Home / Malout News / ਮਲੋਟ ਹਸਪਤਾਲ ਵਿਖੇ ਡਾਕਟਰਾਂ ਦੀ ਘਾਟ ਪੂਰੀ ਕਰਨ ਲਈ ਡਿਪਟੀ ਸਪੀਕਰ ਭੱਟੀ ਨਾਲ ਕੀਤੀ ਮੁਲਾਕਾਤ

ਮਲੋਟ ਹਸਪਤਾਲ ਵਿਖੇ ਡਾਕਟਰਾਂ ਦੀ ਘਾਟ ਪੂਰੀ ਕਰਨ ਲਈ ਡਿਪਟੀ ਸਪੀਕਰ ਭੱਟੀ ਨਾਲ ਕੀਤੀ ਮੁਲਾਕਾਤ

ਮਲੋਟ, 02 ਅਗਸਤ (ਹਰਪਰੀਤ ਸਿੰਘ ਹੈਪੀ) : ਸਿਹਤ ਮਹਿਕਮੇ ਵਿਖੇ ਕੰਮ ਕਰ ਰਹੇ ਕਰਮਚਾਰੀ ਯੂਨੀਅਨ ਦੇ ਆਗੂ ਲੀਲੂ ਸਿੰਘ ਮਲੋਟ ਹਲਕੇ ਦੇ ਸੀਨੀਅਰ ਕਾਂਗਰਸੀ ਆਗੂਆਂ ਬਲਾਕ ਪ੍ਰਧਾਨ ਨੱਥੂ ਰਾਮ ਗਾਂਧੀ ਅਤੇ ਸੂਬਾ ਸਕੱਤਰ ਸ਼ੁੱਭਦੀਪ ਸਿੰਘ ਬਿੱਟੂ ਦੀ ਅਗਵਾਈ ਵਿਚ ਮਲੋਟ ਦੇ ਵਿਧਾਇਕ ਤੇ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਅਜਾਇਬ ਸਿੰਘ ਭੱਟ ਨਾਲ ਮੁਲਾਕਾਤ ਕੀਤੀ । ਇਸ ਮੌਕੇ ਆਗੂਆਂ ਵੱਲੋਂ ਸਿਵਲ ਹਸਪਤਾਲ ਮਲੋਟ ਵਿਖੇ ਐਸ.ਐਮ.ਉ ਡ੍ਰਾ ਗੁਰਚਰਨ ਸਿੰਘ ਅਤੇ ਲੇਡੀ ਡਾਕਟਰ ਕਾਮਨਾ ਜਿੰਦਲ ਦੀ ਨਿਯੁਕਤੀ ਲਈ ਧੰਨਵਾਦ ਕਰਦਿਆਂ ਬਾਕੀ ਰਹਿੰਦੇ ਡਾਕਟਰਾਂ ਅੱਖਾਂ ਦੇ ਮਾਹਿਰ, ਅੱਖ ਕੰਨ ਗਲੇ ਦੇ ਮਾਹਿਰ, ਚਮੜੀ ਰੋਗਾਂ

ਦੇ ਮਾਹਿਰ ਅਤੇ ਬੇਹੋਸ਼ੀ ਦੇ ਮਾਹਿਰ ਡਾਕਟਰਾਂ ਦੀਆਂ ਅਸਾਮੀਆਂ ਪੂਰੀਆਂ ਕਰਨ ਲਈ ਵੀ ਬੇਨਤੀ ਕੀਤੀ ਗਈ । ਡਿਪਟੀ ਸਪੀਕਰ ਭੱਟੀ ਨੇ ਡਾਕਟਰਾਂ ਦੀ ਘਾਟ ਜਲਦ ਪੂਰੀ ਕਰਨ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਮਲੋਟ ਸ਼ਹਿਰ ਦੇ ਵਿਕਾਸ ਵਿਚ ਕੋਈ ਕਮੀ ਨਹੀ ਆਉਣ ਦਿੱਤੀ ਜਾਵੇਗੀ ਅਤੇ ਸ਼ਹਿਰਵਾਸੀਆਂ ਦੀਆਂ ਸਮੁੱਚੀਆਂ ਮੁਸ਼ਕਲਾਂ ਦੇ ਹੱਲ ਲਈ ਜੰਗੀ ਪੱਧਰ ਤੇ ਮੁਹਿੰਮ ਵਿੱਢੀ ਜਾਵੇਗੀ । ਇਸ ਮੌਕੇ ਬਲੌਰ ਸਿੰਘ ਪ੍ਰਧਾਨ, ਲੱਖਾ ਸਿੰਘ ਪ੍ਰਧਾਨ, ਜਤਿੰਦਰ ਕੁਮਾਰ ਐਮਸੀ ਅਤੇ ਵਰਿੰਦਰ ਮੱਕੜ ਆਦਿ ਕਾਂਗਰਸੀ ਆਗੂ ਵੀ ਹਾਜਰ ਸਨ ।

Comments

comments

Scroll To Top

Facebook

Get the Facebook Likebox Slider Pro for WordPress