Home / Malout News / ਸ਼ੋਸ਼ਲ ਵਰਕਰਜ ਐਸੋਸੀਏਸ਼ਨ ਨੇ 18ਵਾਂ ਵਿਸ਼ਾਲ ਖੂਨਦਾਨ ਕੈਂਪ ਲਾਇਆ

ਸ਼ੋਸ਼ਲ ਵਰਕਰਜ ਐਸੋਸੀਏਸ਼ਨ ਨੇ 18ਵਾਂ ਵਿਸ਼ਾਲ ਖੂਨਦਾਨ ਕੈਂਪ ਲਾਇਆ

ਮਲੋਟ, 06 ਅਗਸਤ (ਹਰਪਰੀਤ ਸਿੰਘ ਹੈਪੀ) : ਥੈਲਾਸੀਮੀਆ ਨਾਲ ਪੀੜਤ ਬੱਚਿਆਂ ਦੀ ਸਹਾਈਤਾ ਲਈ ਸਿਰ ਤੋੜ ਯਤਨ ਕਰ ਰਹੀ ਸ਼ੋਸ਼ਲ ਵਰਕਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਸਿਵਲ ਹਸਪਤਾਲ ਮਲੋਟ ‘ਚ 18ਵਾਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ। ਸਵੇਰੇ 11 ਵਜੇ ਤੋਂ 2 ਵਜੇ ਤੱਕ ਚੱਲ ਇਸ ਕੈਂਪ ਦੌਰਾਨ 40 ਨੌਜਵਾਨਾਂ ਨੇ ਸਵੈ-ਇੱਛਾ ਨਾਲ ਖੂਨਦਾਨ ਕੀਤਾ, ਇਹ ਖੂਨ ਥੈਲਾਸੀਮੀਆਂ ਨਾਲ ਪੀੜਤ ਬੱਚਿਆਂ ਦੀ ਸਹਾਇਤਾ ਲਈ ਸਹਾਈ ਹੋਵੇਗੀ। ਇਸ ਕੈਂਪ ਦੀ ਸ਼ੁਰੂਆਤ ਮੌਕੇ ਰਿਟਾ: ਕਰਨਲ ਡੀ.ਵੀ ਸਿੰਘ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ, ਜਦਕਿ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਦੇ ਕੋਆਰਡੀਨੇਟਰ ਮਨੋਜ ਅਸੀਜਾ ਵਿਸ਼ੇਸ਼ ਤੌਰ ‘ਤੇ

ਹਾਜ਼ਰ ਰਹੇ। ਖੂਨਦਾਨ ਕਰਨ ਵਾਲਿਆਂ ਦਾ ਧੰਨਵਾਦ ਕਰਦਿਆਂ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗੁਰਸ਼ਮਿੰਦਰ ਸਿੰਘ ਅਤੇ ਵਾਈਸ ਪ੍ਰਧਾਨ ਦਵਿੰਦਰ ਸਿੰਘ ਬੁੱਟਰ ਨੇ ਦੱਸਿਆ ਕਿ ਥੈਲਾਸੀਮੀਆਂ ਨਾਲ ਪੀੜਤ ਬੱਚਿਆਂ ਦੀ ਸਹਾਇਤਾ ਲਈ ਉਨ•ਾਂ ਦੀ ਸੰਸਥਾ ਵੱਲੋਂ ਪੰਜਾਬ ਦੇ ਵੱਖ-ਵੱਖ ਭਾਗਾਂ ‘ਚ ਖੂਨਦਾਨ ਕੈਂਪ ਲਾਏ ਜਾ ਰਹੇ ਹਨ ਅਤੇ ਅੱਜ ਇਥੇ 18ਵੇਂ ਖੂਨਦਾਨ ਕੈਂਪ ਦੌਰਾਨ ਇਕੱਤਰ ਹੋਇਆ ਖੂਨ ਵੀ ਥੈਲਾਸੀਮੀਆਂ ਨਾਲ ਪੀੜਤ ਬੱਚਿਆਂ ਲਈ ਭੇਜਿਆ ਜਾਵੇਗਾ ਅਤੇ ਇੰਨ•ਾਂ ਬੱਚਿਆਂ ਦੀ ਸਹਾਇਤਾ ਲਈ ਖੂਨਦਾਨ ਕੈਂਪਾਂ ਦਾ ਰੁਝਾਨ ਜ਼ਾਰੀ ਰਹੇਗਾ ਕਿਉਂਕਿ ਇਸ ਥੈਲਾਸੀਮੀਆ ਨਾਲ ਪੀੜ•ਤ ਬੱਚਿਆਂ ਨੂੰ ਵਾਰ-ਵਾਰ ਖੂਨ ਚੜਾਉਣ ਦੀ ਲੋੜ ਪੈਂਦੀ ਹੈ। ਅੰਤ ਵਿਚ ਕਰਨਲ ਡੀ.ਵੀ ਸਿੰਘ ਅਤੇ ਕੋਆਰਡੀਨੇਟਰ ਸ੍ਰੀ ਅਸੀਜਾ ਨੇ ਵੀ ਸੰਸਥਾ ਦੇ ਸ਼ਲਾਘਾਯੋਗ ਕੰਮ ਲਈ ਆਪਣੇ ਵਿਚਾਰ ਰੱਖੇ। ਇਸ ਕੈਂਪ ਦੀ ਸਫ਼ਲਤਾ ਲਈ  ਸੰਸਥਾ ਮੈਂਬਰਾਂ ਸਾਗਰ ਸ਼ਰਮਾ, ਜਿੰਮੀ, ਸੁਰਜੀਤ, ਗੈਰੀ ਸਿੱਧੂ, ਅਮਰਿੰਦਰ ਸਿੰਘ ਬੁੱਟਰ, ਅਭਿਨਵ, ਜਰਨੈਲ ਸਿੰਘ ਤੋਂ ਇਲਾਵਾ ਜਗਨਨਾਥ ਸ਼ਰਮਾ, ਗੁਰਚਰਨ ਸਿੰਘ ਬੁੱਟਰ, ਸੈਕਟਰੀ ਰਾਜੀਵ ਬਾਵਾ, ਡਾ.ਜਗਦੀਸ਼ ਸ਼ਰਮਾ, ਜੰਗਬਾਜ ਸ਼ਰਮਾ, ਕਰਮ ਸਿੰਘ ਕਾਲੜਾ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ।

Comments

comments

Scroll To Top

Facebook

Get the Facebook Likebox Slider Pro for WordPress