News Today :
Home / Malout News / ਹਰਪ੍ਰੀਤ ਸਿੰਘ ਹੈਪੀ -ਮਲੋਟ ‘ਚ ਚਾਰ ਦਿਨਾ ਬਾਅਦ ਆਖਿਰ ਜਿੰਦਗੀ ਅਤੇ ਰੇਲ ਦੋਹੇਂ ਆਈਆਂ ਲੀਹ ਤੇ

ਹਰਪ੍ਰੀਤ ਸਿੰਘ ਹੈਪੀ -ਮਲੋਟ ‘ਚ ਚਾਰ ਦਿਨਾ ਬਾਅਦ ਆਖਿਰ ਜਿੰਦਗੀ ਅਤੇ ਰੇਲ ਦੋਹੇਂ ਆਈਆਂ ਲੀਹ ਤੇ

ਮਲੋਟ, 29 ਅਗਸਤ (ਹਰਪ੍ਰੀਤ ਸਿੰਘ ਹੈਪੀ) : ਸ਼ੁੱਕਰਵਾਰ ਨੂੰ ਜਿਵੇਂ ਹੀ ਡੇਰਾ ਮੁੱਖੀ ਰਾਮ ਰਹੀਮ ਨੂੰ ਬਲਾਤਕਾਰ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੱਤਾ ਗਿਆ ਤਾਂ ਮਲੋਟ ਰੇਲਵੇ ਸਟੇਸ਼ਨ ਨੂੰ ਜਲਾਉਣ ਦੀ ਖਬਰ ਰਾਸ਼ਟਰੀ ਟੀਵੀ ਚੈਨਲਾਂ ਤੇ ਚੱਲਣ ਨਾਲ ਮਾਲਵੇ ਦੇ ਇਸ ਖਿੱਤੇ ਵਿਚ ਜਿੰਦਗੀ ਅਤੇ ਰੇਲ ਦੋਹੇਂ ਲੀਹ ਤੋਂ ਲਹਿ ਗਈਆਂ ਸਨ । ਹਾਲਾਂਕਿ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਇਤਆਦਿ ਵਜੋਂ ਕੁਝ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਸਨ ਅਤੇ ਸ਼ਹਿਰ ਅੰਦਰ ਬਾਅਦ ਦੁਪਹਿਰ ਕਰਫਿਊ ਵੀ ਲਗਾ ਦਿੱਤਾ ਗਿਆ ਸੀ ਪਰ ਕਰਫਿਊ ਲੱਗੇ ਹੋਣ ਦੇ ਬਾਵਜੂਦ ਰੇਲਵੇ ਸਟੇਸ਼ਨ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰਨ ਵਾਲੀ ਵੱਡੀ ਘਟਨਾ ਘੱਟ ਜਾਣ ਨਾਲ ਉਸ ਉਪਰੰਤ ਲਗਾਤਾਰ ਜਨ ਜੀਵਨ ਠੱਪ ਹੋ ਕਿ ਰਹਿ ਗਿਆ ਤੇ ਰੇਲਵੇ ਪ੍ਰਸ਼ਾਸਨ ਵੱਲੋਂ ਵੀ ਇਸ ਰੂਟ ਦੀਆਂ ਸਾਰੀਆਂ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ । ਰੇਲਵੇ ਸਟੇਸ਼ਨ

ਤੇ ਅੱਗ ਦੇ ਹੋਏ ਹਮਲੇ ਵਿਚ ਸੜ ਚੁੱਕੇ ਕੁਝ ਕੰਪਿਊਟਰ ਤੇ ਰੇਲਵੇ ਟਿਕਟ ਕਾਊਂਟਰ ਦੇ ਟੁੱਟੇ ਸ਼ੀਸ਼ੇ ਵਗੈਰਾ ਵੀ ਕਾਫੀ ਹੱਦ ਤੱਕ ਮੁਰੰਮਤ ਕਰ ਦਿੱਤੇ ਗਏ ਹਨ ਅਤੇ ਰੇਲਵੇ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ 29 ਅਗਸਤ ਰਾਤ ਨੂੰ ਸ਼੍ਰੀ ਗੰਗਾਨਗਰ ਤੋਂ ਚਲ ਕਿ ਹਾਵੜਾ ਜਾਣ ਵਾਲੀ ਆਭਾ ਐਕਸਪ੍ਰੈਸ ਜਾ ਰਹੀ ਹੈ ਅਤੇ 30 ਅਗਸਤ ਤੋਂ ਇਸ ਰੂਟ ਤੇ ਚੱਲਣ ਵਾਲੀਆਂ ਸਾਰੀਆਂ 28 ਦੇ ਕਰੀਬ ਰੇਲ ਗੱਡੀਆਂ ਆਪਣੇ ਤਹਿ ਸਮੇਂ ਅਨੁਸਾਰ ਚੱਲਣਗੀਆਂ । ਉਧਰ ਪ੍ਰਸ਼ਾਸਨ ਵੱਲੋਂ ਅੱਜ 29 ਤਰੀਕ ਨੂੰ ਸਵੇਰੇ 7 ਵਜੇ ਤੋਂ ਬਾਅਦ ਕਰਫਿਊ ਵੀ ਸਮਾਪਤ ਕਰ ਦਿੱਤਾ ਗਿਆ ਅਤੇ ਸਕੂਲ ਕਾਲਜ ਵੀ ਖੁੱਲ ਗਏ ਪਰ 29 ਤਰੀਕ ਨੂੰ ਮਲੋਟ ਸ਼ਹਿਰ ਅੰਦਰ ਦੁਪਹੀਆ ਵਾਹਣ ਚਲਾਉਣ ਦੇ ਪਬੰਦੀ ਲੱਗਣ ਕਾਰਨ ਲੋਕਾਂ ਨੂੰ ਅਸੁਵਿਧਾ ਰਹੀ । ਪ੍ਰਸ਼ਾਸਨ ਵੱਲੋਂ 30 ਅਗਸਤ ਤੋਂ ਜਨਜੀਵਨ ਆਮ ਵਾਂਗ ਚੱਲਣ ਦਾ ਸੁਨੇਹਾ ਦਿੱਤਾ ਗਿਆ ਹੈ ਹਾਲਾਂਕਿ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਧਾਰਾ 144 ਲੱਗੀ ਰਹੇਗੀ । ਇਥੇ ਇਹ ਵੀ ਦੱਸਣਯੋਗ ਹੈ ਕਿ ਮਲੋਟ ਅਤੇ ਆਸਪਾਸ ਦੇ ਪਿੰਡਾਂ ਦੇ ਪੰਚਕੁਲਾ ਵਿਚ ਹਾਲਾਤਾਂ ਦਾ ਸ਼ਿਕਾਰ ਹੋਏ ਮ੍ਰਿਤਕਾਂ ਦੀ ਗਿਣਤੀ ਹੁਣ ਤੱਕ ਚਾਰ ਹੋ ਚੁੱਕੀ ਹੈ ਅਤੇ ਹਾਲੇ ਵੀ ਇਕ ਦੋ ਹੋਰ ਸ਼ਰਧਾਲੂਆਂ ਦੀ ਕਥਿਤ ਘਰ ਵਾਪਸੀ ਨਾ ਹੋਣ ਕਾਰਨ ਮਹੌਲ ਵਿਚ ਥੋੜਾ ਤਨਾਅ ਰਹਿਣ ਦੇ ਆਸਾਰ ਹਨ । ਮਲੋਟ ਵਿਖੇ ਐਤਵਾਰ ਨੂੰ ਲੱਗਣ ਵਾਲੀ ਪੁਰਾਣੇ ਕਾਰ ਬਜਾਰ, ਟਰੈਕਟਰ, ਟਰੱਕ ਤੇ ਮੋਟਰਸਾਈਕਲਾਂ ਦੀ ਵੀ ਪੰਜਾਬ ਵਿਚਲੀ ਵੱਡੀ ਮੰਡੀ ਹੈ ਜਿਸ ਸਬੰਧੀ ਕਾਰ ਬਜਾਰ ਯੂਨੀਅਨ ਦੇ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ ਨੇ ਦੱਸਿਆ ਕਿ ਮਲੋਟ ਕਾਰ ਬਜਾਰ ਦੇ 25 ਸਾਲਾਂ ਦੇ ਇਤਹਾਸ ਵਿਚ ਪਹਿਲੀ ਵਾਰ ਇਹ 27 ਤਰੀਕ ਐਤਵਾਰ ਨੂੰ ਮੰਡੀ ਬੰਦ ਰਹੀ ਹੈ ਜਿਸ ਨਾਲ ਵਪਾਰੀਆਂ ਨੂੰ ਵੱਡਾ ਘਾਟਾ ਹੋਇਆ ਹੈ । ਇਹਨਾਂ ਬਜਾਰਾਂ ਤੋਂ ਇਲਾਵਾ ਦਿਹਾੜੀਦਾਰ ਮਜਦੂਰ ਕਾਮਿਆਂ, ਬੱਸ ਟਰੱਕ ਉਪਰੇਟਰਾਂ ਤੇ ਆਟੋ ਚਾਲਕਾਂ ਨੇ ਵੀ ਦੱਸਿਆ ਕਿ ਚਾਰ ਦਿਨਾਂ ਵਿਚ ਦਿਹਾੜੀ ਬੰਦ ਹੋਣ ਕਾਰਨ ਤੇ ਘਰ ਬੈਠ ਕਿ ਰੋਟੀ ਦਾ ਪ੍ਰਬੰਧ ਕਰਨ ਕਰਕੇ ਜਿੰਦਗੀ ਦੀ ਰੇਲ ਪਟੜੀ ਤੋਂ ਥੱਲੇ ਉਤਰ ਗਈ ਸੀ ਜੋ ਕਿ ਹੁਣ 30 ਅਗਸਤ ਬੁੱਧਵਾਰ ਤੋਂ ਫਿਰ ਲੀਹ ਤੇ ਆਉਣ ਦੀ ਉਮੀਦ ਬਣੀ ਹੈ ।

Comments

comments

Scroll To Top

Facebook

Get the Facebook Likebox Slider Pro for WordPress