Home / Malout News / ਆਸਰਾ ਖੂਨਦਾਨ ਅਤੇ ਸਮਾਜਸੇਵੀ ਸੰਸਥਾ ਮਲੋਟ ਦੀ ਹੋਈ ਭਰਵੀਂ ਮੀਟਿੰਗ

ਆਸਰਾ ਖੂਨਦਾਨ ਅਤੇ ਸਮਾਜਸੇਵੀ ਸੰਸਥਾ ਮਲੋਟ ਦੀ ਹੋਈ ਭਰਵੀਂ ਮੀਟਿੰਗ

ਮਲੋਟ, 14 ਨਵੰਬਰ (ਹਰਪ੍ਰੀਤ ਸਿੰਘ ਹੈਪੀ) – ਆਸਰਾ ਖੂਨਦਾਨ ਅਤੇ ਸਮਾਜਸੇਵੀ ਸੰਸਥਾ ਦੀ ਇਕ ਭਰਵੀਂ ਮੀਟਿੰਗ ਐਡਵਰਡਗੰਜ ਗੈਸਟ ਹਾਊਸ ਮਲੋਟ ਵਿਖੇ ਪ੍ਰਧਾਨ ਜਗਤਾਰ ਬਰਾੜ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿਚ ਸੰਸਥਾ ਦੇ ਅਹੁਦੇਦਾਰਾਂ ਤੋਂ ਇਲਾਵਾ ਵੱਖ ਵੱਖ ਧਰਮਾ ਦੇ ਪ੍ਰਤੀਨਿਧੀਆਂ ਨੇ ਵੀ ਹਿੱਸਾ ਲਿਆ । ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਬਰਾੜ ਨੇ ਕਿਹਾ  ਕਿ ਪੰਜਾਬ ਸੂਬੇ ਦੇ ਹਾਲਾਤਾਂ ਨੂੰ ਕੁਝ ਸ਼ਰਾਰਤੀ ਅਨਸਰ ਅਕਸਰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ਅਤੇ ਧਾਰਮਿਕ ਵੱਖਰੇਵੇਂ ਪੈਦਾ ਕਰਨ ਦੀ ਤਾਕ ਵਿਚ ਰਹਿੰਦੇ ਹਨ । ਇਸ ਤੋਂ ਇਲਾਵਾ ਚੱਲ ਰਹੇ ਖਰਾਬ ਮੌਸਮ ਦੌਰਾਨ ਵੱਧ ਰਹੀਆਂ ਬਿਮਾਰੀਆਂ ਅਤੇ

ਖਾਸ ਕਰਕੇ ਡੇਂਗੂ ਬੁਖਾਰ ਵਿਚ ਬਹੁਤ ਵਾਧਾ ਹੋਇਆ ਹੈ ਜਿਸ ਕਰਕੇ  ਮਰੀਜਾਂ ਦੀ ਲੋੜ ਨੂੰ ਧਿਆਨ ਵਿਚ ਰੱਖਦਿਆਂ ਸੰਸਥਾ ਵੱਲੋਂ 19 ਨਵੰਬਰ ਨੂੰ ਇਕ ਵਿਸ਼ਾਲ ਖੂਨਦਾਨ ਕੈਂਪ ਸਥਾਨਕ ਸਰਕਾਰੀ ਹਸਪਤਾਲ ਵਿਖੇ ਲਾਉਣ ਦਾ ਫੈਸਲਾ ਕੀਤਾ ਗਿਆ ਹੈ ਜਿਸ ਵਿਚ ਸਮੂਹ ਧਰਮਾ ਦੇ ਨੌਜਵਾਨ ਖੂਨਦਾਨ ਕਰਕੇ ਇਕ ਨਵਾਂ ਸੰਦੇਸ਼ ਦੇਣਗੇ । ਪ੍ਰਧਾਨ ਬਰਾੜ ਨੇ ਕਿਹਾ ਕਿ ਇਸ ਨਾਲ ਜਿਥੇ ਖੂਨ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇਗਾ ਉਥੇ ਨਾਲ ਹੀ ਸਰਬ ਸਾਂਝੀਵਾਲਤਾ ਦਾ ਸੰਦੇਸ਼ ਵੀ ਦਿੱਤਾ ਜਾਵੇਗਾ ਕਿ ਕੋਈ ਵੀ ਧਰਮ ਨਫਰਤ ਨਹੀ ਸਿਖਾਉਂਦਾ ਅਤੇ ਆਪਸੀ ਪਿਆਰ ਸਤਿਕਾਰ ਨਾਲ ਹੀ ਸਮਾਜਿਕ ਤਰੱਕੀ ਸੰਭਵ ਹੈ । ਇਸ ਮੀਟਿੰਗ ਵਿਚ ਚੇਅਰਮੈਨ ਸਤਪਾਲ ਸਿੰਘ ਮੋਹਲਾਂ, ਐਨ.ਜੀ.ਉ ਕੋਆਰਡੀਨੇਟਰ ਮਨੋਜ ਅਸੀਜਾ, ਐਮ.ਸੀ ਹੈਪੀ ਮੱਕੜ, ਮੌਲਵੀ ਗੁਲਾਮ ਰਾਸੂਲ, ਪਾਸਟਰ ਸਵਰਨਜੀਤ ਸਿੰਘ, ਸ਼ੇਖ ਜਿਊਰ ਰਹਿਮਾਨ, ਮਨਮੋਹਨ ਸਿੰਘ ਮੱਕੜ, ਗਗਨ ਜੌਹਰ, ਐਡਵੋਕੇਟ ਅਨਿਲ ਟੁਟੇਜਾ ਅਤੇ ਬਲਦੇਵ ਸਿੰਘ ਸਾਹੀਵਾਲ ਆਦਿ ਸਮੇਤ ਵੱਡੀ ਗਿਣਤੀ ਨੌਜਵਾਨ ਹਾਜਰ ਸਨ ।

Comments

comments

Scroll To Top

Facebook

Get the Facebook Likebox Slider Pro for WordPress