News Today :
Home / Malout News / ਇੰਟਰਨੈਟ ਆਫ ਥਿੰਗਜ ਵਿਸ਼ੇ ਤੇ ਸੈਮੀਨਾਰ ਅੱਜ 1 ਨੂੰ

ਇੰਟਰਨੈਟ ਆਫ ਥਿੰਗਜ ਵਿਸ਼ੇ ਤੇ ਸੈਮੀਨਾਰ ਅੱਜ 1 ਨੂੰ

ਮਲੋਟ, 30 ਨਵੰਬਰ (ਹਰਪ੍ਰੀਤ ਸਿੰਘ ਹੈਪੀ) : ਰਿਆਤ ਬਾਹਰਾ ਯੂਨੀਵਰਸਿਟੀ ਵੱਲੋਂ ਮਲੋਟ ਦੇ ਵੱਖ ਵੱਖ ਸਕੂਲਾਂ ਵਿਚ ਇੰਟਰਨੈਟ ਆਫ ਥਿੰਗਜ ਵਿਸ਼ੇ ਤੇ ਅੱਜ 1 ਦਸੰਬਰ ਨੂੰ ਸੈਮੀਨਾਰ ਕਰਵਾਇਆ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਜਿਲ•ਾ ਸ੍ਰੀ ਮੁਕਤਸਰ ਸਾਹਿਬ ਮੈਨੇਜਰ ਪ੍ਰੋ. ਗੁਰਸ਼ਰਨ ਸਿੰਘ ਨੇ ਦੱਸਿਆ ਕਿ ਮਲੋਟ ਦੇ ਹੋਲੀ ਐਂਜਲ ਸਕੂਲ, ਡੀ.ਏ.ਵੀ ਸਕੂਲ ਅਤੇ ਬਾਬਾ ਈਸ਼ਰ ਸਿੰਘ ਸਕੂਲ ਕੱਟਿਆਂਵਾਲੀ ਵਿਖੇ ਇਹ ਸੈਮੀਨਾਰ ਲਾਇਆ ਜਾਵੇਗਾ ਅਤੇ ਇਸ਼ ਵਿਚ ਬਾਹਰਵੀਂ ਦੇ ਵਿਦਿਆਰਥੀ ਹਿੱਸਾ ਲੈ ਸਕਣਗੇ । ਇਸ ਵਰਕਸ਼ਾਪ ਵਿਚ ਵਿਦਿਆਰਥੀਆਂ ਨੂੰ ਇੰਟਰਨੈਟ ਦੀ ਸਹੀ ਇਸਤੇਮਾਲ ਤੋਂ ਇਲਾਵਾ ਸਮਾਰਟ ਫੋਨ ਰਾਹੀਂ ਘਰ ਦੇ ਇਲੈਕਟ੍ਰਾਨਿਕ ਉਪਰਕਰਨਾਂ ਨੂੰ ਚਲਾਉਣ ਬਾਰੇ ਮੁਢਲੀ ਜਾਣਕਾਰੀ ਦਿੱਤੀ ਜਾਵੇਗੀ ।

Comments

comments

Scroll To Top

Facebook

Get the Facebook Likebox Slider Pro for WordPress