Home / Malout News / ਮਲੋਟ ਵਿਕਾਸ ਮੰਚ ਨੇ ਸ੍ਰੀ ਮੁਕਤਸਰ ਸਾਹਿਬ ਸੜਕ ਨੂੰ ਚੌੜਾ ਕਰਨ ਦੀ ਕੀਤੀ ਮੰਗ

ਮਲੋਟ ਵਿਕਾਸ ਮੰਚ ਨੇ ਸ੍ਰੀ ਮੁਕਤਸਰ ਸਾਹਿਬ ਸੜਕ ਨੂੰ ਚੌੜਾ ਕਰਨ ਦੀ ਕੀਤੀ ਮੰਗ

ਮਲੋਟ, 09 ਨਵੰਬਰ (ਹਰਪ੍ਰੀਤ ਸਿੰਘ ਹੈਪੀ) : ਮਲੋਟ ਵਿਕਾਸ ਮੰਚ ਦੀ ਇਕ ਅਹਿਮ ਮੀਟਿੰਗ ਲੋਹਾ ਬਜਾਰ ਮਲੋਟ ਵਿਖੇ ਕਨਵੀਨਰ ਡ੍ਰਾ. ਸੁਖਦੇਵ ਸਿੰਘ ਗਿੱਲ ਦੀ ਅਗਵਾਈ ਵਿਚ ਹੋਈ । ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਮੰਚ ਦੇ ਸਕੱਤਰ ਸਾਬਕਾ ਵਰੰਟ ਅਫਸਰ ਹਰਪ੍ਰੀਤ ਸਿੰਘ ਹੈਪੀ ਨੇ ਦੱਸਿਆ ਕਿ ਮੀਟਿੰਗ ਵਿਚ ਪਾਸ ਮਤਿਆਂ ਦੌਰਾਨ ਮਲੋਟ ਸ੍ਰੀ ਮੁਕਤਸਰ ਸੜਕ ਨੂੰ ਚੌੜਾ ਕਰਨ ਅਤੇ ਪਹਿਲਾਂ ਤੁਰੰਤ ਸਾਈਡਾਂ ਤੇ ਚਿੱਟੀਆਂ ਪੱਟੀਆਂ ਲਾਉਣ ਦੀ ਮੰਗ ਕੀਤੀ ਗਈ । ਇਸ ਤੋਂ ਇਲਾਵਾ ਮਲੋਟ ਬੱਸ ਅੱਡੇ ਤੋਂ ਤਿਕੋਣੀ ਚੌਂਕ ਤੱਕ ਜੀ.ਟੀ ਰੋਡ ਦੇ ਦੋਹੀਂ ਪਾਸੀਂ ਝੁੱਗੀ ਝੌਂਪੜੀ ਵੱਲੋਂ ਲਗਾਤਾਰ ਕੀਤੇ ਜਾ ਰਹੇ ਕਬਜੇ ਸਬੰਧੀ ਮਲੋਟ ਪ੍ਰਸ਼ਾਸਨ ਨੂੰ ਲਿਖਤੀ ਮੰਗ

ਪੱਤਰ ਦੇਣ ਦਾ ਫੈਸਲਾ ਕੀਤਾ ਗਿਆ । ਮਲੋਟ ਤੋਂ ਬਠਿੰਡਾ, ਅਬੋਹਰ, ਲੰਬੀ ਅਤੇ ਮੁਕਤਸਰ ਸਾਹਿਬ ਨੂੰ ਜਾਣ ਵਾਲੀਆਂ ਸੜਕਾਂ ਦੇ ਕੰਢੇ ਦਰਖਤਾਂ ਦੀਆਂ ਵਧੀਆਂ ਹੋਈਆਂ ਟਾਹਣੀਆਂ ਨਾਲ ਲਗਾਤਾਰ ਵੱਧ ਰਹੇ ਸੜਕ ਹਾਦਸਿਆਂ ਕਾਰਜ ਜੰਗਲਾਤ ਵਿਭਾਗ ਨੂੰ ਟਾਹਣੀਆਂ ਕੱਟਣ ਲਈ ਵੀ ਮੁੱਦਾ ਚੁੱਕਣ ਸੰਬਧੀ ਮਤਾ ਪਾਸ ਕੀਤਾ ਗਿਆ । ਇਸ ਮੌਕੇ ਸਮੂਹ ਸਮਾਜਸੇਵੀ ਜਥੇਬੰਦੀਆਂ ਦੇ ਕੋਆਰਡੀਨੇਟਰ ਡ੍ਰਾ. ਸੁਖਦੇਵ ਸਿੰਘ ਗਿੱਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੇ ਆਦੇਸ਼ਾਂ ਤੇ ਨਗਰ ਕੌਂਸਲ ਵੱਲੋਂ ਮਲੋਟ ਦੇ ਬਜਾਰਾਂ ਵਿਚ ਪੀਲੀਆਂ ਪੱਟੀਆਂ ਲਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਜਲਦ ਹੀ ਤਹਿਸੀਲ ਰੋਡ ਤੇ ਮੇਨ ਬਜਾਰ ਵਿਖੇ ਵੀ ਇਹ ਪੱਟੀਆਂ ਲੱਗ ਜਾਣਗੀਆਂ । ਇਸ ਮੌਕੇ ਮੰਚ ਦੇ ਕੋ-ਕਨਵੀਨਰ ਮਾਸਟਰ ਹਿੰਮਤ ਸਿੰਘ, ਖਜਾਨਚੀ ਹਰਬੰਸ ਲਾਲ, ਗੁਲਸ਼ਨ ਭਟੇਜਾ, ਬ੍ਰਹਮ ਪ੍ਰਕਾਸ਼ ਮੰਗਲਾ, ਮਾਸਟਰ ਦਰਸ਼ਨ ਲਾਲ ਕਾਂਸਲ, ਗੁਰਜੀਤ ਸਿੰਘ ਗਿੱਲ, ਵਕੀਲ ਜਸਪਾਲ ਸਿੰਘ ਔਲਖ, ਦੇਸ ਰਾਜ ਸਿੰਘ, ਰਾਮਸ਼ਰਨ ਛਾਬੜਾ ਅਤੇ ਓਮੇਸ਼ ਨਾਗਪਾਲ ਆਦਿ ਹਾਜਰ ਸਨ ।

Comments

comments

Scroll To Top

Facebook

Get the Facebook Likebox Slider Pro for WordPress