Home / Malout News / ਬਲਜੀਤ ਕੁਰਾਈਵਾਲਾ ਦੀ ਸ਼ੱਕੀ ਹਾਲਾਤਾਂ ਵਿਚ ਮੌਤ

ਬਲਜੀਤ ਕੁਰਾਈਵਾਲਾ ਦੀ ਸ਼ੱਕੀ ਹਾਲਾਤਾਂ ਵਿਚ ਮੌਤ

ਮਲੋਟ, 7 ਅਗਸਤ (ਹਰਪ੍ਰੀਤ ਸਿੰਘ ਹੈਪੀ) : ਪਿੰਡ ਕੁਰਾਈਵਾਲਾ ਦੇ ਵਸਨੀਕ ਬਲਜੀਤ ਸਿੰਘ (45) ਪੁੱਤਰ ਦਸੋਂਧਾ ਸਿੰਘ ਦੀ ਸ਼ੱਕੀ ਹਾਲਤਾਂ ‘ਚ ਮ੍ਰਿਤਕ ਦੇਹ ਮਿਲੀ ਹੈ। ਬਲਜੀਤ ਸਿੰਘ ਕੁਰਾਈਵਾਲਾ ਜੋ ਵਿਧਾਇਕ ਰਾਣਾ ਗੁਰਜੀਤ ਸਿੰਘ ਸੋਢੀ ਦੇ ਨਜ਼ਦੀਕੀਆਂ ਚੋਂ ਇਕ ਸੀ, ਦੀ ਲਾਸ਼ ਬਠਿੰਡਾ ਰੋਡ ਤੋਂ ਮੱਲਵਾਲਾ ਲਿੰਕ ਰੋਡ ‘ਤੇ ਬਰਾਮਦ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਲਜੀਤ ਸਿੰਘ ਦੀ ਮ੍ਰਿਤਕ ਦੇਹ ਲਿੰਕ ਰੋਡ ਦੇ ਕਿਨਾਰੇ ਪਈ ਹੋਈ ਪੁਲਿਸ ਨੇ ਚੁੱਕੀ ਇਸ ਮ੍ਰਿਤਕ ਦੇਹ ਕੋਲ ਉਸਦਾ ਸੀ.ਡੀ.ਡੀਲਕਸ ਮੋਟਰਸਾਈਕਲ, ਪਿਸਟਲ ਤੇ ਪਰਸ ਉਸਦੇ ਕੋਲ ਪਿਆ ਸੀ। ਬਲਜੀਤ ਸਿੰਘ ਦੇ ਸਰੀਰ ਉਪਰ ਕਿਸੇ ਗੋਲੀ ਲੱਗਣ ਦਾ ਨਿਸ਼ਾਨ ਨਹੀਂ ਪਾਇਆ

ਗਿਆ, ਪਰ ਸਿਰ ‘ਤੇ ਸੱਟ ਦਾ ਨਿਸ਼ਾਨ ਤੇ ਮਣਕਾ ਟੁੱਟਿਆ ਹੋਇਆ ਤੇ ਬਹੁਤ ਸਾਰਾ ਖੂਨ ਡੁੱਲਿਆ ਪਿਆ ਸੀ ਤੇ ਸਿਵਲ ਹਸਪਤਾਲ ‘ਚ ਵੀ ਖੂਨ ਵਹਿ ਰਿਹਾ ਸੀ। ਮ੍ਰਿਤਕ ਬਲਜੀਤ ਸਿੰਘ ਦੇ ਭਰਾ ਰਜਿੰਦਰ ਸਿੰਘ ਦਾ ਕਹਿਣਾ ਸੀ ਕਿ ਉਸ ਦੇ ਭਰਾ ਦੀ ਮੌਤ ਹੋਈ ਨਹੀਂ ਬਲਕਿ ਉਸਦਾ ਕਤਲ ਕੀਤਾ ਗਿਆ ਹੈ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ। ਪਰ ਰਜਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਬਲਜੀਤ ਸਿੰਘ ਦੀ ਕਿਸੇ ਨਾਲ ਕੋਈ ਰੰਜਿਸ਼ ਵੀ ਨਹੀਂ ਸੀ। ਇਸ ਸਬੰਧੀ ਐਸ.ਐਚ.ਓ ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕ ਬਲਜੀਤ ਸਿੰਘ ਆਪਣੇ ਪਿੱਛੇ ਵਿਧਵਾ ਪਤਨੀ ਤੋਂ ਇਲਾਵਾ ਦੋ ਲੜਕੀਆਂ ਤੇ ਇਕ ਲੜਕੇ ਨੂੰ ਛੱਡ ਗਏ।

Comments

comments

Scroll To Top

Facebook

Get the Facebook Likebox Slider Pro for WordPress