Home / Malout News / ਮਲੋਟ ਬੱਸ ਅੱਡੇ ਨਜਦੀਕ ਨਜਾਇਜ ਕਬਜੇ ਹਟਵਾਉਣ ਲਈ ਐਸ.ਡੀ.ਐਮ ਨੂੰ ਮੰਗ ਪੱਤਰ ਦਿੱਤਾ

ਮਲੋਟ ਬੱਸ ਅੱਡੇ ਨਜਦੀਕ ਨਜਾਇਜ ਕਬਜੇ ਹਟਵਾਉਣ ਲਈ ਐਸ.ਡੀ.ਐਮ ਨੂੰ ਮੰਗ ਪੱਤਰ ਦਿੱਤਾ

ਮਲੋਟ, 09 ਨਵੰਬਰ (ਹਰਪ੍ਰੀਤ ਸਿੰਘ ਹੈਪੀ) : ਮਲੋਟ ਵਿਕਾਸ ਮੰਚ ਦੀ ਕਾਰਜਕਾਰਨੀ ਵੱਲੋਂ ਮੰਚ ਦੇ ਕਨਵੀਨਰ ਡ੍ਰਾ. ਸੁਖਦੇਵ ਸਿੰਘ ਗਿੱਲ ਦੀ ਅਗਵਾਈ ਵਿਚ ਬੱਸ ਅੱਡੇ ਨਜਦੀਕ ਨਜਾਇਜ ਕਬਜੇ ਹਟਵਾਉਣ ਲਈ ਉਪ ਮੰਡਲ ਅਫਸਰ ਮਲੋਟ ਨੂੰ ਇਕ ਮੰਗ ਪੱਤਰ ਦਿੱਤਾ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਸਾਬਕਾ ਵਰੰਟ ਅਫਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮਲੋਟ ਬੱਸ ਅੱਡੇ ਤੋਂ ਲੈ ਕਿ ਤਿਕੋਣੀ ਚੌਂਕ ਤੱਕ ਜੀ.ਟੀ.ਰੋਡ ਦੇ ਦੋਹੀਂ ਪਾਸੇ ਕੁਝ ਝੁੱਗੀ ਝੌਂਪੜੀ ਬਣਾ ਕਿ ਲਗਾਤਾਰ ਕਬਜਾ ਕੀਤਾ ਜਾ ਰਿਹਾ ਹੈ ਅਤੇ ਕੁਝ ਝਾੜੂ ਆਦਿ ਬਣਾਉਣ ਲਈ ਵਰਤੇ ਜਾਂਦੇ ਦਰਖਤਾਂ ਦੇ ਹਿੱਸੇ ਸੜਕ ਦੇ ਵਿਚਕਾਰ ਬਣੇ ਡਿਵਾਈਡਰ ਦੇ ਵਿਛਾ ਦਿੱਤੇ ਜਾਂਦੇ ਹਨ ਜਿਸ ਨਾਲ ਟ੍ਰੈਫਿਕ ਵਿਚ ਵਿਘਣ ਪੈਂਦਾ ਹੈ । ਇਸ ਤੋਂ ਇਲਾਵਾ ਬੱਸ ਅੱਡੇ ਦੇ ਸਾਹਮਣੇ ਦਾਣਾ ਮੰਡੀ ਦੀ ਦੀਵਾਰ ਨਾਲ ਕੁਝ ਠੇਕੇਦਾਰਾਂ ਦੇ ਕਾਮਿਆਂ ਵੱਲੋਂ

ਜੇਸੀਬੀ ਮਸ਼ੀਨਾਂ ਪਾਰਕ ਕਰਨ ਦੇ ਨਾਲ ਨਾਲ ਪੱਕੀਆਂ ਝੁੱਗੀਆਂ ਬਣਾ ਕਿ  ਕਬਜਾ ਕੀਤਾ ਗਿਆ ਹੈ ਜਿਸ ਨਾਲ ਸਰਵਿਸ ਰੋਡ ਅਤੇ ਉਥੇ ਹੀ ਸਥਿਤ ਬੈਂਕ ਆਦਿ ਵਿਖੇ ਕੰਮ ਜਾਣ ਵਾਲਿਆਂ ਨੂੰ ਭਾਰੀ ਪਰੇਸ਼ਾਨੀ ਹੁੰਦੀ ਹੈ ਅਤੇ ਇਹਨਾਂ ਝੁੱਗੀਆਂ ਦੇ ਛੋਟੇ ਛੋਟੇ ਬੱਚੇ ਅਕਸਰ ਜੀ.ਟੀ.ਰੋਟ ਅਤੇ ਸਰਵਿਸ ਰੋਡ ਤੇ ਆ ਜਾਂਦੇ ਹਨ ਜਿਸ ਨਾਲ ਹਮੇਸ਼ਾਂ ਕਿਸੇ ਅਣਹੋਣੀ ਦਾ ਡਰ ਬਣਿਆ ਰਹਿੰਦਾ ਹੈ । ਸਕੱਤਰ ਹੈਪੀ ਨੇ ਦੱਸਿਆ ਕਿ ਨਜਾਇਜ ਕਬਜਿਆਂ ਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ, ਲੰਬੀ, ਅਬੋਹਰ ਅਤੇ ਬਠਿੰਡਾ ਨੂੰ ਜਾਣ ਵਾਲੀਆਂ ਸੜਕਾਂ ਦੇ ਕੰਢੇ ਤੇ ਦਰਖਤਾਂ ਦੀਆਂ ਵਧੀਆਂ ਟਾਹਣੀਆਂ ਕਾਰਨ ਅਤੇ ਉਪਰੋਂ ਧੁੰਦ ਦੇ ਮੌਸਮ ਕਾਰਨ ਰਾਹਗੀਰਾਂ  ਨੂੰ ਪਰੇਸ਼ਾਨੀ ਹੁੰਦੀ ਹੈ ਉਸ ਲਈ ਵੀ ਐਸ.ਡੀ.ਐਮ ਨੂੰ ਬੇਨਤੀ ਕੀਤੀ ਗਈ ਹੈ । ਐਸ.ਡੀ.ਐਮ ਮਲੋਟ ਨਰਿੰਦਰ ਸਿੰਘ ਨੇ ਮਲੋਟ ਵਿਕਾਸ ਮੰਚ ਦੇ ਅਹੁਦੇਦਾਰਾਂ ਨੂੰ ਵਿਸ਼ਵਾਸ਼ ਦਵਾਇਆ ਕਿ ਪ੍ਰਸ਼ਾਸਨ ਵੱਲੋਂ ਦੋਹਾਂ ਮਸਲਿਆਂ ਤੇ ਜਲਦ ਹੀ ਪੁਖਤਾ ਕਾਰਵਾਈ ਕੀਤੀ ਜਾਵੇਗੀ । ਇਸ ਮੌਕੇ ਡ੍ਰਾ. ਸੁਖਦੇਵ ਸਿੰਘ ਗਿੱਲ ਅਤੇ ਹਰਪ੍ਰੀਤ ਸਿੰਘ ਹੈਪੀ ਤੋਂ ਇਲਾਵਾ ਮੰਚ ਦੇ ਕੋ-ਕਨਵੀਨਰ ਮਾਸਟਰ ਹਿੰਮਤ ਸਿੰਘ, ਗੁਰਜੀਤ ਸਿੰਘ ਗਿੱਲ, ਰਾਮਸ਼ਰਨ ਛਾਬੜਾ, ਓਮੇਸ਼ ਨਾਗਪਾਲ, ਮਾਸਟਰ ਜਸਪਾਲ ਸਿੰਘ ਅਤੇ ਬਾਬਾ ਸਰਬਜੀਤ ਸਿੰਘ ਛਾਪਿਆਂਵਾਲੀ ਆਦਿ ਹਾਜਰ ਸਨ ।

Comments

comments

Scroll To Top

Facebook

Get the Facebook Likebox Slider Pro for WordPress