Home / Malout News / ਚਾਵਲ ਦੀ ਥਾਂ ਕੁਝ ਹੋਰ ਖਾ ਸਕਦੇ ਹਾਂ ਪਰ ਆਕਸੀਜਨ ਦੀ ਥਾਂ ਸਲਫਰ ਨਾਲ ਸਾਹ ਨਹੀ ਲੈ ਸਕਦੇ : ਵਿਜੈ ਗਰਗ

ਚਾਵਲ ਦੀ ਥਾਂ ਕੁਝ ਹੋਰ ਖਾ ਸਕਦੇ ਹਾਂ ਪਰ ਆਕਸੀਜਨ ਦੀ ਥਾਂ ਸਲਫਰ ਨਾਲ ਸਾਹ ਨਹੀ ਲੈ ਸਕਦੇ : ਵਿਜੈ ਗਰਗ

ਮਲੋਟ, 09 ਨਵੰਬਰ (ਹਰਪ੍ਰੀਤ ਸਿੰਘ ਹੈਪੀ) : ਹਰ ਪਾਸੇ ਹਨੇਰਾ ਫੈਲਾ ਦਿੱਤਾ, ਦਿਨੇ ਲਾਇਟਾਂ ਜਗਾ ਦਿੱਤੀਆਂ, ਸਕੂਲ ਬੰਦ ਕਰਵਾ ਦਿੱਤੇ, ਸੜਕਾਂ ਉੱਤੇ ਨਾ ਦਿਖਣ ਕਾਰਨ ਐਕਸੀਡੈਂਟ ਨਾਲ ਲੋਕ ਮਰ ਰਹੇ (ਕੱਲ ਦੇ ਮਰੇ ਤੇ ਜ਼ਖਮੀਆਂ ਨਾਲ ਅਖਬਾਰਾਂ ਭਰੀਆ ਹਨ) । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਮੰਡੀ ਹਰਜੀ ਰਾਮ ਮਲੋਟ ਦੇ ਪ੍ਰਿੰਸੀਪਲ ਵਿਜੈ ਗਰਗ ਨੇ ਚੋਣਵੇਂ ਪੱਤਰਕਾਰਾਂ ਕੋਲ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਹੈ, ਮੂੰਹ ਲਕੋ (ਢੱਕ) ਕੇ ਲੋਕੀ ਬਾਹਰ ਨਿਕਲ ਰਹੇ ਹਨ, ਕੁਝ ਜਗਾ ਮਾਸੂਮ 50 ਸਿਗਰਟਾਂ ਦੇ ਬਰਾਬਰ ਇੱਕ ਦਿਨ ਦਾ ਧੂੰਆ

ਲੈਣ ਨੂੰ ਮਜਬੂਰ ਹਨ, ਕੈਸਰ-ਦਮਾ-ਕਿਡਨੀ- ਚਰਮ ਰੋਗ ਦੇ ਖਦਸ਼ੇ ਵਧਣ ਦਾ ਤੋਹਫ਼ਾ ਮੁਫਤ, ਅੱਖਾਂ ਨੂੰ ਖੁੱਲਣ ਉੱਤੇ ਜਲਣ ਸਾਫ ਪਤਾ ਲੱਗਦੀ ।  ਦਿੱਲੀ ਦੀ ਹਵਾ ਲੰਦਨ ਦੀ ਹਵਾ ਤੋ 100 ਗੁਣਾ ਜਹਰੀਲੀ ਹੋ ਗਈ ਹੈ । ਵਿਜੈ ਗਰਗ ਨੇ ਕਿਹਾ ਕਿ ਪੂਰੇ ਉੱਤਰੀ ਭਾਰਤ ਵਿੱਚ ਸਿਹਤ ਐਮਰਜੈਂਸੀ ਲਾਗੂ, ਟਰੇਨਾ, ਜਹਾਜ਼, ਸੜਕਾਂ ਰੋਕ ਦਿੱਤੀਆਂ । ਇਹ ਸਭ ਲਈ ਅਸੀ ਪਰਮਾਣੂ ਬੰਬ ਨਹੀ ਚਲਾਏ ਸਗੋ ਧਰਮ ਦੇ ਨਾਮ ਉੱਤੇ ਪਟਾਕੇ ਚਲਾਏ ਤੇ ਕਿਰਸਾਨੀ ਦੀ ਹਲਾਤ ਦੱਸ ਲੀਡਰਾਂ ਦੇ ਮੌਢੇ ਚੱੜ ਖੇਤਾਂ ਨੂੰ ਅੱਗ ਲਾਈ ਹੈ । ਉਹਨਾਂ ਕਿਹਾ ਕਿ ਅਸੀ ਭਾਰਤੀ ਹਾਂ, ਰਾਮ ਤੇ ਬਾਬੇ ਨਾਨਕ ਦੇ ਉਪਾਸਕ ।  ਕੋਰੀਆ ਦੇ ਕਿੰਮਯੋਗ ਦੀ ਐਸੀ ਦੀ ਤੈਸੀ,,,  ਦੇਖਿਆ ਕਿੰਨਾ ਵੱਡਾ ਕੰਮ ਚੁੱਟਕੀਆਂ ਵਿੱਚ ਹੀ ਕਰ ਦਿੱਤਾ । ਮਿੱਠੀ ਤੇ ਹੌਲੀ ਮੌਤ ਫੈਲਾ ਦਿੱਤੀ । ਵਿਜੈ ਗਰਗ ਨੇ ਕਿਹਾ ਕਿ  ਇਸ ਸਭ ਦੇ ਬਾਵਜੂਦ ਹੁਣ ਕੁੱਝ ਆਉਣਗੇ ਬਹਿਸ ਕਰਨ, ਬੇਤੁੱਕੇ ਤਰਕ ਦੇਣ । ਉਹਨਾਂ ਕਿਹਾ ਕਿ ਧਰਮ ਤੋ ਪਹਿਲਾ ਸਾਨੂੰ ਇਨਸਾਨ ਹੋਣ ਦੀ ਲੋੜ ਹੈ ਤੇ ਖਾਣ ਤੋ ਪਹਿਲਾ ਸਾਹ ਦੀ ਲੋੜ । ਉਹਨਾਂ ਕਿਹਾ ਕਿ  ਚਾਵਲ ਦੀ ਥਾਂ ਤੇ ਹੋਰ ਵੀ ਕੁੱਝ ਖਾਧਾ ਜਾ ਸਕਦਾ ਪਰ ਕੀ ਆਕਸੀਜ਼ਨ ਦੀ ਥਾਂ ਸਲਫ਼ਰ ਨਾਲ ਸਾਹ  ਲੈ ਸਕਦੇ ਹਾ ।

Comments

comments

Scroll To Top

Facebook

Get the Facebook Likebox Slider Pro for WordPress