News Today :
Home / Malout News / ਮਲੋਟ ਵਿਖੇ ਨਵ ਕਲਾਕਾਰਾਂ ਵੱਲੋਂ ਪੇਸ਼ ਪੰਜਾਬੀ ਨਾਟਕ ‘ਰਾਂਗ ਨੰਬਰ’ ਨੇ ਦਰਸ਼ਕ ਕੀਲੇ

ਮਲੋਟ ਵਿਖੇ ਨਵ ਕਲਾਕਾਰਾਂ ਵੱਲੋਂ ਪੇਸ਼ ਪੰਜਾਬੀ ਨਾਟਕ ‘ਰਾਂਗ ਨੰਬਰ’ ਨੇ ਦਰਸ਼ਕ ਕੀਲੇ

ਲਗਾਤਾਰ ਤਾੜੀਆਂ ਨਾਲ ਗੂੰਜਦਾ ਰਿਹਾ ਦਰਸ਼ਕਾਂ ਦਾ ਖਚਾਖਚ ਭਰਿਆ ਹਾਲ
ਮਲੋਟ, 13 ਨਵੰਬਰ (ਹਰਪ੍ਰੀਤ ਸਿੰਘ ਹੈਪੀ) : ਪੰਜਾਬੀ ਸਿਨੇਮਾ ਨੇ ਬੜੇ ਲੰਮੇ ਸੰਤਾਪ ਤੋਂ ਬਾਅਦ ਆਖਿਰ ਬੀਤੇ ਕੁਝ ਸਾਲਾਂ ਤੋਂ ਸਿਨੇਮਾ ਘਰਾਂ ਵਿਚ ਇਕ ਨਵੀਂ ਪਕੜ ਬਣਾਈ ਹੈ ਅਤੇ ਪੰਜਾਬੀ ਲੋਕਾਂ ਵਿਚ ਵੀ ਪੰਜਾਬੀ ਫਿਲਮਾਂ ਪ੍ਰਤੀ ਪਿਆਰ ਵਿਚ ਚੋਖਾ ਵਾਧਾ ਹੋਇਆ ਹੈ । ਪੰਜਾਬੀ ਦੀ ਇਕ ਹੋਰ ਪਹਿਚਾਣ ਸਟੇਜ ਸ਼ੋਅ ਵੀ ਇਸੇ ਤਰਾਂ ਬੀਤੇ ਸਾਲਾਂ ਵਿਚ ਭਾਵੇਂ ਲਾਪਤਾ ਹੋ ਗਏ ਸਨ ਪਰ ਹੁਣ ਫਿਰ ਕੁਝ ਸਾਲਾਂ ਤੋਂ ਲੋਕਾਂ ਦਾ ਸਟੇਜ ਕਲਾਕਾਰਾਂ ਨੂੰ ਰਜਵਾਂ ਪਿਆਰ ਮਿਲ ਰਿਹਾ ਹੈ । ਮਲੋਟ ਵਿਖੇ ਹਰ ਸਾਲ ਨਵੇਂ ਕਲਾਕਾਰਾਂ ਨਾਲ ਸਟੇਜ ਸ਼ੋ ਕਰਵਾਉਣ ਵਾਲੀ ਉਘੇ ਨਿਰਦੇਸ਼ਕ ਅਤੇ ਪੇਸ਼ੇ ਤੋਂ ਸਰਕਾਰੀ ਅਧਿਆਪਕ ਗੌਰਵ ਭਟੇਜਾ ਨੇ ਆਪਣੇ ਪਲੇਅ ਹਾਊਸ ਥੀਏਟਰ ਗਰੁੱਪ ਵੱਲੋਂ ਬੀਤੀ ਸ਼ਾਮ ਆਪਣੀ 7ਵੀਂ ਪੇਸ਼ਕਾਰੀ ਦੌਰਾਨ ਬਿਲਕੁਲ ਨਵੇਂ ਕਲਾਕਾਰਾਂ ਨਾਲ ਇਕ ਬਹੁਤ ਹੀ ਰੌਚਕ ਅਤੇ ਦਿਲਾਂ ਨੂੰ ਛੂੰਹਦਾ ਪੰਜਾਬੀ ਨਾਟਕ ”ਰਾਂਗ ਨੰ” ਦੀ ਸਫਲ ਪੇਸ਼ਕਾਰੀ ਕਰਕੇ ਕਲਾ ਦੇ ਇਸ ਖੇਤਰ ਵਿਚ ਫਿਰ ਇਕ ਮੀਲ ਪੱਥਰ ਸਾਬਤ ਕੀਤਾ । ਇਸ ਪੂਰੇ ਨਾਟਕ ਦੌਰਾਨ ਦਰਸ਼ਕ ਕੀਲੇ ਗਏ ਅਤੇ ਕਲਾਕਾਰਾਂ ਦੀ ਹੌਂਸਲਾ ਅਫਜਾਈ ‘ਚ ਹਾਲ ਲਗਾਤਾਰ ਤਾੜੀਆਂ ਨਾਲ ਗੂੰਜਦਾ ਰਿਹਾ । ਨਾਟਕ ਦੀ ਸ਼ੁਰੂਆਤ ਮੁੱਖ ਮਹਿਮਾਨ ਸਮਾਜਸੇਵੀ ਗੁਲਸ਼ਨ ਭਟੇਜਾ, ਸੂਬਾ ਸਕੱਤਰ ਪੀਪੀਸੀਸੀ ਸ਼ੁੱਭਦੀਪ ਸਿੰਘ ਬਿੱਟੂ, ਰਾਜ ਰੱਸੇਵਟ, ਐਨਜੀਉ ਕੋਆਰਡੀਨੇਟਰ ਮਨੋਜ ਅਸੀਜਾ, ਅਧਿਆਪਕ ਆਗੂ ਸੁਦਰਸ਼ਨ ਜੱਗਾ, ਕਾਂਗਰਸ ਬਲਾਕ ਪ੍ਰਧਾਨ ਨੱਥੂ ਰਾਮ ਗਾਂਧੀ, ਭਾਜਪਾ ਮੰਡਲ ਪ੍ਰਧਾਨ ਹਰੀਸ਼ ਗਰੋਵਰ, ਜਗਤਾਰ ਸਿੰਘ ਬਰਾੜ ਅਤੇ ਪ੍ਰਦੀਪ ਰੱਸੇਵਟ ਨੇ ਸ਼ਮਾ ਰੌਸ਼ਨ ਕਰਕੇ ਕੀਤੀ । ਡ੍ਰਾ. ਪਾਲੀ

ਭੁਪਿੰਦਰ ਸਿੰਘ ਵੱਲੋਂ ਲਿਖੇ ਇਸ ਨਾਟਕ ਵਿਚ ਪਰਿਵਾਰਾਂ ਵਿਚ ਵੱਧ ਰਹੀਆਂ ਗਲਤ ਫਹਿਮੀਆਂ ਨੂੰ ਮੋਬਾਇਲ ਦੇ ਇਕ ਰਾਂਗ ਨੰਬਰ ਰਾਹੀਂ ਬਹੁਤ ਹੀ ਅਣੋਖੇ, ਪ੍ਰਭਾਵਸ਼ਾਲੀ ਅਤੇ ਸਵੈਪੜਚੋਲ ਦਾ ਸੰਦੇਸ਼ ਦਿੰਦਿਆਂ ਕਲਾਕਾਰਾਂ ਨੇ ਬਖੂਬੀ ਪ੍ਰਦਰਸ਼ਤ ਕੀਤਾ।  ਨਾਟਕ ਤੋਂ ਪਹਿਲਾਂ ਸੰਗੀਤ ਦੀ ਦੁਨੀਆ ਵਿਚ ਅਹਿਮ ਸਥਾਨ ਬਣਾ ਚੁੱਕੀ ਅਤੇ ਪੰਜਾਬੀ ਯੂਨੀਵਰਸਿਟੀ ਵਿਖੇ ਸੰਗੀਤ ਵਿਚ ਐਮ.ਏ ਕਰ ਰਹੀ ਨੌਜਵਾਨ ਕਲਾਕਾਰਾ ਜਸਪ੍ਰੀਤ ਕੌਰ ਨੇ ਲੋਕ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ । ਇਸ ਨਾਟਕ ਵਿਚ ਅਮਿਤ ਸੁਧਾ, ਅੰਗਰੇਜ ਸਿੰਘ, ਰਮਨ ਕੰਬੋਜ, ਮੋਹਣੀ, ਗੁਰਪ੍ਰੀਤ ਸਿੰਘ, ਦਿਵਿਯਾ ਭਾਰਦਵਾਜ, ਸਿਮਰਨ ਨਾਰੰਗ ਆਦਿ ਕਲਾਕਾਰ ਨੇ ਰੋਲ ਅਦਾ ਕੀਤਾ ਜਦਕਿ ਤਕਨੀਕੀ ਸਹਿਯੋਗ ਪਵਨ ਕਟਾਰੀਆ, ਅਤੁਲ ਖੁੰਗਰ ਅਤੇ ਜਿਗਨਸ ਭਟੇਜਾ ਵੱਲੋਂ ਦਿੱਤਾ ਗਿਆ। ਜੱਜ ਭਾਈ ਰਾਖੀਵਾਲਾ ਵੱਲੋਂ ਕਲਾਕਾਰਾਂ ਦੀ ਹੌਂਸਲਾ ਅਫਜਾਈ ਲਈ ਗਿਫਟ ਭੇਂਟ ਕੀਤੇ ਗਏ । ਇਸ ਮੌਕੇ ਨਗਰ ਕੌਂਸਲਰ ਹੈਪੀ ਮੱਕੜ, ਅਸ਼ੋਕ ਬਜਾਜ, ਮਲੋਟ ਵਿਕਾਸ ਮੰਚ ਤੋਂ ਕੋ-ਕਨਵੀਨਰ ਮਾਸਟਰ ਹਿੰਮਤ ਸਿੰਘ,  ਸਕੱਤਰ ਸਾਬਕਾ ਵਰੰਟ ਅਫਸਰ ਹਰਪ੍ਰੀਤ ਸਿੰਘ, ਹੈਰੀ ਕਮਰਾ ਅਤੇ ਲੇਖਕ ਰੋਹਿਤ ਕਾਲੜਾ ਆਦਿ ਸਮੇਤ ਵੱਡੀ ਗਿਣਤੀ ਦਰਸ਼ਕ ਹਾਜਰ ਸਨ ।

Comments

comments

Scroll To Top

Facebook

Get the Facebook Likebox Slider Pro for WordPress