News Today :
Home / Malout News / ਭਗਤ ਸਿੰਘ ਕਿਤਾਬ ਘਰ ਵੱਲੋ ਇਕ ਰੋਜਾ ਨਾਟ ਵਰਕਸ਼ਾਪ 8 ਨੂੰ

ਭਗਤ ਸਿੰਘ ਕਿਤਾਬ ਘਰ ਵੱਲੋ ਇਕ ਰੋਜਾ ਨਾਟ ਵਰਕਸ਼ਾਪ 8 ਨੂੰ

ਸ਼ਹਿਰ ਮਲੋਟ ਵਿੱਚ ਲੋੜਵੰਦ ਅਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਪੁਸਤਕਾਂ ਮੁਹੱਈਆ ਕਰਵਾਉਣ ਦੇ ਮਨੋਰਥ ਨਾਲ ਹੋਂਦ ਵਿਚ ਆਈ ਸੰਸਥਾ ਭਗਤ ਸਿੰਘ ਕਿਤਾਬ ਘਰ ਵੱਲੋਂ ਸ਼ਹਿਰ ਵਿਚ ਰੰਗਮੰਚ ਨੂੰ ਪ੍ਰਫੁਲਿਤ ਕਰਨ ਲਈ ਇੱਕ ਰੋਜਾ ਨਾਟ ਵਰਕਸ਼ਾਪ ਦਾ ਆਯੋਜਨ 8 ਅਕਤੂਬਰ ਨੂੰ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਤਹਿਸੀਲ ਰੋਡ ਵਿਖੇ ਕੀਤਾ ਜਾ ਰਿਹਾ ਹੈ । ਸੁਦਰਸ਼ਨ ਜੱਗਾ ਨੇ ਦੱਸਿਆ ਕਿ ਚੰਡੀਗੜ੍ਹ ਤੋਂ ਰੰਗਮੰਚੀ ਅਦਾਕਾਰਾ ਡਾ. ਕੰਵਲਜੀਤ ਕੌਰ ਢਿੱਲੋਂ ਮੁਖੀ ਪੰਜਾਬੀ ਵਿਭਾਗ ਸਰਕਾਰੀ ਕਾਲਜ ਚੰਡੀਗੜ੍ਹ ਦੇ ਇਸ ਵਰਕਸ਼ਾਪ ਨੂੰ ਲਗਾਉਣ ਲਈ ਉਚੇਚੇ ਰੂਪ ਵਿੱਚ ਪਹੁੰਚ ਰਹੇ ਹਨ।

ਰਿਸ਼ੀ ਹਿਰਦੇਪਾਲ ਨੇ ਦੱਸਿਆ ਕਿ ਇਹ ਵਰਕਸ਼ਾਪ ਹਰੇਕ ਉਮਰ ਵਰਗ ਦੇ ਲਈ ਹੈ, ਦਾਖ਼ਲਾ ਸਭਨਾਂ ਲਈ ਖੁੱਲਾ ਹੈ, ਕੋਈ ਵੀ ਚਾਹਵਾਨ ਰੰਗਮੰਚ ਸੰਬੰਧੀ ਬਾਰੀਕੀਆਂ ਦੀ ਜਾਣਕਾਰੀ ਲੈ ਸਕਦਾ ਹੈ । ਹਰਵਿੰਦਰਪਾਲ ਸਿੰਘ ਸੀਂਚਾ ਨੇ ਕਿਹਾ ਅਸੀਂ ਸ਼ਹਿਰ ਵਿਚ ਨਾਟਕ ਅਤੇ ਰੰਗਮੰਚ ਨੂੰ ਪ੍ਰਫੁਲਿਤ ਕਰਨ ਵਿਚ ਲੱਗੇ ਹੋਏ ਹਾਂ ਅਤੇ ਇਸੇ ਲਈ ਅਸੀਂ ਹਰੇਕ ਸੰਭਵ ਕੋਸ਼ਿਸ਼ ਕਰ ਰਹੇ ਹਾਂ । ਇਸ ਮੌਕੇ ਪ੍ਰੋ. ਚੰਦਰ ਅਦੀਬ, ਪਵਨ ਚੌਹਾਨ, ਸੰਜੇ ਕੁਮਾਰ, ਪਵਨ ਕੁਮਾਰ, ਸੁਨੀਲ ਰੇਵਾੜੀਆ, ਰਾਹੁਲ, ਵਿੱਕੀ, ਗੌਰਵ ਸੇਖੂ ਆਦਿ ਹਾਜ਼ਰ ਸਨ

ਰਿਸ਼ੀ ਹਿਰਦੇਪਾਲ  ( ਪ੍ਰੋ਼. ਹਿਰਦੇਪਾਲ ਸਿੰਘ )
ਪੰਜਾਬੀ ਵਿਭਾਗ
ਮਹਾਰਾਜਾ ਰਣਜੀਤ ਸਿੰਘ ਕਾਲਜ , ਮਲੋਟ
+919814666789
+91 9779716072

Comments

comments

Scroll To Top

Facebook

Get the Facebook Likebox Slider Pro for WordPress