Home / Malout News / ਤਹਿਸੀਲ ਰੋਡ ਮਲੋਟ ਤੇ ਜਾਣ ਵਾਲਿਆਂ ਨੂੰ ਵੀ ਮਿਲੇਗੀ ਟ੍ਰੈਫਿਕ ਜਾਮ ਤੋਂ ਨਿਯਾਤ – ਹਰਪ੍ਰੀਤ ਹੈਪੀ

ਤਹਿਸੀਲ ਰੋਡ ਮਲੋਟ ਤੇ ਜਾਣ ਵਾਲਿਆਂ ਨੂੰ ਵੀ ਮਿਲੇਗੀ ਟ੍ਰੈਫਿਕ ਜਾਮ ਤੋਂ ਨਿਯਾਤ – ਹਰਪ੍ਰੀਤ ਹੈਪੀ

ਮਲੋਟ, 12 ਨਵੰਬਰ (ਆਰਤੀ ਕਮਲ) : ਛੋਟੇ ਸ਼ਹਿਰਾਂ ਵਿਚ ਪੁਰਾਣੇ ਬਜਾਰ ਆਪਣੀ ਸ਼ੁਰੂਆਤ ਤੋਂ ਹੀ ਜਿਨੇ ਚੌੜੇ ਰੱਖੇ ਗਏ ਸਨ ਉਹ ਹੁਣ ਉਸ ਤੋਂ ਵੱਧ ਚੌੜੇ ਨਹੀ ਹੋ ਸਕਦੇ ਪਰ ਦਿਨੋ ਦਿਨ ਵੱਧ ਰਹੀਆਂ ਗੱਡੀਆਂ ਕਾਰਨ ਇਹਨਾਂ ਬਜਾਰਾਂ ਵਿਚੋਂ ਲੰਘਣਾ ਮੁਸ਼ਕਲ ਹੋ ਰਿਹਾ ਹੈ ਅਤੇ ਟ੍ਰੈਫਿਕ ਜਾਮ ਦੀ ਸਮੱਸਿਆ ਵੀ ਵੱਧ ਰਹੀ ਹੈ । ਮਲੋਟ ਸ਼ਹਿਰ ਦੀ ਪੁਰਾਣੀ ਤਹਿਸੀਲ ਰੋਡ ਤੇ ਵੀ ਅਕਸਰ ਟ੍ਰੈਫਿਕ ਜਾਮ ਲੱਗਾ ਰਹਿੰਦਾ ਹੈ ਜਿਸ ਤੋਂ ਰਾਹਗੀਰਾਂ ਨੂੰ ਨਿਯਾਤ ਦਵਾਉਣ ਲਈ ਮਲੋਟ ਵਿਕਾਸ ਮੰਚ ਵੱਲੋਂ ਨਗਰ ਕੌਂਸਲ ਮਲੋਟ ਦੇ ਸਹਿਯੋਗ ਨਾਲ ਅੱਜ ਪੀਲੀਆਂ ਪੱਟੀਆਂ ਲਾਉਣ ਦਾ ਕਾਰਜ ਸ਼ੁਰੂ ਕੀਤਾ ਗਿਆ । ਇਹ ਪੀਲੀਆਂ ਪੱਟੀਆਂ ਦਾ ਕੰਮ ਸ਼ੁਰੂ ਕਰਵਾਉਣ ਲਈ ਐਡਵਰਡਗੰਜ ਕਮੇਟੀ ਮਲੋਟ ਦੇ ਚੇਅਰਮੈਨ ਪ੍ਰਮੋਦ ਕੁਮਾਰ ਮਹਾਸ਼ਾ, ਸੀਨੀਅਰ ਵਾਈਸ ਚੇਅਰਮੈਨ ਵਰਿੰਦਰ ਮੱਕੜ, ਡਾਇਰੈਕਟਰ ਰਾਜ ਕੁਮਾਰ ਨਾਗਪਾਲ,

ਟ੍ਰੈਫਿਕ ਇਨਚਾਰਜ ਮਲੋਟ ਬਿਸ਼ਨ ਲਾਲ ਅਤੇ ਵਿਕਾਸ ਮੰਚ ਦੇ ਸਕੱਤਰ ਸਾਬਕਾ ਵਰੰਟ ਅਫਸਰ ਹਰਪ੍ਰੀਤ ਸਿੰਘ ਹੈਪੀ ਵਿਸ਼ੇਸ਼ ਤੌਰ ਤੇ ਹਾਜਰ ਸਨ । ਇਸ ਮੌਕੇ ਸਮੁੱਚੇ ਪਤਵੰਤਿਆਂ ਦਾ ਸਵਾਗਤ ਕਰਦਿਆਂ ਵਰੰਟ ਅਫਸਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਟ੍ਰੈਫਿਕ ਦੀ ਸਮੱਸਿਆ ਇਕ ਗੰਭੀਰ ਵਿਸ਼ਾ ਹੈ ਅਤੇ ਸੜਕ  ਤੇ ਲੱਗੀਆਂ ਇਹ ਪੱਟੀਆਂ ਇਕ ਸੰਕੇਤ ਹਨ ਕਿ ਆਪਣੀਆਂ ਗੱਡੀਆਂ ਇਸ ਹੱਦ ਦੇ ਅੰਦਰ ਹੀ ਪਾਰਕ ਕੀਤੀਆਂ ਜਾਣ ਪਰ ਇਹ ਪੱਟੀਆਂ ਸ਼ਹਿਰ ਦੇ ਹਰ ਨਾਗਰਿਕ ਦੇ ਦਿਮਾਗ ਵਿਚ ਲੱਗਣੀਆਂ ਜਰੂਰੀ ਹਨ ਤਾਂ ਜੋ ਸ਼ਹਿਰ ਅੰਦਰ ਆਪਣੇ ਕੰਮ ਕਾਰ ਕਰਦਿਆਂ ਉਹ ਆਪਣੀਆਂ ਗੱਡੀਆਂ ਨੂੰ ਵਰਤਦੇ ਸਮੇਂ ਇਹ ਹਮੇਸ਼ਾਂ ਧਿਆਨ ਰੱਖਣ ਕਿ ਉਹਨਾਂ ਦੇ ਗੱਡੀ ਚਲਾਉਣ ਦੇ ਤਰੀਕੇ ਜਾਂ ਗੱਡੀ ਪਾਰਕ ਕਰਨ ਲਈ ਵਰਤੇ ਜਾ ਰਹੇ ਸਥਾਨ ਨਾਲ ਕਿਸੇ ਹੋਰ ਰਾਹਗੀਰ ਨੂੰ ਮੁਸ਼ਕਲ ਪੇਸ਼ ਨਾ ਆਵੇ । ਟ੍ਰੈਫਿਕ ਇਨਚਾਰਜ ਬਿਸ਼ਨ ਲਾਲ ਨੇ ਕਿਹਾ ਕਿ ਹਰ ਸ਼ਹਿਰ ਵਾਸੀ ਦੇ ਨਾਲ ਨਾਲ ਵਿਸ਼ੇਸ਼ ਕਰਕੇ ਨੌਜਵਾਨ ਪੀੜੀ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਟ੍ਰੈਫਿਕ ਪੁਲਿਸ ਸ਼ਹਿਰ ਵਾਸੀਆਂ ਨੂੰ ਇਕ ਸੁਚਾਰੂ ਟ੍ਰੈਫਿਕ ਵਿਵਸਥਾ ਦੇਣ ਲਈ ਹਮੇਸ਼ਾਂ ਤਤਪਰ ਰਹਿੰਦੀ ਹੈ । ਇਸ ਮੌਕੇ ਸਮਾਜਸੇਵੀ ਜਥੇਬੰਦੀਆਂ ਦੇ ਜਿਲਾ ਕੋਆਰਡੀਨੇਟਰ ਡ੍ਰਾ. ਸੁਖਦੇਵ ਸਿੰਘ ਗਿੱਲ, ਨਗਰ ਕੌਂਸਲ ਮਲੋਟ ਦੇ ਮੀਤ ਪ੍ਰਧਾਨ ਹੈਪੀ ਡਾਵਰ, ਟਰਾਲੀ ਯੂਨੀਅਨ ਦੇ ਪ੍ਰਧਾਨ ਲਖਜੀਤ ਸਿੰਘ ਲੱਖਾ, ਕਾਰ ਬਜਾਰ ਯੂਨੀਅਨ ਦੇ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ ਆਦਿ ਸਮੇਤ ਮਲੋਟ ਵਿਕਾਸ ਮੰਚ ਦੇ ਕੋ-ਕਨਵੀਨਰ ਮਾਸਟਰ ਹਿੰਮਤ ਸਿੰਘ, ਬਾਣੀ ਮਾਸਟਰ ਦਰਸ਼ਨ ਲਾਲ ਕਾਂਸਲ, ਖਜਾਨਚੀ ਹਰਬੰਸ ਲਾਲ, ਪ੍ਰਧਾਨ ਗੁਰਜੀਤ ਸਿੰਘ ਗਿੱਲ, ਵਕੀਲ ਜਸਪਾਲ ਸਿੰਘ ਔਲਖ, ਦੇਸ ਰਾਜ ਸਿੰਘ, ਕੇਸਰ ਸਿੰਘ, ਆਤਮਾ ਕਟਾਰੀਆ ਅਤੇ ਅਨਿਲ ਗੁਦਾਰਾ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ ।

Comments

comments

Scroll To Top

Facebook

Get the Facebook Likebox Slider Pro for WordPress