Home / Malout News / ਵਹਿਮ ਭਰਮ ਤਿਆਗ ਕੇ ਸੰਗਤ ਸ੍ਰੀ ਗੂਰ ਗਰੰਥ ਸਾਹਿਬ ਤੋਂ ਸੇਧ ਲਵੇ – ਬਾਬਾ ਬਲਜੀਤ ਸਿੰਘ

ਵਹਿਮ ਭਰਮ ਤਿਆਗ ਕੇ ਸੰਗਤ ਸ੍ਰੀ ਗੂਰ ਗਰੰਥ ਸਾਹਿਬ ਤੋਂ ਸੇਧ ਲਵੇ – ਬਾਬਾ ਬਲਜੀਤ ਸਿੰਘ

ਮਲੋਟ, 12 ਨਵੰਬਰ (ਹਰਪ੍ਰੀਤ ਸਿੰਘ ਹੈਪੀ) : ਹਰ ਤਰਾਂ ਦੇ ਵਹਿਮਾਂ ਭਰਮਾਂ ਨੂੰ ਤਿਆਗ ਕੇ ਸੰਗਤ ਸ੍ਰੀ ਗੁਰੂ ਗਰੰਥ ਸਾਹਿਬ ਦੀ ਬਾਣੀ ਤੋਂ ਸੇਧ ਲੈ ਕੇ ਜਿੰਦਗੀ ਬਤੀਤੀ ਕਰੇ । ਇਹ ਵਿਚਾਰ ਬਾਬਾ ਬਲਜੀਤ ਸਿੰਘ ਨੇ ਨਿਰਮਾਣ ਅਧੀਨ ਗੁਰਦੁਆਰਾ ਚਰਨ ਕਮਲ ਸਾਹਿਬ ਘੁਮਿਆਰਾ ਰੋਡ ਦਾਨੇਵਾਲਾ ਵਿਖੇ ਅੱਜ ਇਕ ਧਾਰਮਿਕ ਸਮਾਗਮ ਦੌਰਾਨ ਸੰਗਤ ਨੂੰ ਸੰਬੋਧਨ ਕਰਦਿਆਂ ਕਹੇ । ਉਹਨਾਂ ਕਿਹਾ ਕਿ ਹਰ ਸਿੱਖ ਨੂੰ ਚਾਹੀਦਾ ਹੈ ਕਿ ਉਹ ਜਿਥੇ ਖੁਸ਼ੀ ਵਿਚ ਸ਼ਬਦ ਗੁਰੂ ਦਾ ਸਹਾਰਾ ਲੈ ਕੇ ਸ਼ੁਕਰਾਣੇ ਦੀ ਅਰਦਾਸ ਕਰੇ ਉਥੇ ਹੀ ਕਿਸੇ ਕਿਸਮ ਦੀ ਦੁੱਖ ਤਕਲੀਫ ਬਿਪਤਾ ਆਉਣ ਤੇ ਵੀ ਥਿੜਕੇ ਨਾ ਅਤੇ ਨਾ ਹੀ ਕਿਸੇ ਪਖੰਡ ਵਾਦ ਦੇ ਜਾਲ ਵਿਚ ਫਸੇ । ਬਲਕਿ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਅੱਗੇ ਸੱਚੇ ਮਨੋਂ ਅਰਦਾਸ ਜੋਦੜੀ ਕਰੇ ਕਿ ਹੇ ਵਾਹਿਗੁਰੂ ਇਹ ਜੋ ਦੁੱਖ ਦੀ ਘੜੀ ਆਈ ਹੈ ਇਸ ਵਿਚੋਂ ਨਿਕਲਣ ਲਈ ਮੈਨੂੰ

ਤਾਕਤ ਸਮਰੱਥਾ ਬਖਸ਼ੋ । ਉਹਨਾਂ ਕਿਹਾ ਕਿ ਗੁਰੂ ਵੱਡਾ ਸਮਰੱਥ ਹੈ ਤੇ ਆਪਣੇ ਭਗਤ ਨੂੰ ਕਿਸੇ ਦੁੱਖ ਤਕਲੀਫ ਵਿਚ ਨਹੀ ਦੇਖ ਸਕਦਾ ਬੇਸ਼ਰਤੇ ਭਗਤ ਥਿੜਕੇ ਨਾ । ਉਹਨਾਂ ਕਿਹਾ ਕਿ ਅੱਜ ਹਰ ਪਾਸੇ ਪਖੰਡ ਦਾ ਪਸਾਰਾ ਹੈ, ਘਰਾਂ ਵਿਚ ਟੀਵੀ ਰਾਹੀ ਵਾਸਤੂਸ਼ਾਸਤਰ ਸਮੇਤ ਕਈ ਤਰਾਂ ਦੇ ਗ੍ਰਹਿਆਂ ਆਦਿ ਦੇ ਭਰਮ ਫੈਲਾਏ ਜਾ ਰਹੇ ਹਨ ਜਿਸ ਤੋਂ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਸਿੱਖ ਨੂੰ ਵਰਜ ਕੇ ਗਏ ਸਨ ਪਰ ਅੱਜ ਸਿੱਖ ਵੀ ਇਹਨਾਂ ਸਾਰੀਆਂ ਕੁਰਹਿਤਾਂ ਦਾ ਸ਼ਿਕਾਰ ਹੋ ਰਿਹਾ ਹੈ ਜਿਸ ਕਰਕੇ ਦੁੱਖ ਤਕਲੀਫਾਂ ਵੱਧ ਰਹੇ ਹਨ । ਨੌਜਵਾਨ ਪੀੜੀ ਨਸ਼ਿਆਂ ਦੀ ਦਲਦਲ ਵਿਚ ਫਸ ਚੁੱਕੀ ਹੈ, ਜਰੂਰਤ ਹੈ ਕਿ ਇਸ ਨਵੀਂ ਪੀੜੀ ਨੂੰ ਸਿੱਖ ਇਤਹਾਸ ਨਵੀਆਂ ਤਕਨੀਕਾਂ ਨਾਲ ਪੜਾਇਆ ਜਾਵੇ ਤਾਂ ਜੋ ਉਹ ਕੁਰਿਹਤਾਂ ਤਿਆਗ ਕੇ ਇਕ ਚੰਗ ਜੀਵਣ ਬਤੀਤ ਕਰਨ ਤੇ ਇਕ ਚੰਗੇ ਤੇ ਵਧੀਆ ਸਮਾਜ ਦੀ ਸਿਰਜਣਾ ਹੋ ਸਕੇ । ਬਾਬਾ ਜੀ ਨੇ ਬੜੇ ਹੀ ਜੋਸ਼ੀਲੇ ਅੰਦਾਜ ਵਿਚ ਸੰਗਤ ਨੂੰ ਝੰਜੋੜਿਆ ਤੇ ਸੰਗਤ ਨੇ ਵੀ ਜੈਕਾਰਿਆਂ ਨਾਲ ਜਵਾਬ ਦੇ ਕੇ ਇਹਨਾਂ ਕੁਰੀਤਾਂ ਤੋਂ ਨਿਜਾਤ ਪਾਉਣ ਦੇ ਪ੍ਰਣ ਕੀਤਾ । ਇਸ ਮੌਕੇ ਗੁਰੂਘਰ ਕਮੇਟੀ ਦੇ ਪ੍ਰਧਾਨ ਹਰਪ੍ਰੀਤ ਸਿੰਘ ਅਤੇ ਬੀਬੀ ਬਲਵਿੰਦਰ ਕੌਰ ਬਰਾੜ ਆਦਿ ਨੇ ਵੀ ਸੰਗਤ ਨੂੰ ਕੇਵਲ ਸ਼ਬਦ ਗੁਰੂ ਦੇ ਲੜ ਲੱਗਣ ਦੀ ਪ੍ਰੇਰਨਾ ਦਿੱਤੀ ।

Comments

comments

Scroll To Top

Facebook

Get the Facebook Likebox Slider Pro for WordPress