Home / Malout News / ਪਿੰਡ ਤਰਖਾਣਵਾਲਾ ਵਿਖੇ ਲੀਗਲ ਕਲੀਨਿਕ ਦਾ ਉਦਘਾਟਨ

ਪਿੰਡ ਤਰਖਾਣਵਾਲਾ ਵਿਖੇ ਲੀਗਲ ਕਲੀਨਿਕ ਦਾ ਉਦਘਾਟਨ

ਮਲੋਟ, 13 ਨਵੰਬਰ (ਹਰਪ੍ਰੀਤ ਸਿੰਘ ਹੈਪੀ) : ਪਿੰਡ ਤਰਖਾਣ ਵਾਲਾ ਵਿਖੇ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਲੀਗਲ ਕਲੀਨਿਕ ਖੋਲਿਆ ਗਿਆ ਜਿਸ ਦਾ ਉਦਘਾਟਨ ਮਾਨਯੋਗ ਜਿਲਾ ਅਤੇ ਸ਼ੈਸ਼ਨ ਜੱਜ ਸਹਿਤ ਚੇਅਰਮੈਨ ਕਿਸ਼ੋਰ ਚੰਦ ਅਤੇ ਸਿਵਲ ਜੱਜ ਸੀਨੀਅਰ ਡਵੀਜਨ ਸਹਿਤ ਸਕੱਤਰ ਮੈਡਮ ਹਰਗੁਰਜੀਤ ਕੌਰ ਨੇ ਕੀਤਾ । ਇਸ ਮੌਕੇ ਜੱਜ ਮੈਡਮ ਸ਼ਿਲਪੀ ਗੁਪਤਾ ਅਤੇ ਜੱਜ ਮੈਡਮ ਈਸ਼ਾ ਗੋਇਲ ਵੀ ਉਚੇਚੇ ਤੌਰ ਤੇ ਹਾਜਰ ਸਨ । ਲੀਗਲ ਵਲੰਟੀਅਰ

ਐਡਵੋਕੇਟ ਹਰਦੇਵ ਸਿੰਘ ਬਰਾੜ ਅਤੇ ਗੁਰਪ੍ਰੀਤ ਸਿੰਘ ਦੀ ਪੈਰਾ ਲੀਗਲ ਵਲੰਟੀਅਰ ਡਿਊਟੀ ਲਗਾਈ ਗਈ ਜੋ ਇਸ ਲੀਗਲ ਕਲੀਨਿਕ ਵਿਖੇ ਲੋਕਾਂ ਨੂੰ ਸੇਵਾਵਾਂ ਦੇਣਗੇ । ਇਸ ਮੌਕੇ ਸਰਪੰਚ ਪਰਮਜੀਤ ਕੌਰ, ਗੁਰਤੇਜ ਸਿੰਘ ਸਾਬਕਾ ਸਰਪੰਚ, ਜਸਪਾਲ ਸਿੰਘ, ਗੁਰਲਾਭ ਸਿੰਘ, ਗਿਨੀ ਬਰਾੜ ਸਮੇਤ ਮਲੋਟ ਦੇ ਸੀਨੀਅਰ ਵਕੀਲ ਐਸਕੇ ਗੁਕਲਾਨੀ, ਸੁਖਵੰਤ ਸਿੰਘ ਭੁੱਲਰ, ਮਲਕੀਤ ਸਿੰਘ ਮਾਨ, ਜਗਪ੍ਰਤਾਪ ਸਿੰਘ, ਬਲਜੀਤ ਸਿੰਘ ਔਲਖ, ਨਿਰਮਲ ਸਿੰਘ ਉਪਲ, ਗੋਲਡੀ ਵਕੀਲ ਅਤੇ ਬਲਰਾਜ ਸਰਾਂ, ਲੱਕੀ ਉੜਾਂਗ, ਤਰਲੋਚਨ ਸਿੰਘ ਬਾਮ ਅਤੇ ਗੁਰਮੀਤ ਸਿੰਘ ਕਿੱਲਿਆਂਵਾਲੀ ਆਦਿ ਹਾਜਰ ਸਨ ।

Comments

comments

Scroll To Top

Facebook

Get the Facebook Likebox Slider Pro for WordPress