News Today :
Home / Malout News / (ਹਰਪ੍ਰੀਤ ਸਿੰਘ ਹੈਪੀ) ਸੀ.ਜੀ.ਐਮ ਕਾਲਜ ਮੋਹਲਾ ਐਮ.ਏ ਸਮਾਜ ਸ਼ਾਸਤਰ ਦਾ ਨਤੀਜਾ ਸੌ ਫੀਸਦੀ

(ਹਰਪ੍ਰੀਤ ਸਿੰਘ ਹੈਪੀ) ਸੀ.ਜੀ.ਐਮ ਕਾਲਜ ਮੋਹਲਾ ਐਮ.ਏ ਸਮਾਜ ਸ਼ਾਸਤਰ ਦਾ ਨਤੀਜਾ ਸੌ ਫੀਸਦੀ

ਮਲੋਟ, 29 ਅਗਸਤ (ਹਰਪ੍ਰੀਤ ਸਿੰਘ ਹੈਪੀ) : ਕਾਮਰੇਡ ਗੁਰਮੀਤ ਮੋਹਲਾਂ (ਸੀ.ਜੀ.ਐਮ.) ਕਾਲਜ ਮੋਹਲਾਂ ਵਿਖੇ ਐਮ.ਏ. ਸਮਾਜ ਸ਼ਾਸਤਰ ਦਾ ਨਤੀਜਾ ਸੌਫੀਸਦੀ ਰਿਹਾ। ਪੰਜਾਬ ਯੂਨੀਵਰਸਿਟੀ ਵੱਲਂੋ ਮਈ 2017 ਦੀ ਲਈ ਗਈ ਪ੍ਰੀਖਿਆ ਵਿੱਚ ਕਾਲਜ ਦੇ 55 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਸ ਵਿੱਚ

ਹਰਜੀਤ ਕੌਰ ਨੇ ਪਹਿਲਾ ਸਥਾਨ, ਗੁਰਜੀਤ ਕੌਰ ਨੇ ਦੂਜਾ ਸਥਾਨ ਅਤੇ ਰੁਪਿੰਦਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਦਾ ਸਿਹਰਾ ਸਮਾਜ ਸ਼ਾਸਤਰ ਵਿਭਾਗ ਦੇ ਪ੍ਰੋ.ਮਨਜੀਤ ਸਿੰਘ, ਪ੍ਰੋ ਵੰਦਨਾ, ਪ੍ਰੋ ਸ਼ੀਲਾ ਦੇਵੀ ਅਤੇ ਪ੍ਰੋ ਮਨਦੀਪ ਕੌਰ ਨੂੰ ਜਾਂਦਾ ਹੈ। ਬੱਚਿਆਂ ਦੀ ਇਸ ਪ੍ਰਾਪਤੀ ਤੇ ਕਾਲਜ ਚੇਅਰਮੈਨ ਸਤਪਾਲ ਮੋਹਲਾਂ ਨੇ ਵਧਾਈ ਦਿੰਦੇ ਹੋਏ ਅੱਗੇ ਤੋ ਹੋਰ ਉਚੇਰੀਆਂ ਪ੍ਰਾਪਤੀਆਂ ਲਈ ਉਤਸ਼ਾਹਿਤ ਕੀਤਾ। ਕਾਲਜ ਮੈਨਜਮੈਂਟ ਨਵਜੀਤ ਮੋਹਲਾਂ, ਜਗਤਾਰ ਸਿੰਘ ਬਰਾੜ ਤੇ ਰਾਜਕੁਮਾਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਕਾਲਜ ਪ੍ਰਿੰਸੀਪਲ. ਡਾ.ਬਲਜੀਤ ਸਿੰਘ ਗਿੱਲ ਨੇ ਵੀ ਕਾਲਜ ਅਤੇ ਮਾਤਾ-ਪਿਤਾ ਦਾ ਨਾਂ ਰੁਸ਼ਨਾਉਣ ਵਾਲੇ ਬੱਚਿਆਂ ਦੇ ਚੰਗੇਰੇ ਕਦਮਾਂ ਦੀ ਸ਼ਲਾਘਾ ਕੀਤੀ। ਸਮੂਹ ਕਾਲਜ ਸਟਾਫ਼ ਨੇ ਬੱਚਿਆ ਨੂੰ ਵਧਾਈ ਦਿੱਤੀ ।

Comments

comments

Scroll To Top

Facebook

Get the Facebook Likebox Slider Pro for WordPress