸਿੰਘ ਪ੍ਰਧਾਨ, ਬਲਜੀਤ ਸਿੰਘ, ਅਸ਼ੋਕ ਗਰਗ, ਗੁਰਚਰਨ ਸਿੰਘ ਬਰਾੜ ਅਤੇ ਸੁਖਰਾਜ ਸਿੰਘ ਵੈਣੀਵਾਲ ਆਦਿ ਹਾਜਰ ਸਨ ।

Comments

comments

Scroll To Top

Facebook

Get the Facebook Likebox Slider Pro for WordPress