Home / Malout News / ਐਨ.ਆਰ.ਆਈ ਪਰਿਵਾਰ ਨੇ ਸਰਕਾਰੀ ਸਕੂਲ ਦੇ ਬੱਚਿਆਂ ਦਾ ਜਨਮ ਦਿਨ ਮਨਾਇਆ

ਐਨ.ਆਰ.ਆਈ ਪਰਿਵਾਰ ਨੇ ਸਰਕਾਰੀ ਸਕੂਲ ਦੇ ਬੱਚਿਆਂ ਦਾ ਜਨਮ ਦਿਨ ਮਨਾਇਆ

ਮਲੋਟ, 14 ਨਵੰਬਰ (ਹਰਪ੍ਰੀਤ ਸਿੰਘ ਹੈਪੀ) – ਲੋੜਵੰਦ ਲੋਕਾਂ ਖਾਸ ਕਰਕੇ ਬੱਚਿਆਂ ਦੇ ਭਵਿੱਖ ਲਈ ਫ਼ਿਕਰਮੰਦ ਐਨ.ਆਰ.ਆਈ ਰਵਿੰਦਰ ਮੱਕੜ ਦੀ ਇੱਛਾ ਅਤੇ ਸਹਿਯੋਗ ਨਾਲ ਸ਼ਹਿਰ ਦੇ ਉੱਘੇ ਸਮਾਜ ਸੇਵਕਾਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਕੈਂਪ-1 ਦੇ ਛੋਟੇ-ਛੋਟੇ ਬੱਚਿਆਂ ਦਾ ਜਨਮ ਦਿਨ ਕੇਕ ਕੱਟ ਕੇ ਮਨਾਇਆ ਗਿਆ।  ਇਸ ਮੌਕੇ ਐਨ.ਆਰ.ਆਈ ਮੱਕੜ ਦੇ ਭਰਾ ਕਰੁਨ ਮੱਕੜ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਮਾਜ ਸੇਵੀ ਸੰਸਥਾਵਾਂ ਮਲੋਟ ਦੇ

ਕੋਆਰਡੀਨੇਟਰ ਮਨੋਜ ਅਸੀਜਾ ਅਤੇ ਰਾਜੇਸ਼ ਕੁਮਾਰ ਨੇ ਦੱਸਿਆ ਕਿ ਰਵਿੰਦਰ ਮੱਕੜ ਦੇ ਸੁਨੇਹੇ ‘ਤੇ ਬੱਚਿਆਂ ਦਾ ਜਨਮ ਦਿਨ ਮਨਾਉਣ ਦੇ ਨਾਲ-ਨਾਲ 50 ਦੇ ਕਰੀਬ ਬੱਚਿਆਂ ਨੂੰ ਹਲਵਾ ਛੋਲੇ ਵੰਡੇ ਗਏ ਅਤੇ 17 ਕੰਜਕਾਂ ਨੂੰ ਉਪਹਾਰ ਵੰਡੇ ਗਏ। ਕੋਆਰਡੀਨੇਟਰ ਮਨੋਜ ਅਸੀਜਾ ਨੇ ਐਨ.ਆਰ.ਆਈ ਰਵਿੰਦਰ ਮੱਕੜ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼੍ਰੀ ਮੱਕੜ ਦੂਰ ਬੈਠੇ ਹੋਏ ਵੀ ਜ਼ਰੂਰਤਮੰਦਾਂ ਦੀ ਸਹਾਇਤਾ ਲਈ ਤਿਆਰ ਰਹਿੰਦੇ ਹਨ ਅਤੇ ਉਨ•ਾਂ ਨੂੰ ਵੀ ਸਮਾਜ ਭਲਾਈ ਦੇ ਕੰਮਾ ਲਈ ਹੱਲਾ ਸ਼ੇਰੀ ਦਿੰਦੇ ਰਹੰਦੇ ਹਨ। ਇਸ ਮੌਕੇ ਬੀ.ਆਰ.ਪੀ ਰਾਜੇਸ਼ ਕੁਮਾਰ, ਅਧਿਆਪਕ ਰਾਕੇਸ਼ ਕੁਮਾਰ, ਸਮਾਜ ਸੇਵੀ ਸ਼ੁਸ਼ੀਲ ਗਰੋਵਰ,  ਅਧਿਆਪਕਾ ਰਾਜਵੀਰ ਕੌਰ, ਸੋਮਾ ਰਾਣੀ, ਨਿਤਾਸ਼ਾ, ਰਵਿੰਦਰ ਕੁਮਾਰ ਭੋਲੀ ਆਦਿ ਹਾਜ਼ਰ ਹੋਏ।

Comments

comments

Scroll To Top

Facebook

Get the Facebook Likebox Slider Pro for WordPress