News Today :
Home / Malout News / ​ਸ਼ੜਕ ਉੱਪਰ ਨਜਾਇਜ ਪਈ ਮਿੱਟੀ ਕਰਕੇ ਵਾਪਰੇ ਕਈ ਸ਼ੜਕ ਹਾਦਸੇ ਪ੍ਰਸ਼ਾਸ਼ਨ ਨਹੀ ਦੇ ਰਿਹਾ ਧਿਆਨ

​ਸ਼ੜਕ ਉੱਪਰ ਨਜਾਇਜ ਪਈ ਮਿੱਟੀ ਕਰਕੇ ਵਾਪਰੇ ਕਈ ਸ਼ੜਕ ਹਾਦਸੇ ਪ੍ਰਸ਼ਾਸ਼ਨ ਨਹੀ ਦੇ ਰਿਹਾ ਧਿਆਨ

ਮਲੋਟ, 11 ਸਤੰਬਰ (ਜਸਪਾਲ ਮਾਨ) ਹਲਕੇ ਦੇ ਪਿੰਡ ਬੁਰਜ ਸਿੱਧਵਾਂ ਤੋਂ ਡੱਬਵਾਲੀ ਢਾਬ ਨੂੰ ਜਾਂਦੀ ਸ਼ੜਕ ਦੇ ਕੁੱਝ ਹਿੱਸੇ ਉੱਪਰ ਪਈ ਨਜਾਇਜ ਮਿੱਟੀ ਕਰਕੇ ਕਈ ਹਾਦਸੇ ਵਾਪਰ ਚੁੱਕੇ ਹਨ। ਜਿੰਨ੍ਹਾਂ ਨੂੰ ਲੈ ਕੇ ਨਾ ਤਾਂ ਪ੍ਰਸ਼ਾਸ਼ਨ ਧਿਆਨ ਦੇ ਰਿਹਾ ਹੈ ਅਤੇ ਨਾ ਹੀ ਠੇਕੇਦਾਰ ਨੇ ਉਹ ਮਿੱਟੀ ਵਾਪਿਸ ਚੁੱਕ ਕੇ ਸ਼ੜਕ ਵਿਹਲੀ ਕੀਤੀ। ਬੀਤੇ ਸਮੇਂ ਤੋਂ ਲੈ ਕੇ ਹੁਣ ਤੱਕ ਇਸ ਨਜਾਇਜ ਮਿੱਟੀ ਦੇ ਢੇਰਾਂ ਕਰਕੇ ਹੁਣ ਤੱਕ ਕਈ ਹਾਦਸੇ ਵੀ ਵਾਪਰ ਚੁੱਕੇ ਹਨ ਅਤੇ ਪਿੰਡ ਵਾਸੀਆਂ ਅਨੁਸਾਰ ਇੱਕ-ਦੋ ਵਿਅਕਤੀਆਂ ਦੀਆਂ ਇਹਨਾਂ ਸ਼ੜਕ ਹਾਦਸਿਆਂ ਵਿੱਚ ਮੌਤਾਂ ਵੀ ਹੋ ਚੁੱਕੀਆਂ ਹਨ। 

ਜਾਣਕਾਰੀ ਅਨੁਸਾਰ ਮਹਿਕਮੇ ਵੱਲੋਂ  ਟੈਂਡਰਾਂ ਤੋਂ ਬਾਅਦ ਇੱਕ ਠੇਕੇਦਾਰ ਵੱਲੋਂ ਕਿਸਾਨਾਂ ਦੇ ਖੇਤਾਂ ਨੂੰ ਪਾਣੀ ਪਹੁੰਚਾਉਣ ਲਈ ਇੱਕ ਖਾਲਾ ਬਣਾਇਆ ਸੀ ਅਤੇ ਉਸ ਖਾਲੇ ਨੂੰ ਬਣਾਉਣ ਵੇਲੇ ਪੁੱਟੀ ਮਿੱਟੀ ਨੂੰ ਨਾਲ ਲੱਗਦੀ ਇਸ ਸ਼ੜਕ ‘ਤੇ ਸੁੱਟ ਦਿੱਤਾ ਜਾਂਦਾ ਹੈ। ਜੋ ਬਾਅਦ ਵਿੱਚ ਨਾ ਤਾਂ ਠੇਕੇਦਾਰ ਨੇ ਚੁੱਕੀ ਅਤੇ ਨਾ ਹੀ ਵਿਭਾਗ ਨੇ ਧਿਆਨ ਦਿੱਤਾ। ਸਿੱਟੇ ਵਜੋਂ ‘ਨੇਰੇ-ਸਵੇਰੇ ਜਾਂਦੇ ਗਾਹਗੀਰਾਂ ਨੂੰ ਇਸ ਮਿੱਟੀ ਕਰਕੇ ਲੰਘਣ ਵਿੱਚ ਦਿੱਕਤਾਂ ਆ ਰਹੀਆਂ ਹਨ ਅਤੇ ਕਈ ਸ਼ੜਕ ਹਾਦਸਿਆਂ ਦਾ ਕਾਰਨ ਵੀ ਇਹ ਨਜਾਇਜ ਪਈ ਹੋਈ ਮਿੱਟੀ ਹੀ ਬਣੀ ਹੈ। ਜਦ ਇਸ ਮਾਮਲੇ ਬਾਰੇ ਗੱਲ ਕਰਨ ਲਈ ਉਕਤ ਠੇਕੇਦਾਰ ਨਾਲ ਸੰਪਰਕ ਕੀਤਾ ਤਾਂ ਉਹਨਾਂ ਆਖਿਆ ਕਿ ਉਸ ਵੇਲੇ ਪਿੰਡ ਦੇ ਲੋਕਾਂ ਅਤੇ ਹੋਰ ਮੋਹਤਬਰਾਂ ਦੇ ਕਹਿਣ ‘ਤੇ ਉਸਨੇ ਇਸ ਖਾਲ ਨੂੰ ਹੋਰ ਡੂੰਘਾ ਪੁੱਟ ਕੇ ਬਣਾ ਦਿੱਤਾ ਅਤੇ ਪੁੱਟੀ ਹੋਈ ਮਿੱਟੀ ਨੂੰ ਇਸ ਲਿੰਕ ਰੋਡ ਉੱਪਰ ਸੁੱਟ ਦਿੱਤਾ। ਜੋ ਬਾਅਦ ਵਿੱਚ ਪਿੰਡ ਵਾਸੀਆਂ ਦੀ ਮੱਦਦ ਨਾਲ ਚੁੱਕੀ ਜਾਣੀ ਸੀ। ਪਰ ਖਾਲ ਦਾ ਸਾਰਾ ਕੰਮ ਮੁਕੰਮਲ ਹੋ ਗਿਆ ਅਤੇ ਪਿੰਡ ਵਾਸੀਆਂ ਵੱਲੋਂ ਕੀਤੇ ਵਾਅਦੇ ਅਨੁਸਾਰ ਉਹਨਾਂ ਨੇ ਟਰੈਕਟਰ-ਟਰਾਲੀਆਂ ਨਾ ਭੇਜੇ ਜਿਸ ਕਰਕੇ ਇਹ ਮਿੱਟੀ ਕਰੀਬ ਪਿਛਲੇ ਸਾਲ ਤੋਂ ਏਥੇ ਹੀ ਪਈ ਹੈ। ਪਰ ਪਿੰਡ ਵਾਸੀਆਂ ਨੂੰ ਕਈ ਵਾਰ ਇਸ ਮਿੱਟੀ ਨੂੰ ਚੁਕਵਾਉਣ ਲਈ ਬੇਨਤੀ ਕਰਨ ‘ਤੇ ਵੀ ਪਿੰਡ ਦੇ ਲੋਕ ਨਾ ਆਏ। ਇਸ ਮੌਕੇ ਉਕਤ ਠੇਕੇਦਾਰ ਨੇ ਕਿਹਾ ਕਿ ਜੇਕਰ ਪਿੰਡ ਵਾਸੀ ਹੁਣ ਵੀ ਟਰੈਕਟਰ-ਟਰਾਲੀਆਂ ਭੇਜਣ ਤਾਂ ਉਹ ਸਾਰੀ ਮਿੱਟੀ ਚੁੱਕਵਾ ਕੇ ਸ਼ੜਕ ਦਾ ਪੂਰਾ ਰਸਤਾ ਸਾਫ ਕਰਵਾ ਦੇਣਗੇ। ਉਧਰ ਵਿਭਾਗ ਦੇ ਐਕਸ.ਈ.ਐਨ. ਜੈਲਾ ਰਾਮ ਨਾਲ ਜਦ ਸੰਪਰਕ ਕੀਤਾ ਤਾਂ ਉਹਨਾਂ ਆਖਿਆ ਕਿ ਉਹ ਉਕਤ ਠੇਕੇਦਾਰ ਨੂੰ ਹੁਕਮ ਜਾਰੀ ਕਰਕੇ ਜਲਦੀ ਸ਼ੜਕ ਸਾਫ ਕਰਵਾ ਦੇਣਗੇ ਤਾਂ ਜੋ ਆਮ ਲੋਕਾਂ ਨੂੰ ਕਿਸੇ ਤਰਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ।

Comments

comments

Scroll To Top

Facebook

Get the Facebook Likebox Slider Pro for WordPress