News Today :
Home / Malout News / ‘ਵਿਗਿਆਨ ਬਨਾਮ ਚਮਤਕਾਰ’ 4 ਰੋਜਾ ਵਰਕਸ਼ਾਪ ਅੱਜ ਤੋਂ ਸ਼ੁਰੂ

‘ਵਿਗਿਆਨ ਬਨਾਮ ਚਮਤਕਾਰ’ 4 ਰੋਜਾ ਵਰਕਸ਼ਾਪ ਅੱਜ ਤੋਂ ਸ਼ੁਰੂ

ਜਾਦੂ ਚਮਤਕਾਰ ਪ੍ਰਤੀ ਚੇਤਨਾ ਅਤੇ ਵਿਗਿਆਨਕ ਸਮਝ ਪੈਦਾ ਕਰਨਾ ਅਤੇ ਲੋਕਾ ‘ਚ ਵਿਸ਼ਵਾਸ ਵਧਾਉਣਾ ਵਰਕਸ਼ਾਪ ਦਾ ਮੁੱਖ ਮੰਤਵ – ਜੱਗਾ

ਮਲੋਟ, (ਹਰਪ੍ਰੀਤ ਸਿੰਘ ਹੈਪੀ) : ਸੇਠ ਠਾਕਰ ਦਾਸ ਅਹੂਜਾ ਮੈਮੋਰੀਅਲ ਐਡਵਰਡਗੰਜ ਪਬਲਿਕ ਲਾਇਬ੍ਰੇਰੀ ਅਤੇ ਭਗਤ ਸਿੰਘ ਸਾਇੰਸ ਕਲੱਬ ਮਲੋਟ ਵਲੋਂ ਪੰਜਾਬ ਰਾਜ ਵਿਗਿਆਨ ਅਤੇ ਟੈਕਨੌਲੋਜੀ ਕੌਂਸਲ ਚੰਡੀਗੜ੍ਹ, ਵਿਗਿਆਨ ਪ੍ਰਸਾਰ ਦੇ ਸਹਿਯੋਗ ਨਾਲ ਵਿਗਿਆਨ ਅਭਿਰੁਚੀ ਵਿਕਾਸ, 4 ਰੋਜਾ ਟਰੇਨਿੰਗ ਵਰਕਸ਼ਾਪ ਲਾਈ ਜਾ ਰਹੀ ਹੈ । ਇਹ ਜਾਣਕਾਰੀ ਦਿੰਦਿਆਂ ਲਾਇਬਰੇਰੀ ਕੋਆਰਡੀਨੇਟਰ ਸੁਦਰਸ਼ਨ ਜੱਗਾ ਨੇ ਦੱਸਿਆ ਕਿ ਇਸ ਵਰਕਸ਼ਾਪ ਦਾ ਥੀਮ ‘ਵਿਗਿਆਨ ਬਨਾਮ ਚਮਤਕਾਰ’ ਹੈ ਨੂੰ ਭਾਰਤ ਦੇ ਸਾਇੰਸ ਅਤੇ ਟੈਕਨੌਲੋਜੀ ਵਿਭਾਗ , ਨੈਸ਼ਨਲ ਕੌਂਸਲ ਵਿਗਿਆਨ ਅਤੇ ਟੈਕਨੌਲੋਜੀ ਦੇ ਮਾਸਟਰ ਟ੍ਰੇਨਰ ਸਾਇੰਸਦਾਨ ਨਰਿੰਦਰ ਨਾਇਕ ਹੋਣਗੇ ਵਰਕਸ਼ਾਪ ਦਾ ਉਦਘਾਟਨ ਰਾਜ ਰੱਸੇਵੱਟ ਚੇਅਰਮੈਨ ਐਡਵਰਡ  ਗੰਜ ਪਬਲਿਕ ਵੈਲਫੇਅਰ ਐਸੋਸੀਏਸ਼ਨ ਮਲੋਟ ਕਰਨਗੇ ਅਤੇ ਜਿਲ੍ਹਾ ਸਾਇੰਸ ਸੁਪਰਵਾਇਜਰ ਬਲਵਿੰਦਰ ਸਿੰਘ ਵਿਸ਼ੇਸ਼ ਮਹਿਮਾਨ ਹੋਣਗੇ । 11 ਅਕਤੂਬਰ ਵੀਰਵਾਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਆਮ ਪਬਲਿਕ ਸ਼ੋ ਹੋਵੇਗਾ ਜਿਸ ਦੇ ਮੁੱਖ ਮਹਿਮਾਨ ਹਲਕਾ ਮਲੋਟ ਦੇ ਵਿਧਾਇਕ ਹਰਪ੍ਰੀਤ ਸਿੰਘ ਹੋਣਗੇ ਅਤੇ ਪ੍ਰਧਾਨਗੀ ਸਾਬਕਾ ਚੇਅਰਮੈਨ ਐਡਵਰਡਗੰਜ ਕਰਨਗੇ । ਵਿਦਾਇਗੀ ਸਮਾਰੋਹ ਦੇ ਮੁੱਖ ਮਹਿਮਾਨ ਸ੍ਰੀਮਤੀ ਨੀਲਮ ਗੁਲ੍ਹਾਟੀ ਐਡੀਸ਼ਨਲ ਡਾਇਰੈਕਟਰ ਪੰਜਾਬ ਰਾਜ ਵਿਗਿਆਨ ਅਤੇ ਟੈਕਨੌਲੋਜੀ ਕੌਂਸਲ ਚੰਡੀਗੜ੍ਹ ਹੋਣਗੇ। ਇਸ ਤੋਂ ਇਲਾਵਾ ਜਿਲ੍ਹਾ ਸਿੱਖਿਆ ਅਫਸਰ ਮੁਕਤਸਰ (ਸਸ) ਸ੍ਰੀਮਤੀ ਗੁਰਵਿੰਦਰ ਕੌਰ, ਐਡੀਸ਼ਨਲ ਜਿਲ੍ਹਾ ਸਾਇੰਸ ਸੁਪਰਵਾਇਜਰ ਸ਼ਮਿੰਦਰ ਬਤਰਾ, ਡਿਪਟੀ ਜਿਲ੍ਹਾ ਸਿੱਖਿਆ ਅਫਸਰ ਦਵਿੰਦਰ ਕੁਮਾਰ ਇਸ ਵਰਕਸ਼ਾਪ ਦੀ ਅਗਵਾਈ ਕਰਦੇ ਰਹਿਣਗੇ। ਵਰਕਸ਼ਾਪ 9 ਅਕਤੂਬਰ ਤੋ 12 ਅਕਤੂਬਰ ਤੱਕ ਐਡਵਰਡਗੰਜ ਗੈਸਟ ਹਾਊਸ ਮਲੋਟ ਵਿਖੇ ਸਵੇਰੇ 9.00 ਵਜੇ ਤੋਂ ਸ਼ਾਮ 4.00 ਵਜੇ ਤੱਕ ਹੋਵੇਗੀ। ਇਸ ਵਰਕਸ਼ਾਪ ਵਿਚ ਫਾਜ਼ਿਲਕਾ, ਬਠਿੰਡਾ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲਿਆਂ ਦੇ 30-35 ਅਧਿਆਪਕ ਤੇ 15 ਵਿਦਿਆਰਥੀ ਭਾਗ ਲੈ ਰਹੇ ਹਨ । ਵਰਕਸ਼ਾਪ ਦਾ ਮਕਸਦ ਅਧਿਆਪਕਾਂ ਤੇ ਵਿਦਿਆਰਥੀਆਂ ਵਿਚ ਚੇਤਨਾ ਅਤੇ ਵਿਗਿਆਨ ਸਮਝ ਪੈਦਾ ਕਰਕੇ ਉਹਨਾਂ ਨੂੰ ਸਮੇਂ ਦੇ ਹਾਣੀ ਬਣਾਉਣਾ ਹੈ। ਪਿਛਲੇ ਸਾਲਾਂ ਵਿਚ ਵਿਗਿਆਨ ਅਤੇ ਤਕਨੀਕੀ ਤਰੱਕੀ ਦੇ ਬਾਵਜੂਦ ਸਮਾਜ ਦੇ ਵੱਡੇ ਹਿੱਸੇ ਤੇ ਪੁਰਾਣੇ ਅੰਧ ਵਿਸ਼ਵਾਸ ਭਾਰੂ ਹਨ । ਇਹਨਾਂ ਅੰਧ-ਵਿਸ਼ਵਾਸਾਂ ਦਾ ਵਿਗਿਆਨਕ ਸੋਚ ਤੇ ਭਾਰੁ ਹੋਣ ਦਾ ਵੱਡਾ ਕਾਰਨ ਅਨਪੜ੍ਹਤਾ ਤੇ ਗਰੀਬੀ ਹੈ, ਦੇਸ਼ ਦੇ ਲੋਕਾਂ ਦਾ ਵੱਡਾ ਹਿੱਸਾ ਅਖੌਤੀ ਸੁਪਰ ਪਾਵਰ ਬਾਬਿਆਂ ਮਗਰ ਲਗਾ ਹੈ ਜੋ ਕਿ ਪ੍ਰਮਾਤਮਾ ਦੇ ਅਵਤਾਰ ਕਹਾਉਂਦੇ ਹਨ ਅਤੇ ਗੈਬੀ ਸ਼ਕਤੀਆਂ ਦੇ ਮਾਲਕ ਹੋਣ ਦਾ ਦਾਅਵਾ ਕਰਦੇ ਹਨ । ਇਹ ਲੋਕ ਜਾਦੂ ਅਤੇ ਚਮਤਕਾਰਾਂ ਰਾਹੀ ਲੋਕਾ ਨੂੰ ਡਰਾ ਕੇ ਆਪਣੇ ਆਪ ਨੂੰ ਰੱਬੀ ਸ਼ਕਤੀਆਂ ਦੇ ਮਾਲਕ ਹੋਣ ਦਾ ਭਰਮ ਪੈਦਾ ਕਰਦੇ ਹਨ । ਲੋਕਾਂ ਵਿਚ ਅਜਿਹੇ ਜਾਦੂ ਚਮਤਕਾਰ ਪ੍ਰਤੀ ਚੇਤਨਾ ਅਤੇ ਵਿਗਿਆਨ ਸਮਝ ਪੈਦਾ ਕਰਨਾ ਅਤੇ ਲੋਕਾ ਦਾ ਵਿਸ਼ਵਾਸ ਵਧਾਉਣ ਤਾਂ ਕਿ ਆਮ ਲੋਕ ਇਹਨਾਂ ਪਖੰਡੀਆਂ ਦੁਆਰਾ ਠੱਗੇ ਨਾ ਜਾਣ ਹੀ ਇਸ ਵਰਕਸ਼ਾਪ ਦਾ ਮੁੱਖ ਮੰਤਵ ਹੈ ।

Comments

comments

Scroll To Top

Facebook

Get the Facebook Likebox Slider Pro for WordPress