Home / Malout News / ਅੱਖਾਂ ਦੇ ਮੁਫਤ ਕੈਂਪ ਦੌਰਾਨ ਕੁਲ 540 ਮਰੀਜਾਂ ਦੀ ਜਾਂਚ, 110 ਦੇ ਹੋਣਗੇ ਮੁਫਤ ਅਪ੍ਰੇਸ਼ਨ

ਅੱਖਾਂ ਦੇ ਮੁਫਤ ਕੈਂਪ ਦੌਰਾਨ ਕੁਲ 540 ਮਰੀਜਾਂ ਦੀ ਜਾਂਚ, 110 ਦੇ ਹੋਣਗੇ ਮੁਫਤ ਅਪ੍ਰੇਸ਼ਨ

ਮਲੋਟ, 06 ਅਗਸਤ (ਹਰਪਰੀਤ ਸਿੰਘ ਹੈਪੀ) : ਚੜਦੀ ਕਲਾ ਸਮਾਜ ਸੇਵੀ ਸੰਸਥਾ ਵੱਲੋਂ ਬੇਸਹਾਰਾ ਅਤੇ ਲੋੜਵੰਦ ਲੋਕਾਂ ਲਈ ਅੱਖਾਂ ਦਾ ਮੁਫ਼ਤ ਜਾਂਚ ਅਤੇ ਆਪ੍ਰੇਸ਼ਨ ਕੈਂਪ ਸੁਰਜਾ ਰਾਮ ਮਾਰਕੀਟ ਵਿਖੇ ਲਗਾਇਆ ਗਿਆ। ਜਿਸ ਦੌਰਾਨ ਡਾ. ਕਸ਼ਿਸ਼ ਗੁਪਤਾ ਐਮ.ਐਸ.ਆਈ ਸਰਜਨ ਬਠਿੰਡਾ ਅਤੇ ਡਾ. ਸਾਕਸ਼ੀ ਕਪਿਲਾ ਐਮ.ਐਸ. ਆਈ ਸਰਜਨ ਬਠਿੰਡਾ ਨੇ 540 ਮਰੀਜਾਂ ਦੀ ਜਾਂਚ ਤਸੱਲੀਬਖ਼ਸ਼ ਕੀਤੀ, ਜਿੰਨ•ਾਂ ਚੋਂ 110 ਮਰੀਜ ਚਿੱਟੇ ਮੋਤੀਏ ਦੇ ਆਪ੍ਰੇਸ਼ਨ ਲਈ ਚੁਣੇ ਗਏ। ਕੈਂਪ ਦੀ ਸ਼ੁਰੂਆਤ

ਮੌਕੇ ਮਲੋਟ ਹਲਕੇ ਦੇ ਵਿਧਾਇਕ ਅਤੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ, ਜਦਕਿ ਉਹਨਾਂ ਨਾਲ ਜਿਲ•ਾ ਕੋਆਰਡੀਨੇਟਰ ਡ੍ਰਾ. ਸੁਖਦੇਵ ਸਿੰਘ ਗਿੱਲ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਸਕੱਤਰ ਸੁਭਦੀਪ ਸਿੰਘ ਬਿੱਟੂ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਇਸ ਮੌਕੇ ਮੁੱਖ ਮਹਿਮਾਨ ਨੇ ਸੰਸਥਾ ਦੁਆਰਾ ਦੁਆਰਾ  ਕੀਤੇ ਜਾ ਰਹੇ ਭਲਾਈ ਦੇ ਕੰਮਾਂ ਦੀ ਪ੍ਰਸੰਸਾ ਕੀਤੀ । ਡਾ. ਗਿੱਲ ਨੇ ਜਾਣਾਕਾਰੀ ਦਿੰਦੇ ਦੱਸਿਆ ਕਿ ਕੈਂਪ ‘ਚ ਚੁਣੇ ਗਏ ਚਿੱਟੇ ਮੋਤੀਏ ਦੇ ਮਰੀਜਾਂ ਦੇ ਆਪ੍ਰੇਸ਼ਨ 8 ਅਤੇ 9 ਅਗਸਤ ਨੂੰ ਬਿੱਲਕੁਲ ਮੁਫ਼ਤ ਕੀਤੇ ਜਾਣਗੇ ਅਤੇ ਲੈਨਜ਼ ਵੀ ਬਿਲਕੁਲ ਮੁਫ਼ਤ ਪਾਏ ਜਾਣਗੇ । ਇਸ ਮੌਕੇ ਸੰਸਥਾ ਦੇ ਪ੍ਰਧਾਨ ਸਵਰਨ ਸਿੰਘ, ਪ੍ਰਧਾਨ ਗੁਰਜੀਤ ਸਿੰਘ ਗਿੱਲ, ਰਣਜੀਤ ਸਿੰਘ, ਦੇਸ ਰਾਜ ਸਿੰਘ, ਦਰਸ਼ਨ ਸਿੰਘ, ਪ੍ਰਧਾਨ ਕਾਬਲ ਸਿੰਘ, ਮਾਸਟਰ ਦਰਸ਼ਨ ਲਾਲ ਕਾਂਸਲ ਅਤੇ ਬਲਵੀਰ ਚੰਦ ਐਮਸੀ ਤੋਂ ਇਲਾਵਾ ਹੋਰ ਵੀ ਪਤਵੰਤੇ ਮੌਜੂਦ ਸਨ।

Comments

comments

Scroll To Top

Facebook

Get the Facebook Likebox Slider Pro for WordPress